31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਰੈਡੀਮੇਡ ਕੰਕਰੀਟ ਮਿਕਸਰ ਪਲਾਂਟ ਖ਼ਿਲਾਫ਼ ਹੋ ਰਹੇ ਰੋਸ ਪ੍ਰਦਰਸ਼ਨ 'ਚ ਭਾਕਿਯੂ ਰਾਜੇਵਾਲ ਵਲੋਂ ਸ਼ਮੂਲੀਅਤ

Ad Position 21
No active advertisement
ਅਜੀਤ ਡੈਸਕ 28-04-2026
ਮੋਰਿੰਡਾ, 27 ਅਪ੍ਰੈਲ (ਤਰਲੋਚਨ ਸਿੰਘ ਕੰਗ)-ਪਿੰਡ ਢੰਗਰਾਲੀ-ਖੈਰਪੁਰ ਨੇੜੇ ਬਣ ਰਹੇ ਰੈਡੀਮੇਡ ਕੰਕਰੀਟ ਮਿਕਸਰ ਪਲਾਂਟ ਨੂੰ ਬੰਦ ਕਰਵਾਉਣ ਲਈ ਚੱਲ ਰਹੇ ਰੋਸ ਪ੍ਰਦਰਸ਼ਨ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਵੀ ਸ਼ਮੂਲੀਅਤ ਕੀਤੀ | ਇਸ ਮੌਕੇ ਭਾਕਿਯੂ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਅਤੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ ਨੇ ਇਸ ਸੰਘਰਸ਼ ਨੂੰ ਪੂਰਨ ਸਮਰਥਨ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਭਾਕਿਯੂ ਰਾਜੇਵਾਲ ਸਥਾਨਕ ਲੋਕਾਂ ਦੇ ਨਾਲ ਖੜੀ ਹੈ | ਉਨ੍ਹਾਂ ਕਿਹਾ ਕਿ ਪ੍ਰੋਜੈਕਟ ਸਬੰਧੀ ਗਲਤ ਰਿਪੋਰਟ ਦਿੱਤੀ ਗਈ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਰਵਿੰਦਰ ਸਿੰਘ ਰੰਗੀ, ਸੁਖਦੀਪ ਸਿੰਘ ਭੰਗੂ, ਪਰਮਜੀਤ ਸਿੰਘ ਅਮਰਾਲੀ, ਰਣਜੀਤ ਸਿੰਘ ਕਲਾਰਾਂ, ਰੱਖਾ ਸਿੰਘ ਦੁੱਮਣਾ, ਇੰਦਰਜੀਤ ਸਿੰਘ ਸਰਪੰਚ ਰੰਗੀਆਂ, ਬੱਬੂ ਸਰਪੰਚ ਕਾਂਜਲਾ, ਲਾਡਾ ਮੜੌਲੀ ਕਲਾਂ, ਕੁਲਵਿੰਦਰ ਸਿੰਘ ਬਮਨਾੜਾ, ਭੁਪਿੰਦਰ ਸਿੰਘ ਸਰਪੰਚ ਬਮਨਾੜਾ, ਕਮਲ ਗੋਪਾਲਪੁਰ, ਅਵਤਾਰ ਸਿੰਘ ਸਰਹਾਣਾ, ਰਣਦੀਪ ਸਿੰਘ ਸਰਪੰਚ ਢੰਗਰਾਲੀ, ਹਰਜਿੰਦਰ ਸਿੰਘ ਖੈਰਪੁਰ, ਸੱਜਣ ਸਿੰਘ ਪੰਚ, ਬਹਾਦਰ ਸਿੰਘ ਖੈਰਪੁਰ, ਦੇਵ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਧਨੋਆ, ਸੋਹਣ ਸਿੰਘ ਪਟਵਾਰੀ, ਨਿਰਮਲ ਸਿੰਘ, ਜੋਗਾ ਸਿੰਘ, ਪ੍ਰਕਾਸ਼ ਸਿੰਘ, ਰਾਜਵਿੰਦਰ ਸਿੰਘ ਰਣਜੀਤਪੁਰਾ, ਗੁਰਦੀਪ ਸਿੰਘ, ਇੰਦਰ ਸਿੰਘ ਨਥਮਲਪੁਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਵਿਖੇ ਨਾਇਬ ਤਹਿਸੀਲਦਾਰ ਜਸਵਿੰਦਰ ਕੌਰ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੇਰਕਾ ਵਲੋਂ ਦੁੱਧ ਦੀ ਸਪਲਾਈ ਪ੍ਰਭਾਵਿਤ ਕਰਨਾ ਮੰਦਭਾਗਾ-ਰਾਣਾ ਕੇ.ਪੀ.
Ad Position 24