ਸ੍ਰੀ ਚਮਕੌਰ ਸਾਹਿਬ, 15 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਕੂਲ ਆਫ਼ ਐਮੀਨੈਂਸ ਫ਼ਾਰ ਗਰਲਜ਼ ਦਾ ਅੱਠਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ ਹੈ | ਅੱਜ ਸੰਸਥਾ ਵਿਖੇ ਅੱਸੀ ਫੀਸਦੀ ਤੋਂ ਵੱਧ ਅੰਕ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਪਿ੍ੰਸੀਪਲ ਜਗਤਾਰ ਸਿੰਘ ਲੌਂਗੀਆਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਵਿਦਿਆਰਥਣਾਂ ਨੂੰ ਸੈਸ਼ਨ ਦੇ ਸ਼ੁਰੂ ਤੋਂ ਹੀ ਲਗਨ ਤੇ ਮਿਹਨਤ ਨਾਲ ਪੜ੍ਹਾਈ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ | ਜਾਣਕਾਰੀ ਦਿੰਦਿਆਂ ਮਾ: ਗੁਰਪ੍ਰੀਤ ਸਿੰਘ ਹੀਰਾ ਨੇ ਦੱਸਿਆ ਕਿ ਕੁੱਲ 35 ਵਿਦਿਆਰਥਣਾਂ ਪ੍ਰੀਖਿਆ 'ਚ ਬੈਠੀਆਂ ਸਨ, ਜਿਨ੍ਹਾਂ 'ਚ ਸਾਰੀਆਂ ਨੇ ਹੀ ਵਧੀਆ ਅੰਕ ਲੈ ਕੇ ਅਗਲੀ ਜਮਾਤ ਵਿਚ ਥਾਂ ਬਣਾਈ ਹੈ | ਜਮਾਤ ਇੰਚਾਰਜ ਸ੍ਰੀਮਤੀ ਸੁਖਵਿੰਦਰ ਕੌਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਨਤੀਜੇ ਇਸ ਪ੍ਰਕਾਰ ਰਹੇ ਸੁਖਪ੍ਰੀਤ ਕੌਰ ਨੇ ਪਹਿਲਾ, ਤਨਵੀਰ ਕੌਰ ਨੇ ਦੂਸਰਾ ਤੇ ਕਿਰਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ | ਇਹਨਾਂ ਤੋਂ ਇਲਾਵਾ ਵਿਦਿਆਰਥਣਾਂ ਕ੍ਰਮਵਾਰ ਸਿਮਰਨ ਕੌਰ, ਸਾਰਿਕਾ ਸ਼ਰਮਾ, ਸਿਮਰਨਜੋਤ ਕੌਰ, ਅਰਸ਼ਦੀਪ ਕੌਰ ਨੇ ਅੱਸੀ ਫੀਸਦੀ ਤੋਂ ਵੱਧ ਅੰਕ ਲੈਣ ਵਿਚ ਸਫਲਤਾ ਹਾਸਲ ਕੀਤੀ | ਉਨ੍ਹਾਂ ਦੱਸਿਆ ਕਿ ਸੁਖਪ੍ਰੀਤ ਕੌਰ ਨੇ ਪਹਿਲਾ, ਤਨਵੀਰ ਕੌਰ ਨੇ ਦੂਜਾ ਤੇ ਕਿਰਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ | ਇਨ੍ਹਾਂ ਤੋਂ ਇਲਾਵਾ ਵਿਦਿਆਰਥਣਾਂ ਸਿਮਰਨ ਕੌਰ, ਸਾਰਿਕਾ ਸ਼ਰਮਾ, ਸਿਮਰਨਜੋਤ ਕੌਰ, ਅਰਸ਼ਦੀਪ ਕੌਰ ਨੇ ਅੱਸੀ ਫੀਸਦੀ ਤੋਂ ਵੱਧ ਅੰਕ ਲੈਣ 'ਚ ਸਫਲਤਾ ਹਾਸਲ ਕੀਤੀ |