ਨੂਰਪੁਰ ਬੇਦੀ, 25 ਅਪ੍ਰੈਲ (ਰਾਜੇਸ਼ ਚੌਧਰੀ)-ਸਥਾਨਕ ਪੁਲਿਸ ਨੇ ਇੱਕ ਨੌਜਵਾਨ ਨੂੰ ਨਸ਼ੀਲੇ ਪਦਾਰਥ ਸਮੇਤ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਮੁਖੀ ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਜਦੋਂ ਹੈੱਡ ਕਾਂਸਟੇਬਲ ਅਮਰਿੰਦਰ ਪਾਲ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਨੂਰਪੁਰ ਬੇਦੀ ਤੋਂ ਝੱਜ ਚੌਂਕ ਵਾਲੀ ਸਾਈਡ ਨੂੰ ਜਾ ਰਹੇ ਸਨ ਤਾਂ ਬੱਸ ਅੱਡਾ ਸਿੰਘਪੁਰ ਲਾਗੇ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ ਜਿਸ ਨੇ ਪੁਲਿਸ ਦੀ ਗੱਡੀ ਨੂੰ ਦੇਖ ਕੇ ਆਪਣੀ ਜੇਬ ਵਿਚੋਂ ਇੱਕ ਪਾਰਦਰਸ਼ੀ ਲਿਫ਼ਾਫ਼ਾ ਸੁੱਟ ਕੇ ਜਾਣ ਲੱਗਾ ਤਾਂ ਸ਼ੱਕ ਪੈਣ 'ਤੇ ਉਸ ਨੂੰ ਰੋਕ ਕੇ ਉਸਨੂੰ ਕਾਬੂ ਕਰਨ 'ਤੇ ਉਸ ਨੇ ਆਪਣਾ ਨਾਂਅ ਰਜਤ ਪੁੱਤਰ ਸ਼ਾਮ ਲਾਲ ਵਾਸੀ ਵਾਲਮੀਕ ਮਹੱਲਾ ਨੂਰਪੁਰ ਬੇਦੀ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੂਪਨਗਰ ਦੱਸਿਆ | ਉਸ ਵਲੋਂ ਸੁੱਟੇ ਹੋਏ ਮੋਮੀ ਲਿਫ਼ਾਫ਼ੇ ਨੂੰ ਚੁਕਵਾ ਕੇ ਚੈੱਕ ਕਰਨ ਲਿਫ਼ਾਫ਼ੇ ਵਿਚੋਂ 4.85 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ | ਉਕਤ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਐਨ.ਡੀ.ਪੀ.ਐਸ ਐਕਟ ਦੀਆਂ ਧਰਾਵਾਂ ਤਹਿਤ