ਸ੍ਰੀ ਚਮਕੌਰ ਸਾਹਿਬ, 27 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਮਾਤਾ ਸਤਿਆ ਦੇਵੀ ਵਿਰਧ ਆਸ਼ਰਮ ਵਿਖੇ ਦਸਮੇਸ਼ ਮਲਟੀਸਪੈਸ਼ਲਟੀ ਹਸਪਤਾਲ ਸ੍ਰੀ ਚਮਕੌਰ ਸਾਹਿਬ ਵਲੋਂ ''ਹੈਲਪ ਏਜ ਇੰਡੀਆ'' ਦੇ ਸਹਿਯੋਗ ਨਾਲ ਆਸ਼ਰਮ ਵਿਚ ਰਹਿੰਦੇ ਬਜੁਰਗਾਂ ਲਈ ਮੁਫਤ ਸਿਹਤ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚ ਹਸਪਤਾਲ ਦੇ ਮਾਹਿਰ ਡਾ: ਅਸ਼ਵਨੀ ਰਾਣਾ, ਡਾ: ਲਖਵੀਰ ਸਿੰਘ ਦੀ ਅਗਵਾਈ ਹੇਠ ਆਈ ਟੀਮ ਨੇ ਬਜੁਰਗਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ ਕਰਦਿਆਂ ਜਿਥੇ ਦਵਾਈਆਂ ਮੁਫ਼ਤ ਦਿੱਤੀਆਂ, ਉੱਥੇ ਉਨ੍ਹਾਂ ਤੰਦਰੁਸਤ ਰਹਿਣ ਲਈ ਕਸਰਤ ਕਰਨ ਦੀ ਸਲਾਹ ਵੀ ਦਿੱਤੀ ਗਈ | ਬਿਰਧ ਆਸ਼ਰਮ ਦੇ ਚੇਅਰਮੈਨ ਪ੍ਰੋ: ਆਰ.ਸੀ. ਢੰਡ ਨੇ ਦੱਸਿਆ ਕਿ ਸਮੂਹ ਬਜੁਰਗਾਂ ਦੀ ਸਮੇਂ ਸਮੇਂ ਸਿਰ ਸਿਹਤ ਜਾਂਚ ਕੀਤੀ ਜਾਂਦੀ ਹੈ ਤੇ ਉਨ੍ਹਾਂ ਦਾ ਸਮੁੱਚਾ ਸਿਹਤ ਸਬੰਧੀ ਰਿਕਾਰਡ ਵੀ ਰੱਖਿਆ ਜਾਦਾਂ ਹੈ | ਇਸ ਮੌਕੇ ਹੈਲਪ ਏਜ ਇੰਡੀਆ ਦੀ ਕਾਰਜਕਾਰੀ ਮੈਂਬਰ ਸ੍ਰੀਮਤੀ ਇੰਦਰਜੀਤ ਕੌਰ, ਹਸਪਤਾਲ ਦੀ ਟੀਮ ਮੈਂਬਰ ਜਸਮਨਜੋਤ ਅਤੇ ਕਰਨ,ਹਰਸ਼ ਢੰਡ ਸਮੇਤ ਆਸ਼ਰਮ ਦਾ ਸਮੁੱਚਾ ਸਟਾਫ਼ ਅਤੇ ਹੋਰ ਸਹਿਯੋਗੀ ਸੱਜਣ ਮੋਜੂਦ ਸਨ |