ਮੋਰਿੰਡਾ, 24 ਅਪ੍ਰੈਲ (ਪਿ੍ਤਪਾਲ ਸਿੰਘ)-ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਵਲੋਂ ਸੰਤ ਨਿਰੰਕਾਰੀ ਸਤਿਸੰਗ ਭਵਨ, ਮੋਰਿੰਡਾ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਸੰਗਤਾਂ ਵਲੋਂ ਮਾਨਵਤਾ ਨੂੰ ਪਿਆਰ ਕਰਨ ਵਾਲੇ ਖ਼ੂਨਦਾਨੀਆਂ ਅਤੇ ਸ਼ਰਧਾਲੂਆਂ ਵਲੋਂ ਨਿਰ-ਸਵਾਰਥ ਭਾਵਨਾ ਨਾਲ ਕਿਸੇ ਵੀ ਪੱਖਪਾਤ ਤੋਂ ਉੱਪਰ ਉੱਠ ਕੇ 146 ਯੂਨਿਟ ਖ਼ੂਨ ਦਾਨ ਕੀਤਾ ਗਿਆ | ਇਨ੍ਹਾਂ ਖ਼ੂਨ ਦਾਨੀਆਂ ਵਿਚ 10 ਮਹਿਲਾਵਾਂ ਵੀ ਸ਼ਾਮਲ ਸਨ | ਇਸ ਕੈਂਪ ਦਾ ਉਦਘਾਟਨ ਸੰਤ ਨਿਰੰਕਾਰੀ ਮੰਡਲ ਦੇ ਖੇਤਰੀ ਸੰਚਾਲਕ, ਰੂਪਨਗਰ ਪ੍ਰਦੀਪ ਕੁਮਾਰ ਵਲੋਂ ਕੀਤਾ ਗਿਆ | ਉਨ੍ਹਾਂ ਨੇ ਦੱਸਿਆ ਸਰਕਾਰੀ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਦੇ ਡਾਕਟਰਾਂ ਦੀ ਟੀਮ ਵਲੋਂ ਖ਼ੂਨ ਇਕੱਤਰ ਕੀਤਾ ਗਿਆ | ਇਸ ਸਮੇਂ ਨਿਰੰਕਾਰੀ ਮਿਸ਼ਨ ਨਾਲ ਸਬੰਧਤ ਸ੍ਰੀ ਪਿਛੋਰਾ ਸਿੰਘ ਫਤਿਹਪੁਰ ਮੋਰਿੰਡਾ, ਮੋਤੀ ਰਾਮ ਸ਼ਰਾਫ ਮੋਰਿੰਡਾ, ਗੁਰਦੇਵ ਸਿੰਘ ਸ੍ਰੀ ਚਮਕੌਰ ਸਾਹਿਬ ਦੇ ਪ੍ਰੀਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ | ਖ਼ੂਨਦਾਨ ਕੈਂਪ ਦੀ ਸਫਲਤਾ ਮੌਕੇ ਬਰਾਂਚ ਮੋਰਿੰਡਾ ਦੇ ਪ੍ਰਬੰਧਕਾਂ ਵਲੋਂ ਸਾਰੇ ਖ਼ੂਨਦਾਨੀ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ |