10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵਿਖੇ ਸਾਬਣ ਬਣਾਉਣ ਸੰਬੰਧੀ ਲਗਾਈ ਵਰਕਸ਼ਾਪ <br/>

Ad Position 21
No active advertisement
ਅਜੀਤ ਡੈਸਕ 22-04-2026
ਸ੍ਰੀ ਚਮਕੌਰ ਸਾਹਿਬ, 21 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)- ਸ਼ੋ੍ਰਮਣੀ ਕਮੇਟੀ ਅਧੀਨ ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਿਚ ਇੱਕੋ ਕਲੱਬ ਵਲੋਂ ਕੈਮਿਸਟਰੀ ਅਤੇ ਕਾਮਰਸ ਵਿਭਾਗਾਂ ਦੇ ਸਹਿਯੋਗ ਨਾਲ ਸਾਬਣ ਬਣਾਉਣ ਸਬੰਧੀ ਇੱਕ ਦਿਨਾਂ ਵਰਕਸ਼ਾਪ ਲਗਾਈ ਗਈ | ਜਿਸ ਦਾ ਮਕਸਦ ਵਿਦਿਆਰਥੀਆਂ ਵਿਚ ਨਿੱਜੀ ਸਫ਼ਾਈ, ਟਿਕਾਊ ਜੀਵਨ ਸ਼ੈਲੀ ਅਤੇ ਹੁਨਰ ਵਿਕਾਸ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਇੱਕੋ ਕਲੱਬ ਦੀ ਨੋਡਲ ਅਫ਼ਸਰ ਡਾ ਅਮਨਜੋਤ ਨੇ ਸਾਬਣ ਤਿਆਰ ਕਰਨ ਦੀ ਪੂਰੀ ਪ੍ਰਕਿਰਿਆ ਨੂੰ ਵਿਸਥਾਰਪੂਰਵਕ ਢੰਗ ਨਾਲ ਸਮਝਾਇਆ | ਇਸ ਮੌਕੇ ਵਿਦਿਆਰਥੀਆਂ ਨੇ ਸਾਬਣ ਬਣਾਉਣ ਅਤੇ ਇਸ ਦੀ ਵਰਤੋਂ ਨੂੰ ਸੁਚੱਜੇ ਢੰਗ ਨਾਲ ਸਮਝਿਆ | ਕਾਲਜ ਦੇ ਪਿ੍ੰਸੀਪਲ ਡਾ ਬਲਜੀਤ ਸਿੰਘ ਨੇ ਇੱਕੋ ਕਲੱਬ ਦੀ ਇਸ ਪਹਿਲ ਦੀ ਸਰਾਹਨਾ ਕੀਤੀ ਅਤੇ ਅਜਿਹੇ ਪ੍ਰਯੋਗਾਤਮਿਕ ਵਰਕਸ਼ਾਪਾਂ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ | ਆਪਣੇ ਸੰਬੋਧਨ ਵਿਚ ਉਨ•ਾਂ ਨੇ ਕਿਹਾ ਕਿ ਨਿੱਜੀ ਸਫ਼ਾਈ ਸਿਹਤਮੰਦ ਜੀਵਨ ਲਈ ਬਹੁਤ ਜ਼ਰੂਰੀ ਹੈ ਅਤੇ ਵਿਦਿਆਰਥੀਆਂ ਨੂੰ ਟਿਕਾਊ ਅਤੇ ਪਰਿਆਵਰਣ-ਮਿਤਰ ਤਰੀਕਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ | ਉਨ•ਾਂ ਨੇ ਵਿਦਿਆਰਥੀਆਂ ਨੂੰ ਇਸ ਤਰ•ਾਂ ਦੇ ਹੁਨਰਾਂ ਨੂੰ ਆਤਮਨਿਰਭਰਤਾ ਅਤੇ ਉਦਯੋਗਿਕ ਮੌਕਿਆਂ ਲਈ ਵਰਤਣ ਲਈ ਵੀ ਉਤਸ਼ਾਹਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਨਵੇਂ ਬੱਸ ਅੱਡੇ ਅਤੇ ਵਿਜ਼ਿਟਰ ਸੈਂਟਰ ਦੇ ਉਦਘਾਟਨ ਤੋਂ ਦੋ ਵਰ੍ਹੇ ਬਾਅਦ ਵੀ ਲੱਗੇ ਹਨ ਜਿੰਦਰੇ <br/> ਅਗਲੀ ਖ਼ਬਰ ਮਿਸਤਰੀਆਂ, ਮਜ਼ਦੂਰਾਂ ਵਲੋਂ ਪ੍ਰਧਾਨ ਮੰਤਰੀ ਅਤੇ ਯੂ.ਪੀ. ਦੇ ਮੁੱਖ ਮੰਤਰੀ ਦੇ ਫੂਕੇ ਪੁਤਲੇ <br/>
Ad Position 24