ਸ੍ਰੀ ਅਨੰਦਪੁਰ ਸਾਹਿਬ, 15 ਅਪ੍ਰੈਲ (ਜੇ ਐਸ ਨਿੱਕੂਵਾਲ)-ਇੱਥੋਂ ਦੀ ਨਿੱਕੂਵਾਲ ਦੀ ਬਹੁ ਮੰਤਵੀ ਸਹਿਕਾਰੀ ਸਭਾ ਲਿਮ: ਦੇ 11 ਮੈਂਬਰਾਂ ਦੀ ਚੋਣ ਸਰਬ-ਸੰਮਤੀ ਨਾਲ ਹੋ ਗਈ ਹੈ | ਇਸ ਸਬੰਧੀ ਚੋਣ ਅਧਿਕਾਰੀ ਜ਼ਸਵਿੰਦਰ ਸਿੰਘ ਜੱਸਲ ਅਤੇ ਸਹਾਇਕ ਚੋਣ ਅਧਿਕਾਰੀ ਅਸ਼ਵਨੀ ਕੁਮਾਰ ਨੇ ਸਕੱਤਰ ਵਿਨੋਧ ਕੁਮਾਰ ਅਤੇ ਚੰਨਣ ਸਿੰਘ ਦੀ ਹਾਜ਼ਰੀ ਵਿਚ ਦੱਸਿਆ ਕਿ 890 ਵੋਟਾਂ ਵਾਲੀ ਸਹਿਕਾਰੀ ਸਭਾ ਵਿਚ ਪਿੰਡ ਨਿੱਕੂਵਾਲ ਅਤੇ ਬਲੋਵਾਲ ਦੇ ਆਮ ਸ਼ੇ੍ਰਣੀ ਲਈ ਅਵਤਾਰ ਸਿੰਘ ਫੱਲੀ ਅਤੇ ਡਾ. ਰਾਮ ਆਸਰਾ ਸਿੰਘ ਮੈਂਬਰ ਬਣੇ ਹਨ | ਜਦੋਂਕਿ ਔਰਤ ਵਰਗ ਵਿਚੋਂ ਵੀਨਾ ਸੈਣੀ ਪਤਨੀ ਕਰਮ ਚੰਦ ਮੈਂਬਰ ਬਣੇ ਹਨ | ਇਸ ਤੋਂ ਬਿਨਾਂ ਝਿੰਜੜੀ ਦੇ ਜਨਰਲ ਵਰਗ ਵਿਚ ਚੌਧਰੀ ਚਰਨ ਦਾਸ, ਲਾਲ ਚੰਦ, ਔਰਤ ਵਰਗ ਵਿਚ ਭਾਗੋ ਦੇਵੀ, ਜਦੋਂਕਿ ਐਸ.ਸੀ. ਵਰਗ ਵਿਚ ਸੁੱਚਾ ਸਿੰਘ ਮੈਂਬਰ ਬਣੇ ਹਨ | ਪਿੰਡ ਮਟੌਰ ਥੱਪਲ ਅਤੇ ਸਹੋਟਾ ਵਿਚ ਜਰਨੈਲ ਸਿੰਘ ਅਤੇ ਬਲਵਿੰਦਰ ਸਿੰਘ ਮੈਂਬਰ ਬਣੇ ਹਨ | ਇਸੇ ਤਰ੍ਹਾਂ ਬੁਰਜ ਅਤੇ ਲੋਧੀਪੁਰ ਵਿਚ ਕਰਮ ਚੰਦ ਅਤੇ ਜਰਨੈਲ ਸਿੰਘ ਨੰਬਰਦਾਰ ਮੈਂਬਰ ਬਣੇ ਹਨ | ਇਸ ਮੌਕੇ ਸੋਹਣ ਸਿੰਘ ਨਿੱਕੂਵਾਲ, ਸਾਬਕਾ ਸਰਪੰਚ ਹਰਮੇਸ਼ ਸਿੰਘ, ਸਰਪੰਚ ਇੰਦਰਜੀਤ ਸਿੰਘ, ਸਰਕਲ ਪ੍ਰਧਾਨ ਜਥੇਦਾਰ ਸੁਰਿੰਦਰ ਸਿੰਘ ਮਟੌਰ, ਸੇਰ ਸਿੰਘ ਬੁਰਜ, ਤਾਰਾ ਸਿੰਘ ਬੁਰਜ, ਚੌਧਰੀ ਕਮਲ ਦੇਵ ਚੌਹਾਨ, ਕੁਲਦੀਪ ਸਿੰਘ, ਗੁਰਮੇਲ ਸਿੰਘ, ਸਰਪੰਚ ਬਲਵਿੰਦਰ ਸਿੰਘ, ਰਕੇਸ਼ ਕੁਮਾਰ, ਰਣਜੀਤ ਕਾਲਾ, ਬਹਾਦਰ ਸਿੰਘ ਰਾਣਾ, ਸੁਖਦੇਵ ਸਿੰਘ, ਮਨਮੋਹਨ ਸਿੰਘ, ਕਿ੍ਸ਼ਨ ਸਿੰਘ, ਨੰਬਰਦਾਰ ਨਿਰੰਜਣ ਦਾਸ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |