05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਵਲੋਂ ਮੋਰਿੰਡਾ ਵਿਖੇ ਚੇਤਨਾ ਮਾਰਚ <br/>

Ad Position 21
No active advertisement
ਅਜੀਤ ਡੈਸਕ 02-05-2026
ਮੋਰਿੰਡਾ, 1 ਮਈ (ਪਿ੍ਤਪਾਲ ਸਿੰਘ)- ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਪੰਜਾਬ ਵਲੋਂ ਮੋਰਿੰਡਾ ਵਿਖੇ ਸ਼ਿਕਾਗੋ ਦੇ ਸ਼ਹੀਦਾਂ ਅਤੇ ਡਾ. ਭੀਮ ਰਾਓ ਅੰਬੇਡਕਰ ਦੀ ਯਾਦ 'ਚ ਵਿਸ਼ਾਲ ਚੇਤਨਾ ਮਾਰਚ ਕੱਢਿਆ ਗਿਆ | ਇਸ ਚੇਤਨਾ ਮਾਰਚ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ, ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ, ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ, ਡੈਮੋਕ੍ਰੇਟਿਕ ਟੀਚਰ ਯੂਨੀਅਨ, ਟੈਕਨੀਕਲ ਸਰਵਿਸਿਜ਼ ਯੂਨੀਅਨ ਸੀਟੂ, ਮਕੈਨੀਕਲ ਸਰਵਿਸ ਯੂਨੀਅਨ, ਰਾਮਦਾਸੀਆ ਵੈੱਲਫੇਅਰ ਸੁਸਾਇਟੀ, ਵਾਲਮੀਕਿ ਸਭਾ ਮੋਰਿੰਡਾ ਸਮੇਤ ਹੋਰ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ | ਸੰਘਰਸ਼ ਕਮੇਟੀ ਦੇ ਸਰਪ੍ਰਸਤ ਹਰਮਿੰਦਰ ਸਿੰਘ ਲੱਕੀ ਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੁੱਮਣਾ ਨੇ ਦੱਸਿਆ ਕਿ ਇਸ ਮਾਰਚ ਦੀ ਅਗਵਾਈ ਸੰਘਰਸ਼ ਕਮੇਟੀ ਦੇ ਕਨਵੀਨਰ ਕਰਨੈਲ ਸਿੰਘ ਜੀਤ, ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ, ਸਹਿ-ਕਨਵੀਨਰ ਮੋਹਨ ਲਾਲ ਕਾਲਾ ਸਾਬਕਾ ਕੌਂਸਲਰ, ਕੁਲਵੀਰ ਸਿੰਘ ਸਰਪ੍ਰਸਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਤੇ ਗੁਰਦਰਸ਼ਨ ਸਿੰਘ ਢੋਲਣ ਮਾਜਰਾ ਨੇ ਕੀਤੀ | ਇਸ ਚੇਤਨਾ ਮਾਰਚ ਤੋਂ ਪਹਿਲਾਂ ਡਾ. ਭੀਮ ਰਾਓ ਅੰਬੇਡਕਰ ਕਮਿਊਨਟੀ ਹਾਲ ਵਿਖੇ ਰੈਲੀ ਕੀਤੀ ਗਈ ਜਿਸ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਪਹੁੰਚੇ ਲਖਵੀਰ ਸਿੰਘ ਬਡਾਲਾ, ਕਿ੍ਪਾਲ ਸਿੰਘ ਮੁੰਡੀ ਖਰੜ, ਐਸ.ਸੀ./ਬੀ.ਸੀ. ਟੀਚਰ ਯੂਨੀਅਨ ਦੇ ਆਗੂ ਸੁਸ਼ੀਲ ਕੁਮਾਰ ਕਾਈਨੌਰ, ਡੈਮੋਕ੍ਰੇਟਿਕ ਟੀਚਰ ਯੂਨੀਅਨ ਫਰੰਟ ਦੇ ਜ਼ਿਲ੍ਹਾ ਜਨਰਲ ਸਕੱਤਰ ਜਤਿੰਦਰ ਸਿੰਘ, ਕੈਪਟਨ ਕਰਮਜੀਤ ਸਿੰਘ ਬਡਵਾਲੀ, ਕਾ. ਕਾਕਾ ਰਾਮ, ਸਤਵਿੰਦਰ ਸਿੰਘ ਸੱਤੀ, ਸੰਤੋਸ਼ ਕੁਮਾਰ ਆਗੂ ਭੀਮ ਆਰਮੀ, ਅਵਤਾਰ ਸਿੰਘ ਰੰਗਰਾ ਆਦਿ ਆਗੂਆਂ ਨੇ ਸੰਬੋਧਨ ਕੀਤਾ | ਇਸ ਮੌਕੇ ਡਾ. ਦਿਲਬਾਗ ਸਿੰਘ, ਬੀ.ਡੀ.ਪੀ.ਓ. ਝਰਮਲ ਸਿੰਘ, ਬਲਾਕ ਸੰਮਤੀ ਮੈਂਬਰ ਤੇਜਿੰਦਰ ਸਿੰਘ ਸੋਨੂੰ, ਹਰਕੀਰਤ ਸਿੰਘ ਮੜੌਲੀ, ਜਸਮੇਰ ਸਿੰਘ ਮੁੰਡੀਆਂ, ਸਾਬਕਾ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ, ਨਰਾਤਾ ਸਿੰਘ ਅਰਨੌਲੀ, ਸਾਬਕਾ ਸਰਪੰਚ ਜਸਵੀਰ ਸਿੰਘ, ਸੁਪਰਡੈਂਟ ਭਾਗ ਸਿੰਘ ਮਕੜੌਨਾ, ਥਾਣੇਦਾਰ ਰੇਸ਼ਮ ਸਿੰਘ, ਸੁਬੇਦਾਰ ਦਰਸ਼ਨ ਸਿੰਘ, ਜਸਵਿੰਦਰ ਸਿੰਘ, ਜਸਪਾਲ ਸਿੰਘ, ਪਰਮਜੀਤ ਸਿੰਘ, ਬਰਿੰਦਰ ਸਿੰਘ, ਬਲਜਿੰਦਰ ਸਿੰਘ, ਮਾ. ਸਰਬਜੀਤ ਸਿੰਘ, ਅਮਰਜੀਤ ਸਿੰਘ, ਹੈੱਡਮਾਸਟਰ ਗੁਰਦੇਵ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿ੍ੰਸੀਪਲ ਇੰਦਰਜੀਤ ਕੌਰ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਪਿੰਡ ਓਇੰਦ ਵਿਖੇ ਨੌਜਵਾਨਾਂ ਲਈ ਖੋਲਿ੍ਹਆ ਜਿੰਮ <br/>
Ad Position 24
No active advertisement