ਸ੍ਰੀ ਚਮਕੌਰ ਸਾਹਿਬ, 2 ਮਈ (ਜਗਮੋਹਣ ਸਿੰਘ ਨਾਰੰਗ)- ਸਥਾਨਕ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ ਕਰ ਕੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ 'ਚ ਵੰਸ਼ਪ੍ਰੀਤ ਸਿੰਘ ਨੂੰ ਸਕੂਲ ਦਾ ਹੈੱਡ ਬੁਆਏ ਅਤੇ ਗੁਰਸਿਮਰਨ ਕੌਰ ਨੂੰ ਹੈੱਡ ਗਰਲ ਚੁਣਿਆ ਗਿਆ, ਇਸੇ ਤਰ੍ਹਾਂ ਮਨਰਾਜ ਸਿੰਘ ਨੂੰ ਡਿਪਟੀ ਹੈੱਡ ਬੁਆਏ ਤੇ ਏਕਮਪ੍ਰੀਤ ਕੌਰ ਨੂੰ ਡਿਪਟੀ ਹੈੱਡ ਗਰਲ, ਤਨਵੀਰ ਸਿੰਘ ਤੇ ਰਮਨਦੀਪ ਕੌਰ ਨੂੰ ਸਕੂਲ ਪ੍ਰੀਫੈਕਟ ਤੇ ਏਕਨੂਰ ਸਿੰਘ ਤੇ ਸਹਿਜਦੀਪ ਕੌਰ ਨੂੰ ਸਪੋਰਟਸ ਕੈਪਟਨ ਚੁਣਿਆ ਗਿਆ | ਇਸੇ ਤਰ੍ਹਾਂ ਸਕੂਲ 'ਚ ਸਰਗਰਮ ਚਾਰੇ ਹਾਊਸਾਂ ਦੇ ਹਾਊਸ ਕੈਪਟਨ ਤੇ ਹਾਊਸ ਪ੍ਰੀਫੈਕਟ ਦੀ ਚੋਣ ਕਰ ਕੇ ਉਨ੍ਹਾਂ ਦਾ ਵੀ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ | ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਵਿਚੋਂ ਗੁਰਲੀਨ ਕੌਰ ਤੇ ਗੁਰਨਵਪ੍ਰੀਤ ਕੌਰ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ 'ਚੋਂ ਪਵਨੀਤ ਕੌਰ ਤੇ ਜਸਨੂਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਵਿਚੋਂ ਇਸ਼ਮਜੋਤ ਕੋਰ ਤੇ ਐਸ਼ਮੀਨ ਕੌਰ, ਸਾਹਿਬਜ਼ਾਦਾ ਫ਼ਤਿਹ ਸਿੰਘ ਹਾਊਸ ਵਿਚੋਂ ਪ੍ਰਭਜੋਤ ਕੌਰ ਤੇ ਸਿਮਰਨਜੀਤ ਕੌਰ ਨੂੰ ਕ੍ਰਮਵਾਰ ਹਾਊਸ ਕੈਪਟਨ ਤੇ ਹਾਊਸ ਪ੍ਰੀਫੈਕਟ ਲਈ ਚੁਣਿਆ ਗਿਆ | ਚੁਣੇ ਗਏ ਸਾਰੇ ਹੀ ਮੈਂਬਰਾਂ ਨੂੰ ਆਪਣੇ ਫ਼ਰਜ਼ਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਪਿ੍ੰਸੀਪਲ ਸੁਰਜੀਤ ਸਿੰਘ ਵਲੋਂ ਸਹੁੰ ਚੁਕਾਈ ਗਈ | ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਗੁਰਦੇਵ ਸਿੰਘ ਅਟਵਾਲ, ਸ਼ਿੰਦਰਪਾਲ ਕੌਰ ਅਟਵਾਲ, ਗੁਰਪਾਲ ਸਿੰਘ ਅਟਵਾਲ, ਪ੍ਰੀਤਪਾਲ ਕੌਰ ਅਟਵਾਲ ਅਰਸ਼ਦੀਪ ਸਿੰਘ ਬਰਾੜ ਤੇ ਪਿ੍ੰਸੀਪਲ ਸੁਰਜੀਤ ਸਿੰਘ ਵਲੋਂ ਨਵੀਂ ਚੁਣੀ ਸਟੂਡੈਂਟ ਕੌਂਸਲ ਤੇ ਚਾਰੇ ਹਾਊਸਾਂ ਦੇ ਹਾਊਸ ਕੈਪਟਨ ਤੇ ਪ੍ਰੀਫੈਕਟ ਨੂੰ ਵਧਾਈ ਦਿੱਤੀ ਗਈ |