06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਵੱਖ-ਵੱਖ ਜਥੇਬੰਦੀਆਂ ਨੇ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 02-05-2026

ਰੂਪਨਗਰ, 1 ਮਈ (ਗੁਰਪ੍ਰੀਤ ਸਿੰਘ ਹੁੰਦਲ)- ਅੱਜ ਜ਼ਿਲ੍ਹੇ ਭਰ ਵਿਚ ਕੌਮਾਂਤਰੀ ਮਜ਼ਦੂਰ ਦਿਵਸ (ਮਈ ਦਿਵਸ) ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਮਜ਼ਦੂਰ ਜਥੇਬੰਦੀਆਂ, ਟਰੇਡ ਯੂਨੀਅਨਾਂ ਤੇ ਸਮਾਜਿਕ ਸੰਸਥਾਵਾਂ ਵੱਲੋਂ ਸਮਾਗਮ ਕਰਵਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਤੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕੀਤੀ ਗਈ | ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਾਜ ਬਿਜਲੀ ਬੋਰਡ ਦੀ ਸਿਰਮੌਰ ਜਥੇਬੰਦੀ ਦੇ ਆਗੂਆਂ ਵੱਲੋਂ ਮਜ਼ਦੂਰ ਦਿਵਸ ਤੇ ਸਰਕਲ ਦਫ਼ਤਰ ਅਤੇ ਡਵੀਜ਼ਨ ਦਫ਼ਤਰ ਰੋਪੜ ਦੇ ਸਾਹਮਣੇ ਲਾਲ ਝੰਡਾ ਫਹਿਰਾਇਆ ਗਿਆ | ਝੰਡਾ ਫਹਿਰਾਉਣ ਉਪਰੰਤ ਸਰਕਲ ਦੇ ਪ੍ਰਧਾਨ ਹਰਜਿੰਦਰ ਸਿੰਘ ਅਕਬਰਪੁਰ ਨੇ ਇਸ ਮਜ਼ਦੂਰ ਦਿਵਸ ਦੀ ਮਹੱਤਤਾ ਬਾਰੇ ਦੱਸਿਆ, ਇਸ ਮੌਕੇ ਆਗੂ ਹਾਜ਼ਰ ਸਨ |
ਮਜ਼ਦੂਰ ਦਿਵਸ ਮਨਾਇਆ : ਅੱਜ ਮਜ਼ਦੂਰ ਦਿਵਸ 'ਤੇ ਜਥੇਬੰਦੀ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰ ਕੇ ਸ਼ਰਧਾਂਜਲੀ ਦਿੱਤੀ ਗਈ ਜਿਸ ਵਿਚ ਰਿਟਾਇਰੀ ਸਾਥੀ ਵੀ ਸ਼ਾਮਿਲ ਹੋਏ ਤੇ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰ ਅਤੇ ਵਰਕਰ ਵੀ ਸ਼ਾਮਿਲ ਹੋਏ |
ਕੌਮਾਂਤਰੀ ਮਜ਼ਦੂਰ ਦਿਵਸ ਨੂੰ ਸੀ.ਆਈ.ਟੀ.ਯੂ. ਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੱਦੇ 'ਤੇ ਮਨਾਉਣ ਲਈ ਮਹਾਰਾਜਾ ਰਣਜੀਤ ਸਿੰਘ ਬਾਗ 'ਚ ਕਿਸਾਨਾਂ ਮਜ਼ਦੂਰਾਂ ਦਾ ਇਕੱਠ ਹੋਇਆ ਜਿਸਦੀ ਪ੍ਰਧਾਨਗੀ ਸੀ.ਆਈ.ਟੀ.ਯੂ. ਆਗੂ ਕਾਮਰੇਡ ਗੁਰਦੇਵ ਸਿੰਘ ਬਾਗੀ ਤੇ ਕਿਸਾਨ ਆਗੂ ਕਾਮਰੇਡ ਦਲੀਪ ਸਿੰਘ ਘਨੌਲਾ ਨੇ ਕੀਤੀ | ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਕਾਮਰੇਡ ਪਵਨ ਕੁਮਾਰ ਸਰਪੰਚ ਚੱਕ ਕਰਮਾਂ, ਪ੍ਰੇਮ ਚੰਦ ਜੱਟਪੁਰ, ਸੁਰਜਿੰਦਰ ਕੌਰ ਸੀਮਾਂ ਸੂਬਾ ਜਨਰਲ ਸਕੱਤਰ ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਪੰਜਾਬ, ਰਣਜੀਤ ਕੌਰ ਸੂਬਾ ਕਮੇਟੀ ਮੈਂਬਰ, ਬਲਜੀਤ ਕੌਰ ਬਲਾਕ ਪ੍ਰਧਾਨ, ਸੁਖਵਿੰਦਰ ਸਿੰਘ ਪੱਲੇਦਾਰ ਯੂਨੀਅਨ, ਰਾਮ ਸਿੰਘ ਸੈਣੀ ਮਾਜਰਾ, ਦਿਵਿਆ, ਕਾਮਰੇਡ ਮਨਿੰਦਰ ਸਿੰਘ ਮੌਂਟੀ, ਕਾਮਰੇਡ ਮਨਜੀਤ ਕੌਰ ਮਨਸਾਲੀ, ਸਰਵਣੀ ਦੇਵੀ, ਕਾਮਰੇਡ ਰੰਜਨਾ ਦੇਵੀ ਮਜ਼ਦੂਰ ਆਗੂ, ਪ੍ਰਭਾ ਦੇਵੀ, ਪ੍ਰੀਤੀ ਦੇਵੀ ਨਰੇਗਾ ਮੇਟ, ਮਨਸਾਲੀ ਟੀਟੂ ਚੱਕ ਕਰਮਾਂ, ਬਲਵੰਤ ਸਿੰਘ ਆਦਿ ਹਾਜ਼ਰ ਸਨ |
ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ ਅਨੁਸਾਰ-ਸਥਾਨਕ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀ ਯੂਨੀਅਨ ਵੱਲੋਂ ਅੱਜ ਮਜ਼ਦੂਰ ਦਿਵਸ ਮਨਾਇਆ ਗਿਆ, ਇਸ ਮੌਕੇ ਲਾਲ ਝੰਡਾ ਚੜ੍ਹਾਉਣ ਦੀ ਰਸਮ ਮੁਲਾਜ਼ਮ ਆਗੂ ਮਲਾਗਰ ਸਿੰਘ ਤੇ ਭੁਪਿੰਦਰ ਸਿੰਘ ਭੂਰਾ ਵੱਲੋਂ ਅਦਾ ਕੀਤੀ ਗਈ | ਇਸ ਮੌਕੇ ਮਲਾਗਰ ਸਿੰਘ, ਮੀਤ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਸੁਖਵੀਰ ਸਿੰਘ ਤੇ ਗੁਰਚਰਨ ਸਿੰਘ ਮਾਣੇਮਾਜਰਾ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਮਜ਼ਦੂਰ ਦਿਵਸ 'ਤੇ ਚਾਨਣਾ ਪਾਇਆ | ਪ੍ਰਧਾਨ ਰਾਹੁਲ ਕੁਮਾਰ ਤੇ ਯੂਨੀਅਨ ਦੇ ਵਾਈਸ ਪ੍ਰਧਾਨ ਕੁਲਦੀਪ ਸਿੰਘ ਨੇ ਮੁਲਾਜ਼ਮਾਂ ਦੀਆਂ ਹੱਕੀ ਮੰਗਾ ਦਾ ਜ਼ਿਕਰ ਕੀਤਾ | ਇਸ ਮੌਕੇ ਵਿਸ਼ਾਲ ਕਸ਼ਯਪ, ਖੁਸ਼ਪ੍ਰੀਤ ਸਿੰਘ, ਪਰਗਟ ਸਿੰਘ, ਸਤਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ |
ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ ਅਨੁਸਾਰ-ਸ੍ਰੀ ਚਮਕੌਰ ਸਾਹਿਬ ਨਗਰ ਕੌਂਸਲ ਦੇ ਮੁਲਾਜ਼ਮਾਂ ਦੀ ਜਥੇਬੰਦੀ ਕਰਮਚਾਰੀ ਸੰਗਠਨ ਯੂਨੀਅਨ ਵੱਲੋਂ ਅੱਜ ਨਗਰ ਕੌਂਸਲ ਦੇ ਦਫ਼ਤਰ ਵਿਚ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਜਥੇਬੰਦੀ ਵੱਲੋਂ ਲਾਲ ਝੰਡਾ ਚੜ੍ਹਾਉਣ ਤੋਂ ਬਾਅਦ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਭੁਪਿੰਦਰ ਸਿੰਘ ਭੂਰਾ, ਐਮ. ਈ, ਐਸ. ਆਈ, ਜਥੇਬੰਦੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ, ਪ੍ਰਧਾਨ ਅਸ਼ੋਕ ਕੁਮਾਰ, ਕੈਸ਼ੀਅਰ ਅਰਮਨਦੀਪ ਸਿੰਘ, ਸਕੱਤਰ ਹਰਜੀਤ ਸਿੰਘ ਤੇ ਹਨੀ ਸਿੰਘ, ਗੁਰਮੀਤ ਕੌਰ, ਰਮਨਜੀਤ ਕੌਰ, ਰਾਜਨ, ਪਰਮਜੀਤ ਕੌਰ, ਸੰਗਤ ਸਿੰਘ ਆਦਿ ਹਾਜ਼ਰ ਸਨ |
ਨੂਰਪੁਰ ਬੇਦੀ ਤੋਂ ਰਾਜੇਸ਼ ਚੌਧਰੀ ਤਖ਼ਤਗੜ੍ਹ ਅਨੁਸਾਰ-ਪਾਵਰਕਾਮ ਨਾਲ ਸੰਬੰਧਿਤ ਵੱਖ-ਵੱਖ ਸੰਗਠਨਾਂ ਵੱਲੋਂ ਅੱਜ ਨੂਰਪੁਰ ਬੇਦੀ ਵਿਖੇ ਮਜ਼ਦੂਰ ਦਿਵਸ ਮੌਕੇ ਸਾਂਝੇ ਤੌਰ 'ਤੇ ਮਈ ਦਿਵਸ ਮਨਾਇਆ ਗਿਆ | ਇਸ ਮੌਕੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਮੁਲਾਜ਼ਮ ਹੱਕਾਂ ਦੀ ਰੱਖਿਆ ਲਈ ਸੰਘਰਸ਼ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ | ਸਮਾਗਮ ਨੂੰ ਸਬ ਡਵੀਜ਼ਨ ਪ੍ਰਧਾਨ ਤੇ ਡਵੀਜ਼ਨ ਮੈਂਬਰ ਰਮੇਸ਼ ਚੰਦ, ਸਬ ਡਵੀਜ਼ਨ ਤੇ ਡਵੀਜ਼ਨ ਸਕੱਤਰ ਮਾਨ ਸਿੰਘ, ਗੁਰਮੁਖ ਸਿੰਘ ਸਰਕਲ ਮੈਂਬਰ ਅਤੇ ਰਮਨ ਕੁਮਾਰ ਸਬ ਡਵੀਜ਼ਨ ਕਮੇਟੀ ਮੈਂਬਰ ਨੇ ਸੰਬੋਧਨ ਕੀਤਾ | ਇਸ ਮੌਕੇ ਜੇ.ਈ. ਜਗਤਾਰ ਸਿੰਘ, ਦਲਵਿੰਦਰ ਸਿੰਘ, ਅਜੇ ਕੁਮਾਰ, ਸੋਮ ਨਾਥ, ਜਗਤਾਰ ਚੰਦ, ਕਮਲਜੀਤ ਸਿੰਘ, ਕੁਲਦੀਪ ਕੁਮਾਰ, ਰੋਹਿਤ ਕੁਮਾਰ ਜੇ.ਈ. ਤੇ ਤਲਵਿੰਦਰ ਸਿੰਘ ਆਦਿ ਹਾਜ਼ਰ ਸਨ | (ਬਾਕੀ ਸਫ਼ਾ 7 'ਤੇ)
ਸਫ਼ਾ 5 ਦੀ ਬਾਕੀ
ਘਨੌਲੀ ਤੋਂ ਜਸਵੀਰ ਸਿੰਘ ਸੈਣੀ ਅਨੁਸਾਰ-ਇੰਪਲਾਈਜ਼ ਫੈਡਰੇਸ਼ਨ ਪੀ.ਐਸ.ਈ.ਬੀ. ਤੇ ਕੰਟਰੈਕਟਰ ਕਰਮਚਾਰੀ ਯੂਨੀਅਨ ਥਰਮਲ ਪਲਾਂਟ ਰੂਪਨਗਰ ਵੱਲੋਂ ਅੱਜ ਥਰਮਲ ਪਲਾਂਟ ਦੇ ਮੇਨ ਗੇਟ 'ਤੇ ਝੰਡਾ ਲਹਿਰਾਉਂਦੇ ਹੋਏ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਥਰਮਲ ਯੂਨਿਟ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਜਥੇਬੰਦੀ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਮਜ਼ਦੂਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਤੇ ਸਹੂਲਤਾਂ ਦਿੱਤੀਆਂ ਜਾਣ | ਇਸ ਮੌਕੇ ਰਾਜ ਕੁਮਾਰ ਕੋਹਲੀ, ਮੇਜਰ ਸਿੰਘ, ਸਤਨਾਮ ਸਿੰਘ ਗੁੰਨੋਮਾਜਰਾ, ਰਵਿੰਦਰ ਕੁਮਾਰ, ਪੱਪੂ ਕੁਮਾਰ, ਦਲਵੀਰ ਸਿੰਘ, ਯੋਗੇਸ਼ ਪਾਬਲਾ, ਕਰਮਜੀਤ ਸਿੰਘ,ਅਮਰਜੀਤ ਸਿੰਘ, ਰਜਿੰਦਰ ਸਿੰਘ, ਜਸਪਾਲ ਸਿੰਘ, ਮਨੋਜ ਕੁਮਾਰ, ਪਾਲ ਸਿੰਘ, ਸ਼ਿਵ ਕੁਮਾਰ ਤੇ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ |
ਨੰਗਲ ਤੋਂ ਪ੍ਰੀਤਮ ਸਿੰਘ ਬਰਾਰੀ ਅਨੁਸਾਰ-ਨੰਗਲ ਭਾਖੜਾ ਮਜ਼ਦੂਰ ਸੰਘ ਅਤੇ ਸਾਂਝਾ ਮੋਰਚਾ ਨੰਗਲ ਨੇ ਅੱਜ ਮਜ਼ਦੂਰ ਦਿਵਸ ਮਨਾਉਂਦਿਆਂ ਯੂਨੀਅਨ ਦਫ਼ਤਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਸਾਰੇ ਬੁਲਾਰਿਆਂ ਨੇ ਮੰਗ ਕੀਤੀ ਕਿ ਬੀ.ਬੀ.ਐਮ.ਬੀ. ਪ੍ਰਬੰਧਨ ਤੇ ਸਰਕਾਰ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਘੱਟੋ-ਘੱਟ ਉਜਰਤ ਲਾਗੂ ਕਰੇ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਮੰਗ ਕੀਤੀ ਕਿ ਰੋਜ਼ਾਨਾ ਮਜ਼ਦੂਰਾਂ ਤੇ ਅਸਥਾਈ ਕਰਮਚਾਰੀਆਂ ਲਈ ਘੱਟੋ-ਘੱਟ ਉਜਰਤ 19,874 ਨਿਰਧਾਰਿਤ ਕੀਤੀ ਜਾਵੇ | ਇਸ ਮੌਕੇ ਆਈ.ਐਨ.ਟੀ.ਯੂ.ਸੀ. ਜੁਆਇੰਟ ਫ਼ਰੰਟ ਦੇ ਨੁਮਾਇੰਦੇ ਸਤਨਾਮ ਸਿੰਘ ਲਾਦੀ, ਵਿਨੋਦ ਰਾਣਾ, ਹਰਪਾਲ ਰਾਣਾ, ਮਨੋਜ ਵਰਮਾ, ਪਰਮਜੀਤ ਸਿੰਘ, ਪ੍ਰਦੀਪ ਬੋਹਤ, ਬਲਬੀਰ ਸੰਗਿਲੀਆ, ਦਲਬੀਰ, ਰਮੇਸ਼ ਚੰਦਰ, ਸੁਨੀਲ ਦੱਤ, ਸਵਰਾਜ, ਰਵੀ ਤੋਂ ਇਲਾਵਾ ਬੀ.ਬੀ.ਐਮ.ਬੀ. ਕਰਮਚਾਰੀ ਭਲਾਈ ਸੰਗਠਨ ਦੇ ਨੁਮਾਇੰਦੇ ਸ਼ਾਮ ਲਾਲ, ਹਰਭਜਨ ਸੈਣੀ ਤੇ ਡਿੰਪਲ ਆਦਿ ਨੇ ਵੀ ਸ਼ਿਰਕਤ ਕੀਤੀ |
ਸ੍ਰੀ ਅਨੰਦਪੁਰ ਸਾਹਿਬ ਤੋਂ ਕਰਨੈਲ ਸਿੰਘ ਅਨੁਸਾਰ-ਅੱਜ ਪੰਜਾਬ ਰਾਜ ਪਾਵਰ ਕਾਮ ਅਤੇ ਟਰਾਂਸਕੋ ਲਿਮਟਿਡ ਦੇ ਜਨਰੇਸ਼ਨ ਸਰਕਲ ਸ੍ਰੀ ਅਨੰਦਪੁਰ ਸਾਹਿਬ ਹੇਠਲੇ ਵੱਖ-ਵੱਖ ਵਿਭਾਗੀ ਕਰਮਚਾਰੀਆਂ ਜਥੇਬੰਦੀਆਂ ਵੱਲੋਂ ਮਈ ਦਿਵਸ ਮਨਾਇਆ ਗਿਆ | ਇਸ ਸਬੰਧੀ ਮਈ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਤੇ ਝੰਡਾ ਲਹਿਰਾ ਕੇ ਆਪਸੀ ਏਕੇ ਦਾ ਸਬੂਤ ਦਿੱਤਾ ਗਿਆ | ਇਸ ਮੌਕੇ ਸੂਬਾ ਕਮੇਟੀ ਮੈਂਬਰ ਗੋਪਾਲ ਕਿ੍ਸ਼ਨ ਸ਼ਰਮਾ, ਸਰਕਲ ਪ੍ਰਧਾਨ ਤਿਲਕ ਰਾਜ ਸ਼ਰਮਾ, ਦੇਸ ਰਾਜ ਘਈ, ਇੰਜ: ਅਵਤਾਰ ਸਿੰਘ ਜੇ. ਏ., ਗੱਜਣ ਸਿੰਘ ਸਕੱਤਰ, ਪ੍ਰਕਾਸ਼ ਚੰਦ, ਕੁਲਦੀਪ ਸਿੰਘ ਰਾਣਾ, ਧਰਮ ਸਿੰਘ, ਚਰਨ ਸਿੰਘ, ਸੰਤੋਖ ਸਿੰਘ, ਰੂਲਿਆਂ ਰਾਮ, ਸ਼ਿੰਗਾਰਾ ਸਿੰਘ, ਮਦਨ ਸਿੰਘ, ਭੁਪਿੰਦਰ ਸਿੰਘ, ਚੰਨਣ ਸਿੰਘ, ਚੈਨ ਸਿੰਘ, ਬਲਵੰਤ ਸਿੰਘ, ਰਾਮ ਲਾਲ, ਦੇਵ ਰਾਜ, ਧਰਮ ਸਿੰਘ, ਗੁਰਬਚਨ ਸਿੰਘ, ਜਗਦੀਪ ਸਿੰਘ ਆਦਿ ਹਾਜ਼ਰ ਸਨ |
ਨੰਗਲ ਤੋਂ ਪ੍ਰੀਤਮ ਸਿੰਘ ਬਰਾਰੀ ਅਨੁਸਾਰ-ਪੰਜਾਬ ਰੋਡਵੇਜ਼ ਦੇ ਮੇਨ ਗੇਟ 'ਤੇ ਜਗਰਾਜ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਝੰਡਾ ਲਹਿਰਾ ਕੇ (ਮਈ) ਮਜ਼ਦੂਰ ਦਿਵਸ ਮਨਾਇਆ ਗਿਆ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ¢ ਇਸ ਮੌਕੇ ਆਗੂਆਂ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਤੇ ਲੋਕ ਵਿਰੋਧੀ ਕੇਂਦਰ ਵੱਲੋਂ ਬਣਾਏ 44 ਕਿਰਤ ਕਾਨੂੰਨਾਂ ਨੂੰ ਤੋੜ ਕੇ 4 ਕੋਡ ਬਣਾਏ ਜਾਣ ਦੀ ਸਖ਼ਤ ਨਿਖੇਧੀ ਕੀਤੀ ਤੇ ਮੰਗ ਕੀਤੀ ਗਈ ਲੋਕ ਪੱਖੀ 44 ਕਿਰਤ ਕਾਨੂੰਨ ਬਹਾਲ ਕੀਤੇ ਜਾਣ ਤੇ ਕੰਮ ਦਿਹਾੜੀ ਸਮਾਂ 6 ਘੰਟੇ ਕਰਨ ਦੀ ਮੰਗ ਕੀਤੀ | ਇਸ ਮੌਕੇ ਹਰਪ੍ਰੀਤ ਸਿੰਘ, ਅਮਨਦੀਪ ਸਿੰਘ, ਰਵਿੰਦਰ ਵੈਦ, ਅਜੈਬ ਸਿੰਘ, ਮਨੋਹਰ ਕੁਮਾਰ, ਵਿਜੇ ਕੁਮਾਰ, ਪਿ੍ਥੀਪਾਲ ਸਿੰਘ ਪੈਨਸ਼ਨ ਯੂਨੀਅਨ ਆਗੂ, ਰਣਜੀਤ ਸਿੰਘ, ਸੁਰਿੰਦਰ ਸਿੰਘ, ਸੋਹਣ ਸਿੰਘ, ਰਾਮ ਪਿਆਰਾ ਲਕਸ਼ਮੀ ਚਾਚਾ, ਦੇਵ ਰਾਜ, ਜਤਿੰਦਰ ਮੋਹਨ, ਜਸਵੰਤ ਸਿੰਘ, ਸੁਰਿੰਦਰ ਕੁਮਾਰ, ਸਤਿੰਗਾ, ਰਾਮ ਆਸਰਾ, ਸੀ.ਟੀ.ਯੂ ਦੇ ਸਾਥੀ ਅਤੇ ਪਾਵਰ ਕਾਮ ਦੇ ਸਾਥੀ ਸ਼ਾਮਿਲ ਸਨ |
ਨੂਰਪੁਰ ਬੇਦੀ, (ਹਰਦੀਪ ਸਿੰਘ ਢੀਂਡਸਾ)-ਮਿਹਨਤਕਸ਼ ਲੋਕਾਂ ਦੇ ਸੰਘਰਸ਼, ਕੁਰਬਾਨੀਆਂ ਤੇ ਮਜਦੂਰ ਵਰਗ ਦੇ ਹੱਕਾਂ ਨੂੰ ਸਮਰਪਿਤ ਮਈ ਦਿਵਸ ਆਰ. ਐਮ. ਪੀ. ਆਈ. ਤੇ ਹੋਰ ਭਰਾਤਰੀ ਜਥੇਬੰਦੀਆ ਵਲੋਂ ਹਰ ਸਾਲ ਦੀ ਤਰ੍ਹਾਂ ਨੂਰਪੁਰ ਬੇਦੀ ਦੇ ਬੱਸ ਸਟੈਂਡ ਵਿਖੇ ਮਨਾਇਆ ਗਿਆ | ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਾਥੀ ਰਾਮ ਸਿੰਘ ਕਿਸਾਨ ਲੀਡਰ, ਭਗਤ ਰਾਮ ਦਾਸ ਸਸਕੌਰ ਮੁਲਾਜ਼ਮ ਆਗੂ, ਮਾਸਟਰ ਬਲਵੀਰ ਸਿੰਘ ਧਾਦਲੀ ਤੇ ਕਮਲੇਸ਼ ਕੋਰ ਮੋਠਾਪੁਰ ਮਿਡ ਡੇ-ਮੀਲ ਵਰਕਰ ਯੂਨੀਅਨ ਪੰਜਾਬ ਸਨ | ਕਾਮਰੇਡ ਮੋਹਣ ਸਿੰਘ ਧਮਾਣਾ ਸੂਬਾ ਮੀਤ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ, ਸਾਥੀ ਗੁਰਬਿੰਦਰ ਸਿੰਘ ਸਸਕੋਰ ਸੂਬਾ ਜਨਰਲ ਸਕੱਤਰ ਜੀ.ਟੀ.ਯੂ., ਮਾਸਟਰ ਗੁਰਨੇਬ ਸਿੰਘ ਜੇਤੇਵਾਲ ਪ੍ਰਧਾਨ ਜਮੂਹਰੀ ਕਿਸਾਨ ਸਭਾ ਰੋਪੜ, ਬਲਜਿੰਦਰ ਪੰਡਿਤ ਖੇਤ ਮਜ਼ਦੂਰ ਯੂਨੀਅਨ ਪੰਜਾਬ ਨੇ ਆਪਣੇ ਸੰਬੋਧਨ 'ਚ ਅੰਤਰਰਾਸ਼ਟਰੀ ਮਜਦੂਰ ਦਿਵਸ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ | ਇੱਥੇ ਆਗੂਆਂ ਨੇ ਮਜਦੂਰ ਜਮਾਤ ਨੂੰ ਹੋਕਾ ਦਿੰਦਿਆ ਕਿਹਾ ਕਿ ਕਿਰਤੀ ਲੋਕਾਂ ਦੀ ਸਾਂਝ ਨੂੰ ਮਜਬੂਤ ਕਰਕੇ ਸਾਂਝੀਵਾਲਤਾ ਦੇ ਆਧਾਰ 'ਤੇ ਸਾਂਝੇ ਸੰਘਰਸ਼ ਉਸਾਰ ਕੇ ਹੀ ਆਪਣੀਆਂ ਮੰਗਾਂ ਦੀ ਪ੍ਰਾਪਤੀ ਤੇ ਆਪਣੇ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ ਹੈ | ਪ੍ਰੀਤੀ ਪ੍ਰੀਆ, ਹਰਮੇਸ਼ ਕੋਰ ਢੇਰ, ਕਿਰਪਾਲ ਭੱਟੋਂ, ਹੁਸਨ ਚੰਦ ਮਠਾਣ, ਸ਼ਿੰਗਾਰਾ ਸਿੰਘ ਲਸਾੜੀ, ਬਲਵੀਰ ਚੰਦ ਝਿੰਜੜੀ, ਕਰਮ ਸਿੰਘ ਜੇਤੇਵਾਲ, ਸ਼ਾਮ ਲਾਲ ਪਚਰੰਡਾ, ਤਰਸੇਮ ਭਨਾਮ, ਕਰਮ ਚੰਦ ਘਨਾਰੂ, ਜਰਨੈਲ ਸਿੰਘ ਘਨੋਲਾ, ਜਗੀਰ ਸਿੰਘ ਰੋਲੀ, ਧਰਮਪਾਲ ਟਿੱਬਾ ਟੱਪਰੀਆਂ, ਬਖਸ਼ੀਸ਼ ਰਾਮ ਟਿੱਬਾ ਨੰਗਲ, ਹਜਾਰਾ ਸਿੰਘ ਲਸਾੜੀ, ਜਸਵਿੰਦਰਪਾਲ ਕਾਂਗੜ, ਰਾਮ ਲੁਭਾਇਆ, ਗੁਰਪ੍ਰੀਤ ਸਿੰਘ ਗਿੱਲ, ਮਾਸਟਰ ਰਾਮ ਪ੍ਰਕਾਸ਼ ਕਾਂਗੜ, ਰੇਸ਼ਮ ਕੋਰ, ਜੋਗਰਾਜ ਸਿੰਘ ਜੋਗੀ, ਕੁਲਦੀਪ ਗਿੱਲ, ਮਾਸਟਰ ਸੰਜੀਵ ਮੋਠਾਪੁਰ, ਰਾਜ ਕੁਮਾਰ ਪਾਬਲਾ, ਮਾਸਟਰ ਚੰਨਣ ਸੈਣੀ ਮਾਜਰਾ, ਮਾਸਟਰ ਜਸਵਿੰਦਰ ਬੜਵਾ, ਬਾਬੂ ਪ੍ਰੇਮ ਚੰਦ, ਅਮਰੀਕ ਸਿੰਘ ਸਮੀਰੋਵਾਲ ਆਦਿ ਸ਼ਾਮਿਲ ਹੋਏ |
ਨੂਰਪੁਰ ਬੇਦੀ, (ਵਿੰਦਰਪਾਲ ਝਾਂਡੀਆਂ)- ਸਬ ਡਵੀਜ਼ਨ ਕਮੇਟੀ ਟੈਕਨੀਕਲ ਸਰਵਿਸਿਜ਼ ਯੂਨੀਅਨ ਉੱਪ ਦਫ਼ਤਰ ਤਖਤਗੜ੍ਹ ਵਲੋਂ 66 ਕੇ.ਵੀ. ਸਬ ਸਟੇਸ਼ਨ ਬਜਰੂੜ ਵਿਖੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਝੰਡਾ ਲਹਿਰਾਇਆ ਗਿਆ | ਝੰਡਾ ਚੜ੍ਹਾਉਣ ਦੀ ਰਸਮ ਪ੍ਰਧਾਨ ਹਰਜੈਬ ਸਿੰਘ ਨੌਧੇਮਾਜਰਾ, ਇੰਜ ਹਰਮਿੰਦਰ ਸਿੰਘ ਬੈਂਸ ਜੇ.ਈ., ਇੰਜ. ਰਾਮ ਕਿ੍ਸ਼ਨ ਬੈਂਸ ਨੇ ਅਦਾ ਕੀਤੀ | ਇਸ ਮੌਕੇ ਇੰਜ. ਜਸਵੀਰ ਸਿੰਘ, ਇੰਜ. ਬਲਵੀਰ ਸਿੰਘ, ਰਾਜਿੰਦਰ ਕੁਮਾਰ, ਗੁਰਚਰਨ ਸਿੰਘ, ਹਰਪ੍ਰੀਤ ਸਿੰਘ, ਰਣਵੀਰ ਕੁਮਾਰ, ਜਸਕਰਨ ਸਿੰਘ, ਗੁਰਚੰਨ ਸਿੰਘ, ਕੁਲਵੀਰ ਸਿੰਘ, ਸੰਜੀਵ ਕੁਮਾਰ, ਅੰਮਿ੍ਤਬੀਰ ਸਿੰਘ, ਜਗਦੀਪ ਚੰਦ ਆਦਿ ਹਾਜ਼ਰ ਸਨ |
ਸ੍ਰੀ ਅਨੰਦਪੁਰ ਸਾਹਿਬ, (ਕਰਨੈਲ ਸਿੰਘ)-ਅੱਜ ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਾਜ ਬਿਜਲੀ ਬੋਰਡ ਦੀ ਜੱਥੇਬੰਦੀ ਵਲੋਂ ਅੱਜ ਮਜਦੂਰ ਦਿਵਸ ਮੌਕੇ ਡਵੀਜ਼ਨ ਦਫਤਰ ਦੇ ਸਾਹਮਣੇ ਲਾਲ ਝੰਡਾ ਲਹਿਰਾਇਆ ਗਿਆ | ਝੰਡਾ ਫਹਿਰਾਉਣ ਉਪਰੰਤ ਡਵੀਜ਼ਨ ਦੇ ਪ੍ਰਧਾਨ ਇੰਜਨੀਅਰ ਜਸਵਿੰਦਰ ਸਿੰਘ ਔਲਖ ਅਤੇ ਪੈਨਸ਼ਨ ਤੇ ਟਰਾਂਸਕੋ ਯੂਨੀਅਨ ਅਨੰਦਪੁਰ ਸਾਹਿਬ ਵਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਸਮੇਂ ਸਰਕਲ ਪ੍ਰਧਾਨ ਤਿਲਕ ਰਾਜ, ਸਰਪ੍ਰਸਤ ਦੇਸਰਾਜ ਘਈ, ਪੈਨਸ਼ਨ ਯੂਨੀਅਨ ਦੇ ਆਗੂ ਮਦਨ ਗੋਪਾਲ, ਇੰਜੀਨੀਅਰ ਚਰਨ ਦਾਸ, ਗੱਜਣ ਸਿੰਘ, ਗੁਰਜੀਤ ਸਿੰਘ ਭਨੁਪਲੀ, ਸੰਜੇ ਸਿੰਘ, ਹੁਸਨ ਚੰਦ, ਪ੍ਰਧਾਨ ਨਵਦੀਪ ਸਿੰਘ, ਡਵੀਜ਼ਨ ਆਗੂ ਸੰਜੀਵ ਕੁਮਾਰ, ਸਰਕਲ ਕੈਸ਼ੀਅਰ ਰਾਮਪਾਲ, ਪ੍ਰਧਾਨ ਸਰਬਨ ਸਿੰਘ ਸੈਣੀ, ਹਰਪਾਲ ਸਿੰਘ ਤਖਤਗੜ੍ਹ, ਪ੍ਰਧਾਨ ਜਗਤਾਰ ਸਿੰਘ ਤਖਤਗੜ, ਰੂਪ ਲਾਲ ਆਦਿ ਹਾਜ਼ਰ ਸਨ |
ਨੰਗਲ, (ਪ੍ਰੀਤਮ ਸਿੰਘ ਬਰਾਰੀ)- ਰੋਟਰੀ ਕਲੱਬ ਭਾਖੜਾ ਨੰਗਲ ਵਲੋਂ ਸਾਂਝੇ ਤੌਰ 'ਤੇ ਮਜ਼ਦੂਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਕਲੱਬ ਦੇ ਪ੍ਰਧਾਨ ਪਰਵੇਸ਼ ਸੋਨੀ ਤੇ ਸੈਕਟਰੀ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿਚ ਮਜ਼ਦੂਰਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਪ੍ਰਧਾਨ ਸੋਨੀ ਨੇ ਕਿਹਾ ਕਿ ਸਮਾਜ ਦੀ ਸਿਰਜਣਾ ਵਿੱਚ ਮਜ਼ਦੂਰਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ | ਸਮਾਗਮ ਦੌਰਾਨ ਪਹੁੰਚੇ ਵਰਕਰਾਂ ਨੂੰ ਕਲੱਬ ਵੱਲੋਂ ਟੀ-ਸ਼ਰਟਾਂ ਤੇ ਕੰਮ ਦੌਰਾਨ ਵਰਤੀ ਜਾਣ ਵਾਲੀ ਸੇਫਟੀ ਕਿੱਟਾਂ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਵਿੱਚ ਰੋਟਰੀ ਡਿਸਟਿ੍ਕਟ 3080 ਦੇ ਡਿਸਟਿ੍ਕਟ ਗਵਰਨਰ ਰੋਟੇਰੀਅਨ ਰਾਜਪਾਲ ਸਿੰਘ, ਜਤਿੰਦਰ ਢੀਂਗਰਾ, ਨਰਿੰਦਰ ਭੋਲਾ, ਰਮਨ ਅਨੇਜਾ ਤੇ ਧੀਰਜ ਮਿਗਲਾਨੀ ਵਿਸ਼ੇਸ਼ ਤੌਰ 'ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਤੋਂ ਇਲਾਵਾ ਰੋਟੇਰੀਅਨ ਪ੍ਰਦੀਪ ਸੋਨੀ, ਪੰਕਜ ਅਰੋੜਾ, ਵਿਕਾਸ ਰਾਣਾ, ਜਤਿੰਦਰ ਭਿੰਦਰਾ, ਪਰਮਿੰਦਰ ਸੰਧੂ, ਜੀਤ ਰਾਮ ਸ਼ਰਮਾ ਤੇ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਰਿੰਦਰ ਸਿੰਘ ਭਿੰਡਰ 'ਅਕਾਲੀ ਦਲ ਵਾਰਿਸ ਪੰਜਾਬ' ਦੇ ਜਥੇਬੰਦਕ ਸਕੱਤਰ ਅਤੇ ਮੁੱਖ ਬੁਲਾਰੇ ਨਿਯੁਕਤ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਨੇ 6 ਪਿੰਡਾਂ ਨੂੰ ਵੰਡੀਆਂ 60 ਲੱਖ ਦੀਆਂ ਗ੍ਰਾਂਟਾਂ <br/>
Ad Position 24
No active advertisement