31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਹਰੀਪੁਰ ਵਿਖੇ 'ਪੰਜਾਬ ਡਰਟ ਜੈਮ' ਪ੍ਰੋਗਰਾਮ ਤਹਿਤ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 28-04-2026
ਪੁਰਖਾਲੀ, 27 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਹਰੀਪੁਰ ਵਿਖੇ 'ਪੰਜਾਬ ਡਰਟ ਜੈਮ' ਪ੍ਰੋਗਰਾਮ ਕਰਵਾਇਆ ਗਿਆ | ਇਹ ਪ੍ਰੋਗਰਾਮ 'ਸ਼ਿਵਾਲਿਕ ਪ੍ਰਾਪਰਟੀ' ਹਰੀਪੁਰ ਦੇ ਸਹਿਯੋਗ ਨਾਲ ਕੀਤਾ ਕਰਵਾਇਆ ਗਿਆ | ਇਸ ਮੌਕੇ ਉੱਘੇ ਸਮਾਜ ਸੇਵੀ ਨਿਰਮਲ ਸਿੰਘ ਨਿੰਮਾ ਟਾਂਡਾ ਅਤੇ ਸੱਜਣ ਸਿੰਘ ਸਰਪੰਚ ਹਰੀਪੁਰ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਇਸ ਉਪਰਾਲੇ ਲਈ ਪ੍ਰਬੰਧਕ ਜੇ. ਪੀ. ਸਿੰਘ ਦੀ ਸ਼ਲਾਘਾ ਕੀਤੀ | ਇਸ ਮੌਕੇ ਵੱਖ-ਵੱਖ ਸੂਬਿਆਂ 'ਚੋਂ ਆਏ ਰਾਈਡਰਾਂ ਨੇ ਭਾਗ ਲਿਆ | ਰੇਸਾਂ ਦਾ ਪ੍ਰਬੰਧ 'ਪੰਜਾਬ ਐਮ.ਐਕਸ' ਵਲੋਂ ਵੱਖ-ਵੱਖ ਸ਼੍ਰੇਣੀਆਂ ਵਿਚ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਸ਼੍ਰੇਣੀਆਂ ਵਿਚ ਕੁੱਲ 53 ਐਂਟਰੀਆਂ ਪ੍ਰਾਪਤ ਹੋਈਆਂ | ਜੇਤੂ ਨਤੀਜਿਆਂ ਅਨੁਸਾਰ ਮਹਿਲਾ ਵਰਗ 'ਚ ਉੱਤਰਾਖੰਡ ਦੀ ਨਿਸ਼ਿਤਾ ਧੀਮਾਨ ਨੇ ਪਹਿਲਾ ਅਤੇ ਹਿਮਾਚਲ ਦੀ ਤਾਨਿਆ ਨੇ ਦੂਜਾ ਸਥਾਨ ਹਾਸਲ ਕੀਤਾ | ਫੋਰਨ ਕਲਾਸ 'ਚ ਹਮੀਰਪੁਰ ਦੇ ਸ਼ੁਭਮ ਨੇ ਪਹਿਲਾ, ਲੁਧਿਆਣਾ ਦੇ ਕੰਵਲਜੀਤ ਸਿੰਘ ਗਿੱਲ ਨੇ ਦੂਜਾ ਅਤੇ ਉੱਤਰਾਖੰਡ ਦੇ ਮਿਲਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇੰਡੀਅਨ ਪ੍ਰੋ 'ਚ ਉੱਤਰਾਖੰਡ ਦੇ ਅੰਕਿਤ ਭਾਸਕਰ ਨੇ ਪਹਿਲਾ, ਕੁੱਲੂ ਦੇ ਆਯੂਸ਼ ਮਿਰੂਪਾ ਨੇ ਦੂਜਾ ਅਤੇ ਦੇਹਰਾਦੂਨ ਦੇ ਆਕਾਸ਼ ਮਨਵਾਲ ਨੇ ਤੀਜਾ ਸਥਾਨ ਜਿੱਤਿਆ | ਇੰਡੀਅਨ ਓਪਨ 'ਚ ਦੇਹਰਾਦੂਨ ਦੇ ਅੰਕਿਤ ਭਾਸਕਰ ਨੇ ਪਹਿਲਾ, ਪਾਲਮਪੁਰ ਦੇ ਆਕਾਸ਼ ਨੇ ਦੂਜਾ ਅਤੇ ਕਾਂਗੜਾ ਦੇ ਅਭਿਸ਼ੇਕ ਰਾਣਾ ਨੇ ਤੀਜਾ ਸਥਾਨ ਹਾਸਿਲ ਕੀਤਾ | ਐਡਵੈਂਚਰ ਕਲਾਸ ਕਾਂਗੜਾ ਦੇ ਬਲਜੀਤ ਸਿੰਘ ਨੇ ਪਹਿਲਾ, ਕੁੱਲੂ ਦੇ ਆਯੂਸ਼ ਮਿਰੂਪਾ ਨੇ ਦੂਜਾ ਅਤੇ ਪਿੰਜੌਰ ਦੇ ਗੁਰਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਏ.ਟੀ.ਵੀ. ਕਲਾਸ 'ਚ ਰੋਪੜ ਦੇ ਅੰਮਿ੍ਤਪਾਲ ਸਿੰਘ ਨੇ ਪਹਿਲਾ, ਚੰਡੀਗੜ੍ਹ ਦੇ ਰਣਸ਼ੇਰ ਗਿੱਲ ਨੇ ਦੂਜਾ ਅਤੇ ਕੁੱਲੂ ਦੇ ਅਭਿਮਨਿਊ ਗੁਲੇਰੀਆ ਨੇ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ ਮੁੱਖ ਮਹਿਮਾਨ ਨਿਰਮਲ ਸਿੰਘ ਨਿੰਮਾ ਟਾਂਡਾ ਅਤੇ ਸੱਜਣ ਸਿੰਘ ਸਰਪੰਚ ਹਰੀਪੁਰ ਵਲੋਂ ਇਨ੍ਹਾਂ ਮੁਕਾਬਲਾ 'ਚ ਜੇਤੂ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਈਵੈਂਟ ਦੇ ਪ੍ਰਬੰਧਕ ਜੇ.ਪੀ. ਸਿੰਘ ਨੇ ਦੱਸਿਆ ਕਿ ਸਾਡਾ ਮਕਸਦ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਛੁਪੇ ਹੋਏ ਸਾਈਕਲਿਸਟਾਂ ਅਤੇ ਸਕੇਟਬੋਰਡਰਾਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਨਾ ਤਾਂ ਜੋ ਉਹ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਸਕਣ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਚੱਢਾ ਨੇ ਸਪਾਲਵਾਂ ਤੋਂ ਕਾਹਨਪੁਰ ਖੂਹੀ-ਭੰਗਲ ਸੜਕ ਦੇ ਨਿਰਮਾਣ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਮਾਤਾ ਸੱਤਿਆ ਦੇਵੀ ਬਿਰਧ ਆਸ਼ਰਮ 'ਚ ਲਗਾਇਆ ਸਿਹਤ ਜਾਂਚ ਕੈਂਪ
Ad Position 24