11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਹਿਮਾਚਲ ਐਂਟਰੀ ਟੈਕਸ ਵਿਰੋਧ 'ਚ ਪਿੰਡਾਂ 'ਚ ਲਾਮਬੰਦੀ ਹੋਈ ਤੇਜ਼ ਹਿਮਾਚਲ ਪ੍ਰਦੇਸ਼ ਸਰਕਾਰ ਦਾ ਪੁਤਲਾ ਸਾੜ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ <br/>

Ad Position 21
No active advertisement
ਸੈਣੀਮਾਜਰਾ ਵਿਖੇ ਸੰਘਰਸ਼ ਦੀ ਹਮਾਇਤ ਲਈ ਇਕੱਤਰ ਹੋਏ ਲੋਕ ਅਤੇ ਨੂਰਪੁਰ ਬੇਦੀ ਬੱਸ ਅੱਡੇ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਪੁਤਲਾ ਸਾੜਦੇ ਸੰਘਰਸ਼ਕਾਰੀ ਗੌਰਵ ਰਾਣਾ ਤੇ ਹੋਰ | ਤਸਵੀਰਾਂ: ਵਿੰਦਰਪਾਲ ਝਾਂਡੀਆਂ <br/> 20-04-2026
ਨੂਰਪੁਰ ਬੇਦੀ, 19 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਲਗਾਏ ਗਏ ਐਂਟਰੀ ਟੈਕਸ ਦੇ ਵਿਰੋਧ 'ਚ ਸੰਘਰਸ਼ ਹੁਣ ਹੋਰ ਤੇਜ਼ ਹੋਣ ਲੱਗ ਪਿਆ ਹੈ | ਸੰਘਰਸ਼ ਕਮੇਟੀ ਦੇ ਸੱਦੇ ਅਨੁਸਾਰ 1 ਮਈ ਨੂੰ ਪੰਜਾਬ-ਹਿਮਾਚਲ ਸਰਹੱਦਾਂ 'ਤੇ ਡਟਣ ਦੇ ਐਲਾਨ ਮਗਰੋਂ ਪਿੰਡਾਂ ਵਿਚ ਲਾਮਬੰਦੀ ਨੂੰ ਤੇਜ਼ ਕਰ ਦਿੱਤਾ ਗਿਆ ਹੈ | ਪਿੰਡ ਸੈਣੀ ਮਾਜਰਾ ਵਿਖੇ ਹੋਈ ਮੀਟਿੰਗ ਦੌਰਾਨ ਸੰਘਰਸ਼ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ | ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਸਾਬਕਾ ਪੰਚ ਕਮਲਦੇਵ, ਨੰਦ ਲਾਲ, ਟੈਕਸੀ ਯੂਨੀਅਨ ਨੂਰਪੁਰ ਬੇਦੀ ਦੇ ਆਗੂ ਸ਼ਿਵ ਕੁਮਾਰ ਨੇ ਕਿਹਾ ਕਿ ਹਿਮਾਚਲ ਸਰਕਾਰ ਵਲੋਂ ਧਾਰਮਿਕ ਸਥਾਨਾਂ 'ਤੇ ਟੂਰਿਸਟਾਂ ਦੇ ਨਾਂਅ 'ਤੇ ਲੰਬੇ ਸਮੇਂ ਤੋਂ ਐਂਟਰੀ ਟੈਕਸ ਦੇ ਰੂਪ 'ਚ ਗ਼ਲਤ ਵਸੂਲੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਟੈਕਸੀ ਚਾਲਕਾਂ ਤੋਂ ਇਸ ਟੈਕਸ ਤੋਂ ਇਲਾਵਾ ਰੋਜ਼ਾਨਾ 300 ਤੋਂ 800 ਰੁਪਏ ਤੱਕ ਦੀ ਵਾਧੂ ਰਕਮ ਵੀ ਵਸੂਲ ਕੀਤੀ ਜਾ ਰਹੀ ਹੈ, ਜੋ ਕਿ ਨਾਜਾਇਜ਼ ਹੈ | ਇਸ ਗ਼ਲਤ ਪ੍ਰਣਾਲੀ ਨੂੰ ਖ਼ਤਮ ਕਰਾਉਣ ਲਈ ਸੰਘਰਸ਼ ਲਗਾਤਾਰ ਜਾਰੀ ਹੈ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਭਾਵੇਂ ਇਸ ਮਾਮਲੇ 'ਤੇ ਮੀਟਿੰਗਾਂ ਕੀਤੀਆਂ ਗਈਆਂ ਹਨ, ਪਰ ਹੁਣ ਜ਼ਰੂਰਤ ਹੈ ਕਿ ਜਲਦ ਤੋਂ ਜਲਦ ਹਿਮਾਚਲ ਪ੍ਰਦੇਸ਼ ਖ਼ਿਲਾਫ਼ ਰੈਸੀਪਰੋਕਲ ਟੈਕਸ ਲਗਾਉਣ ਲਈ ਡਰਾਫ਼ਟ ਤਿਆਰ ਕਰਕੇ ਤਾਰੀਖ਼ ਸਮੇਤ ਐਲਾਨ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਦਾ ਰੁਖ ਪੰਜਾਬ ਸਰਕਾਰ ਵੱਲ ਵੀ ਕੀਤਾ ਜਾਵੇਗਾ | ਗੌਰਵ ਰਾਣਾ ਨੇ ਕਿਹਾ ਕਿ ਕੁੱਝ ਲੋਕ ਲਗਾਤਾਰ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਅਸੀਂ ਹਿਮਾਚਲ ਪ੍ਰਦੇਸ਼ ਸਰਕਾਰ ਦਾ ਮਨਸੂਬਾ ਨਕਾਮ ਕਰਕੇ ਲੋਕ ਹਿਤਾਂ ਦੀ ਲੜਾਈ ਫ਼ਤਹਿ ਕਰਾਂਗੇ | ਉੱਥੇ ਕਣਕ ਦੀ ਵਾਢੀ ਦੇ ਸੀਜ਼ਨ ਦੇ ਬਾਵਜੂਦ ਵੀ ਇਲਾਕੇ ਦੀਆਂ ਅÏਰਤਾਂ ਨੇ ਵੱਡੀ ਗਿਣਤੀ ਵਿਚ ਸੰਘਰਸ਼ ਵਿਚ ਭਾਗ ਲੈ ਕੇ ਆਪਣਾ ਸਮਰਥਨ ਦਰਜ ਕਰਵਾਇਆ | ਮੀਟਿੰਗ ਤੋਂ ਬਾਅਦ ਸੈਣੀ ਮਾਜਰਾ ਤੋਂ ਨੂਰਪੁਰ ਬੇਦੀ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਨੂਰਪੁਰ ਬੇਦੀ ਬੱਸ ਅੱਡੇ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਪੁਤਲਾ ਸਾੜ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਪ੍ਰਧਾਨ ਕਮਲਜੀਤ ਸਿੰਘ, ਸ਼ਿਵ ਕੁਮਾਰ, ਨੰਦ ਲਾਲ ਕਾਂਸ਼ੀ ਰਾਮ ਅਮਰ ਚਾਂਦ ਕੁਮਾਰ, ਟੈਕਸੀ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ, ਕਪਿਲ ਦੇਵ, ਗੁਰਮੀਤ ਸਿੰਘ, ਮਹਿੰਦਰ ਕੁਮਾਰ, ਬਲਵੀਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਪ੍ਰੋਗਰਾਮ ਪੁਰਾਣਾ ਗੁਰਦੁਆਰਾ ਵਿਖੇ 25 ਨੂੰ ਅਗਲੀ ਖ਼ਬਰ ਡਾ. ਅੰਬੇਡਕਰ ਦੇ ਦਰਸਾਏ ਮਾਰਗ 'ਤੇ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ- ਚੀਮਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਡਵੋਕ...
Ad Position 24