15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

'ਆਪ' ਆਗੂ ਅਵਤਾਰ ਸਿੰਘ ਫੱਲੀ ਨਿੱਕੂਵਾਲ ਸਹਿਕਾਰੀ ਖੇਤੀਬਾੜੀ ਸਭਾ ਦੇ ਪ੍ਰਧਾਨ ਬਣੇ <br/>

Ad Position 21
No active advertisement
ਅਜੀਤ ਡੈਸਕ 06-05-2026
ਸ੍ਰੀ ਅਨੰਦਪੁਰ ਸਾਹਿਬ, 5 ਮਈ (ਕਰਨੈਲ ਸਿੰਘ)-ਇੱਥੋਂ ਨੇੜਲੇ ਪਿੰਡ ਨਿੱਕੂਵਾਲ ਦੀ ਬਹੁ-ਮੰਤਵੀ ਸਹਿਕਾਰੀ ਸਭਾ ਦੀ ਪ੍ਰਧਾਨਗੀ ਦੇ ਚੋਣ 'ਚ ਪਿੰਡ ਨਿੱਕੂਵਾਲ ਦੇ ਨੌਜੁਆਨ 'ਆਪ' ਆਗੂ ਅਵਤਾਰ ਸਿੰਘ ਫੱਲੀ ਸਰਬ-ਸੰਮਤੀ ਨਾਲ ਪ੍ਰਧਾਨ ਚੁਣੇ ਗਏ ਹਨ | ਇਸ ਸਬੰਧੀ ਸਭਾ ਦੇ ਸਕੱਤਰ ਵਿਨੋਦ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 11 ਮੈਂਬਰੀ ਸਭਾ 'ਚ ਅਵਤਾਰ ਸਿੰਘ ਫੱਲੀ ਪੁੱਤਰ ਭਜਨ ਸਿੰਘ ਨੂੰ ਪ੍ਰਧਾਨ, ਕਰਮ ਚੰਦ ਪੁੱਤਰ ਮੁੰਨਸ਼ੀ ਰਾਮ ਲੋਧੀਪੁਰ ਨੂੰ ਮੀਤ ਪ੍ਰਧਾਨ ਅਤੇ ਜਰਨੈਲ ਸਿੰਘ ਪੱਤਰ ਜਗਤਾਰ ਸਿੰਘ ਵਾਸੀ ਬੁਰਜ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਮੌਕੇ ਉਕਤ ਤੋਂ ਇਲਾਵਾ ਜਰਨੈਲ ਸਿੰਘ, ਬੀਨਾ ਸੈਣੀ, ਚੌਧਰੀ ਚਰਨ ਦਾਸ, ਕਮੇਟੀ ਦੇ ਸਾਬਕਾ ਪ੍ਰਧਾਨ ਡਾ. ਰਾਮ ਆਸਰਾ ਸਿੰਘ ਨਿੱਕੂਵਾਲ, ਲਾਲ ਚੰਦ ਸ਼ਰਮਾ, ਬਲਵਿੰਦਰ ਸਿੰਘ, ਭਾਗੋ ਦੇਵੀ, ਸੁੱਚਾ ਸਿੰਘ ਮੈਂਬਰ ਵੀ ਹਾਜਰ ਸਨ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਸਭਾ ਨਿੱਕੂਵਾਲ, ਬੱਲੋਵਾਲ, ਝਿੰਜੜੀ, ਮਟੌਰ, ਥੱਪਲ, ਸਹੋਟਾ, ਬੁਰਜ ਅਤੇ ਲੋਧੀਪੁਰ ਦੇ ਪਿੰਡਾਂ ਨਾਲ ਸਬੰਧਿਤ ਹੈ | ਜਿਸ ਦੇ 890 ਮੈਂਬਰਾਂ ਤੋਂ 8 ਜਨਰਲ, 2 ਔਰਤਾਂ ਅਤੇ 1 ਐਸ.ਸੀ. ਮੈਂਬਰ ਚੁਣਿਆ ਗਿਆ ਹੈ | ਇਸ ਦੇ ਨਾਲ ਹੀ ਨਵੀਂ ਟੀਮ ਵਲੋਂ ਸ਼ਹਿਕਾਰੀ ਸਭਾ ਦੇ ਸੁਧਾਰ ਲਈ ਹੋਰ ਢੁੱਕਵੇ ਪ੍ਰਬੰਧ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ | ਇਸ ਮੌਕੇ ਚੌਧਰੀ ਕਮਲ ਦੇਵ ਚੋਹਾਨ, ਰਕੇਸ ਬਿੱਟੂ ਸਰਪੰਚ, ਰਣਜੀਤ ਕਾਲਾ ਸਾਬਕਾ ਸਰਪੰਚ, ਹੁਕਮ ਸਿੰਘ ਸੈਣੀ, ਸੋਹਣ ਸਿੰਘ ਨਿੱਕੂਵਾਲ, ਰਤਨੋ ਦੇਵੀ, ਕੁਲਦੀਪ ਸਿੰਘ, ਮਲਕੀਤ ਸਿੰਘ, ਹਰਮੇਲ ਸਿੰਘ, ਮਨਮੋਹਨ ਸਿੰਘ, ਬੀਰਬਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਕਾਂਗਰਸੀਆਂ ਵਲੋਂ ਕੀਤੀ ਮੀਟਿੰਗ ਵਿਚ 'ਆਪ' ਆਗੂਆਂ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕਰਨ ਦਾ ਫ਼ੈਸ... ਅਗਲੀ ਖ਼ਬਰ ਚੌਧਰੀ ਧਰਮ ਪਾਲ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ <br/>
Ad Position 24