ਜ਼ੀਰਕਪੁਰ, 21 ਅਪ੍ਰੈਲ (ਮਨਿੰਦਰ ਸਿੰਘ)-ਬੀਤੇ ਦਿਨੀਂ ਹਾਈਲੈਂਡ ਪਾਰਕ ਹਾਈਰਾਈਜ਼ ਸੁਸਾਇਟੀ ਦੀ ਆਰ. ਡਬਲਿਊ. ਏ. ਲਈ ਚੋਣ ਹੋਈ, ਜਿਸ ਦੌਰਾਨ ਰਾਜੀਵ ਕੱਕੜ ਦੀ ਅਗਵਾਈ ਵਾਲੇ ਪੈਨਲ ਨੇ ਇਤਿਹਾਸਕ ਜਿੱਤ ਦਰਜ ਕੀਤੀ ਅਤੇ ਰਾਜੀਵ ਕੱਕੜ ਲਗਾਤਾਰ ਪੰਜਵੀਂ ਵਾਰ ਆਰ. ਡਬਲਿਊ. ਏ. ਦੇ ਪ੍ਰਧਾਨ ਬਣੇ | ਇਸ ਮੌਕੇ ਨਵੀਂ ਚੁਣੀ ਗਈ ਟੀਮ ਵਿਚ ਸਤੀਸ਼ ਤਲਿਆਨ ਨੇ ਉਪ ਪ੍ਰਧਾਨ, ਰਾਜੇਸ਼ ਗੁਪਤਾ ਨੇ ਜਨਰਲ ਸਕੱਤਰ, ਕਰਨਲ ਰਾਜੀਵ ਸ਼ਰਮਾ ਨੇ ਸੰਯੁਕਤ ਜਨਰਲ ਸਕੱਤਰ, ਵਿੰਗ ਕਮਾਂਡਰ ਨੀਰਜ ਧਮੀਜਾ ਨੇ ਵਿੱਤ ਸਕੱਤਰ ਅਤੇ ਗੌਰਵ ਨਾਰੰਗ ਨੇ ਸੰਯੁਕਤ ਵਿੱਤ ਸਕੱਤਰ ਵਜੋਂ ਅਹੁਦਾ ਸੰਭਾਲਿਆ | ਇਸੇ ਤਰ੍ਹਾਂ ਜਿੱਤਣ ਵਾਲੇ ਕਾਰਜਕਾਰੀ ਮੈਂਬਰਾਂ ਵਿਚ ਪ੍ਰਸ਼ਾਂਤ ਸ੍ਰੀਵਾਸਤਵ, ਸ਼ਬਨਮ ਪਟਿਆਲ, ਭਾਵਨਾ ਗੁਪਤਾ, ਦੀਪੇਂਦਰ ਕੌਰ, ਰੇਣੂ ਭਾਰਤੀ, ਹਰਸ਼ਲ ਅਰੋੜਾ, ਰਵੀ ਭਾਰਦਵਾਜ, ਰਾਜ ਰਾਣੀ ਤੇ ਯੋਗੇਸ਼ ਜਾਖੜ ਸ਼ਾਮਿਲ ਸਨ | ਇਸ ਮੌਕੇ ਰਾਜੀਵ ਕੱਕੜ ਨੇ ਸਮੁੱਚੇ ਸੁਸਾਇਟੀ ਵਾਸੀਆਂ ਤੇ ਆਪਣੇ ਸਾਥੀਆਂ ਦਾ ਧੰਨਵਾਦ ਕੀਤਾ |