10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਅੰਬੇਡਕਰ ਜੈਅੰਤੀ ਮੌਕੇ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 22-04-2026
?ਖਰੜ, 21 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਸ੍ਰੀ ਗੁਰੂ ਰਵਿਦਾਸ ਸਭਾ ਖਰੜ ਵਲੋਂ ਭਵਨ ਵਿਖੇ ਸੈਮੀਨਾਰ ਕਰਵਾਇਆ ਗਿਆ | ਇਸ ਸਮਾਗਮ ਦੀ ਪ੍ਰਧਾਨਗੀ ਵਿੱਦਿਅਕ ਮਾਹਿਰ ਗੌਰਮਿੰਟ ਕਾਲਜ ਦੇ ਡੀਨ ਡਾ. ਗੁਰਮੇਲ ਸਿੰਘ ਨੇ ਕੀਤੀ, ਜਦਕਿ ਮੰਚ 'ਤੇ ਐਚ. ਆਰ. ਰਾਏ ਸਾਬਕਾ ਸੈਸ਼ਨ ਜੱਜ, ਖੁਸ਼ੀ ਰਾਮ ਸੇਵਾ-ਮੁਕਤ ਆਈ. ਏ. ਐਸ., ਕਰਨਲ ਪਿ੍ਥਵੀ ਰਾਜ ਕੁਮਾਰ ਅਤੇ ਸਭਾ ਦੇ ਪ੍ਰਧਾਨ ਮਦਨ ਲਾਲ ਜਨਾਗਲ ਸੁਸ਼ੋਭਿਤ ਸਨ | ਇਸ ਮੌਕੇ ਮਲਕੀਤ ਸਿੰਘ ਨਾਗਰਾ ਨੇ ਡਾ. ਅੰਬੇਡਕਰ ਬਾਰੇ ਦੋ ਗੀਤ ਪੇਸ਼ ਕੀਤੇ, ਜਦਕਿ ਬੱਚੀ ਪ੍ਰਾਚੀ ਅਤੇ ਅਰਾਧਿਆ ਕੈਂਥ ਨੇ ਵੀ ਬਾਬਾ ਸਾਹਿਬ ਬਾਰੇ ਲਘੂ ਲੇਖ ਪੜ੍ਹੇ | ਇਸ ਤੋਂ ਬਾਅਦ ਡਾ. ਰਜਿੰਦਰ ਸਿੰਘ ਕਰਾਲੀ ਨੇ ਮੌਜੂਦਾ ਹਾਲਾਤਾਂ ਬਾਰੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਗੁਰੂ ਸਾਹਿਬਾਨ, ਸੰਤ ਕਬੀਰ ਜੀ, ਗੁਰੂ ਰਵਿਦਾਸ ਜੀ ਅਤੇ ਡਾ. ਬੀ. ਆਰ. ਅੰਬੇਡਕਰ ਦੇ ਵਿਚਾਰ ਅੱਜ ਵੀ ਲੋਕਾਂ ਦਾ ਮਾਰਗ-ਦਰਸ਼ਨ ਕਰ ਰਹੇ ਹਨ | ਬਾਬਾ ਸਾਹਿਬ ਦਾ ਮੱਤ ਸੀ ਕਿ ਮੇਰੀ ਪੂਜਾ ਦੀ ਬਜਾਏ, ਵਿਚਾਰ ਨੂੰ ਅਪਣਾਇਆ ਜਾਵੇ | ਇਸ ਤੋਂ ਬਾਅਦ ਫੋਰਮ ਫਾਰ ਵੀਕਰ ਸੈਕਸ਼ਨ ਪੰਜਾਬ ਦੇ ਜਨਰਲ ਸਕੱਤਰ ਡੀ. ਆਰ. ਪਾਲ ਅਤੇ ਕਰਨਲ ਪਿ੍ਥਵੀ ਰਾਜ ਕੁਮਾਰ ਨੇ ਕਿਹਾ ਕਿ ਬਾਬਾ ਸਾਹਿਬ ਸੰਵਿਧਾਨ ਦੇ ਨਿਰਮਾਤਾ ਹੀ ਨਹੀਂ ਸਨ, ਸਗੋਂ ਉਹ ਭਾਰਤ ਦੀਆਂ ਦਲਿਤ ਸ਼੍ਰੇਣੀਆਂ ਦੇ ਮਸੀਹਾ ਵੀ ਸਨ | ਸਮਾਗਮ ਦੌਰਾਨ ਬੀਬੀ ਬਲਜਿੰਦਰ ਕੌਰ ਸਾਬਕਾ ਸਕੱਤਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਬਲਵਿੰਦਰ ਸਿੰਘ ਉਦਯੋਗ ਵਿਭਾਗ ਚੰਡੀਗੜ੍ਹ, ਗੁਰਵਿੰਦਰ ਸਿੰਘ ਸਾਬਕਾ ਐਸ. ਡੀ. ਓ. ਬੀ. ਬੀ. ਐੱਮ. ਬੀ. ਨੂੰ ਯਾਦਗਾਰੀ ਚਿੰਨ੍ਹਾਂ ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੰਚ ਸੰਚਾਲਕ ਦੀ ਜ਼ਿੰਮੇਵਾਰੀ ਹਰਨਾਮ ਸਿੰਘ ਡੱਲਾ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਰਜਕਾਰਨੀ ਦੇ ਮੈਂਬਰ ਗੁਰਮੇਲ ਸਿੰਘ ਧਾਲੀਵਾਲ, ਸੱਜਣ ਸਿੰਘ, ਬਲਵੀਰ ਚੰਦ, ਹਰਚਰਨ ਸਿੰਘ, ਸੁਖਤੇਜ ਸਿੰਘ, ਸਵਰਨ ਸਿੰਘ, ਕੁਲਦੀਪ ਕੁਮਾਰ, ਹਰਨੇਕ ਸਿੰਘ ਦੇਵਪੁਰੀ, ਪਾਲ ਸਿੰਘ ਘੇੜਾ, ਐਸ. ਆਰ. ਮੱਲ, ਧਰਮਪਾਲ ਸਿੰਘ, ਬਲਵਿੰਦਰ ਸਿੰਘ ਬੰਟੀ, ਦੀਵਾਨ ਸਿੰਘ, ਪਰਮਜੀਤ ਸਿੰਘ ਤੂਰ, ਚਰਨ ਸਿੰਘ ਕੰਗ, ਸੁਰਿੰਦਰ ਸਿੰਘ ਬਡਾਲਾ, ਸਵਰਨ ਸਿੰਘ ਕੁਰਾਲੀ, ਮੋਹਣ ਲਾਲ ਰਾਹੀ, ਮਨਜੀਤ ਸਿੰਘ ਈ. ਟੀ. ਓ., ਬੀਬੀ ਨਿਰਵੈਰ ਕੌਰ, ਹਰਮੇਸ਼ ਕੁਮਾਰੀ, ਭਜਨ ਕੌਰ, ਸੁਰਿੰਦਰ ਕੌਰ, ਗੀਤੂ, ਸੁਦਰਸ਼ਨ ਕੌਰ ਅਤੇ ਪਿਆਰੇ ਲਾਲ ਮੀਤ ਪ੍ਰਧਾਨ ਡਾ. ਅੰਬੇਡਕਰ ਵੈੱਲਫ਼ੇਅਰ ਮਿਸ਼ਨ ਪੰਜਾਬ ਸਮੇਤ ਵੱਡੀ ਗਿਣਤੀ 'ਚ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੰਡੀਆਂ 'ਚ ਕਣਕ ਦੀ ਆਮਦ ਤੇ ਖ਼ਰੀਦ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ- ਬਰਸਟ <br/> ਅਗਲੀ ਖ਼ਬਰ ਅਨਮੋਲ ਗਗਨ ਮਾਨ ਵਲੋਂ ਬਲਾਕ ਮਾਜਰੀ-ਬਿੰਦਰਖ ਸੜਕ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ <br/>
Ad Position 24