ਨੂਰਪੁਰ ਬੇਦੀ, 2 ਮਈ (ਹਰਦੀਪ ਸਿੰਘ ਢੀਂਡਸਾ)- ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਸਰਕਾਰੀ ਕਾਲਜ (ਲੜਕੀਆਂ), ਗੁਰੂ ਕਾ ਖੂਹ ਮੁੰਨੇ ਵਿਖੇ ਬੀ.ਏ., ਬੀ.ਕਾਮ. ਤੇ ਬੀ.ਸੀ.ਏ. ਭਾਗ ਦੂਜਾ ਦੀਆਂ ਵਿਦਿਆਰਥਣਾਂ ਵਲੋਂ ਬੀ.ਏ., ਬੀ.ਕਾਮ. ਅਤੇ ਬੀ.ਸੀ.ਏ. ਭਾਗ ਤੀਜਾ ਦੀਆਂ ਵਿਦਿਆਰਥਣਾਂ ਲਈ ਵਿਦਾਇਗੀ ਪਾਰਟੀ ਕਰਵਾਈ ਗਈ | ਸਮਾਗਮ ਦੌਰਾਨ ਖ਼ੁਸ਼ੀ ਤੇ ਵਿਛੋੜੇ ਦੇ ਭਾਵਨਾਤਮਕ ਪਲਾਂ ਦਾ ਸੁੰਦਰ ਮੇਲ ਦੇਖਣ ਨੂੰ ਮਿਲਿਆ | ਵਿਦਿਆਰਥਣਾਂ ਵਲੋਂ ਗੀਤ-ਸੰਗੀਤ, ਨਾਚ ਤੇ ਸਭਿਆਚਾਰਕ ਪੇਸ਼ਕਾਰੀਆਂ ਰਾਹੀਂ ਮਾਹੌਲ ਨੂੰ ਰੌਣਕ ਮਈ ਬਣਾਇਆ ਗਿਆ | ਸਮਾਗਮ ਦੌਰਾਨ 'ਮਿਸ ਫੇਅਰਵੈੱਲ' ਦੀ ਚੋਣ ਵੀ ਕੀਤੀ ਗਈ | ਨਤੀਜਿਆਂ ਅਨੁਸਾਰ ਬੀ.ਏ. ਭਾਗ ਤੀਜਾ ਵਿਚੋਂ ਸੋਨੀਆ, ਬੀ.ਕਾਮ. ਭਾਗ ਤੀਜਾ ਵਿਚੋਂ ਜਸਪ੍ਰੀਤ ਕੌਰ ਅਤੇ ਬੀ.ਸੀ.ਏ. ਭਾਗ ਤੀਜਾ ਵਿਚੋਂ ਸ਼ਸ਼ੀ ਨੂੰ ਮਿਸ ਫੇਅਰਵੈੱਲ ਚੁਣਿਆ ਗਿਆ | ਪਿ੍ੰਸੀਪਲ ਸ੍ਰੀਮਤੀ ਆਮੀ ਭੱਲਾ ਨੇ ਸੰਬੋਧਨ ਕੀਤਾ | ਵਾਈਸ-ਪਿ੍ੰਸੀਪਲ ਡਾ. ਪੁਸ਼ਪਾ ਦੇਵੀ ਨੇ ਵਿਦਿਆਰਥਣਾਂ ਨੂੰ ਆਪਣੇ ਕਰੀਅਰ 'ਚ ਸਫਲਤਾ ਹਾਸਲ ਕਰਨ ਲਈ ਦਿ੍ੜ੍ਹ ਨਿਸ਼ਚੇ ਨਾਲ ਅੱਗੇ ਵਧਣ ਦੀ ਅਪੀਲ ਕੀਤੀ | ਇਸ ਮੌਕੇ ਡਾ. ਨਿਧੀ ਬਾਲਾ, ਡਾ. ਪਰਮਜੀਤ ਸਿੰਘ, ਮੈਡਮ ਪਵਨਦੀਪ ਕੌਰ, ਮੈਡਮ ਨਿਸ਼ਾ, ਮੈਡਮ ਅਮਨਦੀਪ ਕੌਰ, ਮੈਡਮ ਹਰਵਿੰਦਰ ਕੌਰ, ਮੈਡਮ ਨਰਿੰਦਰ ਕੌਰ, ਮੈਡਮ ਸਿਮਰਨਜੀਤ ਕੌਰ, ਮੈਡਮ ਜਸਪ੍ਰੀਤ ਕੌਰ, ਮੈਡਮ ਪਰਵਿੰਦਰ ਕੌਰ, ਪ੍ਰੋ. ਦਲਜੀਤ ਸਿੰਘ ਆਦਿ ਕਾਲਜ ਦੇ ਅਧਿਆਪਕ ਹਾਜ਼ਰ ਰਹੇ ਤੇ ਕਾਲਜ ਕਰਮਚਾਰੀ ਮੈਡਮ ਗੁਰਜੀਤ ਕੌਰ, ਅਨਿਲ ਕੁਮਾਰ, ਰੁਪਿੰਦਰ ਕੌਰ, ਪਰਮਜੀਤ ਸਿੰਘ, ਅਮਨਦੀਪ ਸਿੰਘ, ਮਿਸ. ਦੀਪਤੀ, ਬਖ਼ਸ਼ੀਸ਼ ਸਿੰਘ, ਕਰਮਜੀਤ ਕੌਰ, ਦਲਜੀਤ ਕੌਰ ਆਦਿ ਸ਼ਾਮਿਲ ਹੋਏ |