ਪੁਰਖਾਲੀ, 19 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਤਪ ਅਸਥਾਨ ਗੁਰਦੁਆਰਾ ਬੀਬੀ ਮੁਮਤਾਜ ਜੀ ਪਿੰਡ ਬੜੀ ਸਾਹਿਬ ਵਿਖੇ ਭਗਤ ਧੰਨਾ ਜੀ ਸੇਵਾ ਸੁਸਾਇਟੀ ਰੂਪਨਗਰ ਦੇ ਸਹਿਯੋਗ ਨਾਲ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ, ਉਪਰੰਤ ਪੰਥ ਪ੍ਰਸਿੱਧ ਸੁਖਵਿੰਦਰ ਸਿੰਘ ਦੇ ਕੀਰਤਨੀ ਜਥੇ ਵਲੋਂ ਭਗਤ ਧੰਨਾ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ ਗਿਆ | ਇਸ ਮੌਕੇ 'ਤੇ ਭਗਤ ਧੰਨਾ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਜੇਪੀਐਸ ਢੇਰ ਤੇ ਸਮਾਜਸੇਵੀ ਮੇਵਾ ਸਿੰਘ ਐਨ.ਆਰ.ਆਈ. ਨੇ ਕਿਹਾ ਕਿ ਭਗਤ ਧੰਨਾ ਜੀ ਦਾ ਇਤਿਹਾਸ ਅਸੀਂ ਬਾਣੀ ਤੇ ਕੀਰਤਨ ਵਿਚ ਸੁਣਿਆ ਕਿਵੇਂ ਉਨ੍ਹਾਂ ਨੇ ਇੱਕ ਸੱਚੇ ਮਨ ਨਾਲ ਪ੍ਰਮਾਤਮਾ ਦੀ ਕੀਤੀ ਵੰਦਨਾ ਨਾਲ ਪ੍ਰਮਾਤਮਾ ਨੂੰ ਪਾਇਆ | ਉਨ੍ਹਾਂ ਕਿਹਾਕਿ ਹਰੇਕ ਇਨਸਾਨ ਨੂੰ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈੈ | ਗੁਰੂਘਰ ਦੇ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਨੇ ਆਈਆਂ ਸ਼ਖ਼ਸੀਅਤਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਗੁਰੂਘਰ ਦੀ ਸੇਵਾ ਚੱਲ ਰਹੀ ਹੈ | ਇਸ ਮੌਕੇ ਘਾੜ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ, ਤਰਲੋਚਨ ਸਿੰਘ ਗਿੱਲ, ਸੱਜਣ ਸਿੰਘ ਹਰੀਪੁਰ, ਗੁਰਮੇਲ ਸਿੰਘ, ਡਾ ਸੁਤੰਤਰ ਸੈਣੀ, ਸਰਪੰਚ ਇਕਬਾਲ ਸਿੰਘ ਸਾਲਾਪੁਰ, ਜਥੇਦਾਰ ਬਾਬਾ ਅਮਰਜੀਤ ਸਿੰਘ, ਮਨੀਸ਼ ਅਗਰਵਾਲ, ਬਾਬਾ ਗੁਰਪਾਲ ਸਿੰਘ, ਬਲਵੀਰ ਸਿੰਘ ਟੱਪਰੀਆਂ, ਕੁਲਦੀਪ ਸਿੰਘ ਮਾਦਪੁਰ, ਨੰਬਰਦਾਰ ਹਰਜਸ ਸਿੰਘ, ਜਸਵਿੰਦਰ ਸਿੰਘ ਮਾਹਲ, ਭੁਪਿੰਦਰ ਸਿੰਘ, ਬਿਸ਼ਨ ਚੰਦ ਮਾਜਰੀ, ਰਾਜਵਿੰਦਰ ਸਿੰਘ, ਦਰਸ਼ਨ ਸਿੰਘ ਸੰਦੋਆ, ਨੰਬਰਦਾਰ ਸੁਰਿੰਦਰਰ ਸਿੰਘ, ਸੋਹਣ ਸਿੰਘ ਬਾੜਾ, ਜਗਤਾਰ ਸਿੰਘ ਬੜਾ ਪਿੰਡ, ਮੇਜਰ ਸਿੰਘ ਆੜ੍ਹਤੀ ਆਦਿ ਹਾਜ਼ਰ ਸਨ |