ਮੋਰਿੰਡਾ, 25 ਅਪ੍ਰੈਲ (ਤਰਲੋਚਨ ਸਿੰਘ ਕੰਗ)-ਮੋਰਿੰਡਾ ਪੁਲਿਸ ਵਲੋਂ 100 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਨੌਜਵਾਨ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਰਣਜੀਤ ਸਿੰਘ ਐਸ.ਐਚ.ਓ. ਮੋਰਿੰਡਾ ਸਦਰ ਨੇ ਦੱਸਿਆ ਕਿ ਐੱਸ.ਆਈ. ਰਮਨ ਗੋਇਲ ਵਲੋਂ ਏ.ਐਸ.ਆਈ. ਅਵਤਾਰ ਸਿੰਘ, ਏ.ਐਸ.ਆਈ. ਸੁਭਾਸ਼ ਚੰਦਰ ਤੇ ਸਿਪਾਹੀ ਜਗਮੀਤ ਸਿੰਘ ਦੀ ਪੁਲਿਸ ਪਾਰਟੀ ਦੇ ਸਹਿਯੋਗ ਨਾਲ ਮੋਰਿੰਡਾ-ਕੁਰਾਲੀ ਸੜਕ 'ਤੇ ਪਿੰਡ ਰਣਜੀਤਪੁਰਾ ਨੇੜੇ ਉਸਾਰੀ ਅਧੀਨ ਪੁਲ ਕੋਲ ਨਾਕਾਬੰਦੀ ਕਰਕੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਕੋਲੋਂ 100 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਕੇ ਕਾਬੂ ਕਰ ਲਿਆ | ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਮੋਰਿੰਡਾ ਪੁਲਿਸ ਨੇ ਅਨਿਲ ਕੁਮਾਰ ਪੁੱਤਰ ਜੀਤਾ ਰਾਮ ਵਾਸੀ ਪਿੰਡ ਭੁੱਗਾ ਹਾਲ ਵਾਸੀ ਦਰਸ਼ਨ ਪੀਜੀ ਮਟੌਰ ਸੈਕਟਰ 70 ਮੋਹਾਲੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |