09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਡਾ. ਬਰਜਿੰਦਰ ਸਿੰਘ ਹਮਦਰਦ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸਤਨਾਮ ਸਿੰਘ ਸੱਤੀ ਨਾਲ ਦੁੱਖ ਦਾ ਪ੍ਰਗਟਾਵਾ

Ad Position 21
repet_subhas-goyals [Copy P29]
ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਮੌਕੇ ਬਾਪੂ ਤਰਸੇਮ ਸਿੰਘ ਅਤੇ ਹੋਰ ਸ਼ਖ਼ਸੀਅਤਾਂ | (ਸੱਜੇ) ਦੁੱਖ ਪ੍ਰਗਟ ਕਰਨ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੇ ਵੀਰ ਸਿੰਘ ਲਾਲਪੁਰਾ ਅਤੇ ਹੋਰ | <br/> 03-05-2026
ਰੂਪਨਗਰ, 2 ਮਈ (ਯਸ਼ਵੰਤ ਬੱਸੀ)- 'ਅਜੀਤ' ਉਪ ਦਫ਼ਤਰ ਰੂਪਨਗਰ ਦੇ ਇੰਚਾਰਜ ਅਤੇ ਰੂਪਨਗਰ ਪੈੱ੍ਰਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ ਦੇ ਪਿਤਾ ਸ. ਰਜਿੰਦਰ ਸਿੰਘ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਸਮਾਜਿਕ, ਰਾਜਨੀਤਿਕ ਤੇ ਪੱਤਰਕਾਰਤਾ ਨਾਲ ਸੰਬੰਧਿਤ ਸ਼ਖ਼ਸੀਅਤਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਅਦਾਰਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ, ਚੀਫ ਐਗਜ਼ੈਕਟਿਵ ਮੈਡਮ ਸਰਵਿੰਦਰ ਕੌਰ ਅਤੇ ਸੀਨੀਅਰ ਐਗਜ਼ੈਕਟਿਵ ਮੈਡਮ ਗੁਰਜੋਤ ਕੌਰ ਨੇ ਦੁੱਖ ਪ੍ਰਗਟ ਕਰਦਿਆਂ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ | ਇਸੇ ਤਰ੍ਹਾਂ ਰਣਜੀਤ ਐਵਿਨਿਊ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਬਾਪੂ ਤਰਸੇਮ ਸਿੰਘ (ਪਿਤਾ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ, ਪ੍ਰਧਾਨ ਸ਼੍ਰੋ. ਅ. ਦਲ. ਵਾਰਸ ਪੰਜਾਬ ਦੇ), ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਅਤੇ ਸੈਣੀ ਭਲਾਈ ਬੋਰਡ ਦੇ ਚੇਅਰਮੈਨ ਰਾਮ ਕੁਮਾਰ ਮਕਾਰੀ ਸਮੇਤ ਕਈ ਪ੍ਰਮੁੱਖ ਹਸਤੀਆਂ ਪਹੁੰਚੀਆਂ | ਦੁੱਖ ਪ੍ਰਗਟ ਕਰਨ ਵਾਲਿਆਂ ਵਿਚ ਬਲਵੰਤ ਸਿੰਘ ਗਿੱਲ (ਮਾਜਰੀ ਜੱਟਾਂ), ਬਚਿੱਤਰ ਸਿੰਘ ਜਟਾਣਾ, ਸਰਕਾਰੀ ਕਾਲਜ ਰੂਪਨਗਰ ਦੇ ਪਿ੍ੰਸੀਪਲ ਜਤਿੰਦਰ ਸਿੰਘ ਗਿੱਲ, ਸਮਾਜ ਸੇਵੀ ਕਿਰਨਪ੍ਰੀਤ ਗਿੱਲ, ਮੁਲਾਜ਼ਮ ਆਗੂ ਬੀ.ਐਸ. ਸੈਣੀ, ਮਾਸਟਰ ਅਵਤਾਰ ਸਿੰਘ, ਬਿਲਡਰ ਹਰਮਨਪ੍ਰੀਤ ਸਿੰਘ ਮਾਸੂਤਾ (ਚੰਡੀਗੜ੍ਹ), ਭਾਜਪਾ ਆਗੂ ਜਗਦੀਸ਼ ਚੰਦਰ ਕਾਜਲਾ, ਰੈਜ਼ੀਡੈਂਟ ਐਡੀਟਰ ਰਣਦੀਪ ਵਸ਼ਿਸ਼ਟ, ਰੂਪਨਗਰ ਪੈੱ੍ਰਸ ਕਲੱਬ ਦੇ ਸਾਬਕਾ ਪ੍ਰਧਾਨ ਵਿਜੇ ਸ਼ਰਮਾ ਅਤੇ ਸੰਦੀਪ ਵਸ਼ਿਸ਼ਟ, ਪੱਤਰਕਾਰ ਵਿਜੇ ਕਪੂਰ, ਪੱਤਰਕਾਰ ਲਖਵੀਰ ਸਿੰਘ ਖਾਬੜਾ, ਪੱਤਰਕਾਰ ਮਨਜੀਤ ਸਿੰਘ ਲਾਡੀ ਤੇ ਸ਼ਕਤੀ ਤਿ੍ਪਾਠੀ ਵੀ ਸ਼ਾਮਲ ਸਨ | ਇਸ ਮੌਕੇ ਕਿ੍ਕਟ ਐਸੋਸੀਏਸ਼ਨ ਦੇ ਜ਼ਿਲ੍ਹਾ ਸਕੱਤਰ ਸੰਦੀਪ ਬੁੱਧੀ ਰਾਜਾ, ਕੋਚ ਭੁਪਿੰਦਰ ਸਿੰਘ ਗੁੱਗੂ, ਗੋਪਾਲ ਗਊਸ਼ਾਲਾ ਦੇ ਪ੍ਰਧਾਨ ਇੰਜੀ. ਭਾਰਤ ਭੂਸ਼ਣ ਸ਼ਰਮਾ ਤੇ ਮੈਂਬਰ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਮਿੰਦਰਪ੍ਰੀਤ ਸਿੰਘ ਬਾਵਾ, ਕਲਗੀਧਰ ਕੰਨਿਆ ਪਾਠਸ਼ਾਲਾ ਦੇ ਮੁੱਖ ਪ੍ਰਬੰਧਕ ਮਨਿੰਦਰ ਪਾਲ ਸਿੰਘ ਸਾਹਨੀ, ਅਜੈਬ ਸਿੰਘ ਸੈਣੀ (ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਮਝੈਲ), ਸੁਖਦੇਵ ਸਿੰਘ (ਚੇਅਰਮੈਨ ਲੈਂਡ ਮੋਰਟਗੇਜ ਬੈਂਕ), ਅਮਿ੍ਤਪਾਲ ਸਿੰਘ ਬੰਟੀ ਪ੍ਰਤੀਨਿਧ 'ਅਜੀਤ' ਪੁਰਖਾਲੀ ਤੇ ਨੌਂਨਿਹਾਲ ਸਿੰਘ ਸਮੇਤ ਹੋਰ ਕਈਆਂ ਨੇ ਵੀ ਸੋਗ ਪ੍ਰਗਟ ਕੀਤਾ | ਰਜਿੰਦਰ ਸਿੰਘ ਨਮਿਤ ਅੰਤਿਮ ਅਰਦਾਸ 6 ਮਈ 2026 (ਬੁੱਧਵਾਰ) ਨੂੰ ਗੁਰਦੁਆਰਾ ਟਿੱਬੀ ਸਾਹਿਬ ਹੈੱਡ ਦਰਬਾਰ, ਰੂਪਨਗਰ ਵਿਖੇ ਦੁਪਹਿਰ 12:30 ਤੋਂ 2:00 ਵਜੇ ਤੱਕ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ਨੂਰ ਹਸਪਤਾਲ ਮੋਰਿੰਡਾ ਵਲੋਂ 20ਵਾਂ ਖ਼ੂਨਦਾਨ ਕੈਂਪ <br/>
Ad Position 24