09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ਲਈ ਖਿਡਾਰੀਆਂ 'ਚ ਭਾਰੀ ਉਤਸ਼ਾਹ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਸ੍ਰੀ ਅਨੰਦਪੁਰ ਸਾਹਿਬ, 2 ਮਈ (ਜੇ ਐਸ ਨਿੱਕੂਵਾਲ)-ਹਲਕੇ ਅੰਦਰ ਚੱਲ ਰਹੇ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ਸਬੰਧੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਲੀਗ ਰਾਹੀਂ ਹਜ਼ਾਰਾਂ ਨੌਜਵਾਨ ਖੇਡ ਮੈਦਾਨਾਂ ਨਾਲ ਜੁੜੇ ਹਨ ਅਤੇ ਆਪਣੀ ਪ੍ਰਤਿਭਾ ਨੂੰ ਨਿਖਾਰ ਰਹੇ ਹਨ |ਉਨ੍ਹਾਂ ਕਿਹਾ ਕਿ ਇਸ ਲੀਗ ਸਬੰਧੀ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹੋਰ ਹਲਕਿਆਂ ਦੇ ਨੁਮਾਇੰਦੇ ਵੀ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ ਅਤੇ ਇਸ ਮਾਡਲ ਨੂੰ ਹੋਰ ਥਾਵਾਂ 'ਤੇ ਵੀ ਅਪਣਾਉਣ ਦੀ ਪ੍ਰੇਰਣਾ ਲੈ ਰਹੇ ਹਨ | ਉਨ੍ਹਾਂ ਦੱਸਿਆ ਕਿ ਸਥਾਨਕ ਚਰਨ ਗੰਗਾ ਸਟੇਡੀਅਮ ਵਿਖੇ ਕਿੰਗਜ਼ 11 ਬਾਸੋਵਾਲ ਵਿਰੁੱਧ ਏ.ਪੀ.ਐਸ. ਚੋਬਰ ਟਾਈਟਨਸ , ਲੋਧੀਪੁਰ 11 ਦਾ ਵਿਰੁੱਧ ਰਾਮਪੁਰ 11, ਸਜਮੌਰ ਕਿੰਗਜ਼ ਵਿਰੁੱਧ ਕਿੰਗਜ਼ ਮਟੌਰ , ਏ.ਪੀ.ਐਸ. ਯੋਧੇ ਵਿਰੁੱਧ ਮਹਿਰੌਲੀ ਗੱਭਰੂ 11, ਸੂਰੇਵਾਲ 11 ਬਨਾਮ ਜਿੰਦਵੜੀ ਵੈਰੀਅਰ, ਏ.ਪੀ.ਐਸ. ਵੈਰੀਅਰ ਵਿਰੁੱਧ ਖ਼ਾਲਸਾ 11, ਹਰੀਵਾਲ ਯੂਥ ਕਲੱਬ ਵਿਰੁੱਧ ਅਨੰਦਪੁਰ ਵੈਰੀਅਰ, ਤਾਰਾਪੁਰ ਸੁਪਰ 11 ਵਿਰੁੱਧ ਕਲੋਤਾ ਕਿੰਗਜ਼, ਖਮੇੜਾ ਵਿਰੁੱਧ ਗੰਭੀਰਪੁਰ ਗਲੈਡੀਏਟਰਜ਼ ਦੇ ਫਸਵੇ ਮੁਕਾਬਲੇ ਹੋਏ | ਕਾਹੀਵਾਲ ਮੈਦਾਨ ਵਿਖੇ ਮੀਆਂਪੁਰ ਲਿਟਲ ਚੈਂਪ ਵਿਰੁੱਧ ਐਸ.ਐਸ. ਸਟਾਰ ਕੋਟਲਾ, ਦਬੂੜ ਕਿੰਗਜ਼ 11 ਵਿਰੁੱਧ ਗਰਦਲਾ ਵੈਰੀਅਰ, ਪ੍ਰੀਲੀਅਮ 5 ਦੇ ਜੇਤੂ ਵਿਰੁੱਧ ਪ੍ਰੀਲੀਅਮ €3 ਦੇ ਜੇਤੂ, ਨਾਰਡ 11 ਵਿਰੁੱਧ ਦੋਲੋਵਾਲ ਕਿੰਗਜ਼ 11, ਭਰਤਗੜ੍ਹ ਫਾਈਟਰ ਵਿਰੁੱਧ ਪ੍ਰੀਲੀਅਮ €6 ਦੇ ਜੇਤੂ , ਦਬੂੜ ਬਲਾਸਟਰਜ਼ ਅਤੇ ਬਲੌਲੀ ਬੁਲੇਟਸ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ | ਉਨ੍ਹਾਂ ਨੇ ਦੱਸਿਆ ਕਿ ਬਰੇਵ ਹਾਰਟ ਵੈਰੀਅਰ ਜਿੰਦਵੜੀ, ਘਨਾਰੂ ਰੋਇਲਸ, ਬਾਸੋਵਾਲ ਕਲੋਨੀ ਪੈਥਰਸ, ਮੀਢਵਾ ਕਿੰਗਜ਼, ਕਿੰਗਜ਼ 11 ਸੂਰੇਵਾਲ, ਥਲੂਹ ਵੈਰੀਅਰ, ਗਰਾ ਪੈਥਰਸ, ਏਪੀਐਸ ਕਿੰਗਜ਼ 11, ਸੂਰੇਵਾਲ ਅੱਪਰ ਵੈਰੀਅਰ, ਕਿੰਗਜ਼ 11 ਬਾਸੋਵਾਲ, ਰਾਮਪੁਰ 11, ਕਿੰਗਜ਼ 11 ਮਟੌਰ, ਮਹਿਰੋਲੀ ਗੱਭਰੂ ਦੀਆਂ ਟੀਮਾਂ ਨੇ ਜਿੱਤ ਪ੍ਰਾਪਤ ਕੀਤੀ ਹੈ | ਸਾਰੀਆਂ ਟੀਮਾਂ ਨੂੰ ਜਰਸੀਆਂ ਤੇ ਸਪੈਸ਼ਲ ਕਿ੍ਕਟ ਕਿੱਟ ਵੀ ਦਿੱਤੀ ਗਈ ਹੈ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਲ ਕਮਿੱਕਰ ਸਿੰਘ ਡਾਢੀ, ਚੇਅਰਮੈਨ ਟ੍ਰੇਡ ਕਮਿਸ਼ਨ ਗੁਰਪ੍ਰੀਤ ਸਿੰਘ ਅਰੋੜਾ, ਵਪਾਰ ਮੰਡਲ ਦੇ ਪ੍ਰਧਾਨ ਦੀਪਕ ਆਂਗਰਾ, ਟਰੱਕ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ ਲੋਚੀ, ਅਭੀਜੀਤ ਸਿੰਘ, ਧਰਮ ਸਿੰਘ ਰਾਣਾ, ਸੁਖਵਿੰਦਰ ਸਿੰਘ ਬਾਸੋਵਾਲ, ਹਰਪ੍ਰੀਤ ਸਿੰਘ, ਗੋਲਡੀ ਗੱਜਪੁਰ, ਸਾਹਿਲ ਨੰਗਲ, ਸੁਮਿਤ ਭਾਰਤਵਾਜ, ਨਿਤਿਨ, ਮਨਿੰਦਰ ਕੈਫ, ਦਲਜੀਤ ਸਿੰਘ, ਰਾਮਪਾਲ ਚੌਧਰੀ, ਦਿਲਬਾਗ ਰਾਏਪੁਰ, ਕੇਸਰ ਸੰਧੂ, ਸੈਣੀ ਵੈਲਫੇਅਰ ਬੋਰਡ ਪੰਜਾਬ ਦੇ ਮੈਬਰ ਜੁਝਾਰ ਸਿੰਘ ਮੁਲਤਾਨੀ, ਪਰਮਿੰਦਰ ਸਿੰਘ ਜਿੰਮੀ, ਕਮਲ ਸਿੰਘ, ਇੰਦਰਪਾਲ ਸਿੰਘ, ਸ਼ਮਸ਼ੇਰ ਚੌਧਰੀ, ਸੋਨੂ, ਬਿੰਦੂ , ਜੋਤ ਮਝੇੜ, ਸੁਖਦੇਵ ਸਿੰਘ, ਜੱਸੀ ਚੌਧਰੀ ਅਤੇ ਰਮੇਸ਼ ਚੌਧਰੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ 'ਚ ਵਿਦਾਇਗੀ ਪਾਰਟੀ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਨੂਰਪੁਰ ਬੇਦੀ ਸਤਿਸੰਗ ਘਰ ਦੀ ਨਵੀਂ ਕਮੇਟੀ ਗਠਿਤ <br/>
Ad Position 24