05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸ੍ਰੀ ਚਮਕੌਰ ਸਾਹਿਬ ਵਿਖੇ ਜਨਗਣਨਾ ਅਮਲੇ ਲਈ ਲਗਾਇਆ ਸਿਖਲਾਈ ਕੈਂਪ ਸਮਾਪਤ <br/>

Ad Position 21
No active advertisement
ਅਜੀਤ ਡੈਸਕ 02-05-2026
ਸ੍ਰੀ ਚਮਕੌਰ ਸਾਹਿਬ, 1 ਮਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਐਸ.ਡੀ.ਐਮ. ਦਫ਼ਤਰ ਵਿਖੇ ਜਨਗਣਨਾ 2026 ਲਈ ਡਿਊਟੀ ਦੇਣ ਵਾਲੇ ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਦੀ ਤਿੰਨ ਦਿਨਾਂ ਸਿਖਲਾਈ ਕੈਂਪ ਅੱਜ ਸਮਾਪਤ ਹੋ ਗਿਆ | ਜਾਣਕਾਰੀ ਦਿੰਦਿਆਂ ਸਿਖਲਾਈ ਦੇ ਫੀਲਡ ਟ੍ਰੇਨਿੰਗ ਅਫ਼ਸਰ ਲਖਵਿੰਦਰ ਸਿੰਘ ਅਤੇ ਬਹਾਦਰ ਸਿੰਘ ਨੇ ਦੱਸਿਆ ਕਿ ਸਾਲ 2026 ਦੀ ਜਨਗਣਨਾ ਦੇ ਪਹਿਲੇ ਫੇਜ ਦੀ ਸਿਖਲਾਈ ਦੌਰਾਨ ਘਰਾਂ ਦੀ ਗਣਨਾ ਕੀਤੀ ਜਾਣੀ ਹੈ ਦੀ ਸਿਖਲਾਈ ਇੰਚਾਰਜ ਅਫ਼ਸਰ ਤਹਿਸੀਲਦਾਰ ਕਰਮਜੋਤ ਸਿੰਘ ਅਤੇ ਨਾਇਬ ਤਹਿਸੀਲ ਦਲਵਿੰਦਰ ਸਿੰਘ ਦੀ ਦੇਖਰੇਖ ਹੇਠ ਕਰਵਾਈ ਗਈ | ਇਸ ਸਿਖਲਾਈ ਲਈ ਤਹਿਸੀਲਦਾਰ ਦਫਤਰ ਤੋਂ ਗੁਰਨਾਮ ਸਿੰਘ, ਦੀਪਕ ਕੁਮਾਰ, ਸੰਜੇ ਕੁਮਾਰ, ਹਰਸ਼ਿਤ ਗਰਗ ਅਤੇ ਪ੍ਰਭਜੋਤ ਕੌਰ ਨੇ ਪੂਰਨ ਸਹਿਯੋਗ ਦਿੱਤਾ ਇਸ ਟਰੇਨਿੰਗ ਵਿਚ ਬੀ.ਐਨ.ਓ. ਬਲਵੰਤ ਸਿੰਘ, ਪਿ੍ੰਸੀਪਲ ਪਵਨ ਕੁਮਾਰ, ਹੈਡਮਾਸਟਰ ਰਾਜਵਿੰਦਰ ਸਿੰਘ, ਲੈਕਚਰਾਰ ਵਿਵੇਕ ਕੁਮਾਰ, ਕਰਮਜੀਤ ਸਿੰਘ, ਮਨਪ੍ਰੀਤ ਸਿੰਘ, ਡਿੰਪਲ ਕੁਮਾਰ, ਸ਼ਾਲੂ ਰਾਣੀ, ਸ਼ੈਲੀ ਵਰਮਾ, ਮਲਕੀਅਤ ਕੌਰ, ਮੈਡਮ ਨਮਿਤਾ ਸ਼ਰਮਾ, ਬਲਵੰਤ ਸਿੰਘ ਕੋਟਲੀ, ਗੁਰਪ੍ਰੀਤ ਸਿੰਘ ਹਰਮਨਦੀਪ ਸਿੰਘ ਸਮੇਤ 40 ਦੇ ਕਰੀਬ ਸਕੂਲਾਂ ਦੇ ਅਧਿਆਪਕ ਸ਼ਾਮਿਲ ਹੋਏ | ਇਸ ਟਰੇਨਿੰਗ ਦੌਰਾਨ ਡਿਪਟੀ ਡਾਇਰੈਕਟਰ ਸ੍ਰੀਮਤੀ ਰੁਚੀ ਗੁਪਤਾ, ਸ੍ਰੀ ਅਮਨ ਕੁਮਾਰ ਅਤੇ ਮਾਸਟਰ ਟ੍ਰੇਨਰ ਰਾਬਿੰਦਰ ਸਿੰਘ ਰੱਬੀ ਉਚੇਚੇ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਚੱਲ ਰਹੀ ਟ੍ਰੇਨਿੰਗ ਸਬੰਧੀ ਆਪਣੀ ਤਸੱਲੀ ਜਾਹਿਰ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਓਇੰਦ ਵਿਖੇ ਨੌਜਵਾਨਾਂ ਲਈ ਖੋਲਿ੍ਹਆ ਜਿੰਮ <br/> ਅਗਲੀ ਖ਼ਬਰ ਐਡੂਮੌਂਟ ਵਰਲਡ ਸਕੂਲ ਨਾਭਾ ਦੀ 10ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24
No active advertisement