31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸ੍ਰੀ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ 'ਚ 161 ਟੀਮਾਂ ਤੇ 2500 ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲੈ ਕੇ ਸਿਰਜਿਆ ਨਵਾਂ ਇਤਿਹਾਸ-ਹਰਜੋਤ ਸਿੰਘ ਬੈਂਸ <br/>

Ad Position 21
No active advertisement
ਅਜੀਤ ਡੈਸਕ 10-05-2026
ਨੰਗਲ, 9 ਮਈ (ਪ੍ਰੀਤਮ ਸਿੰਘ ਬਰਾਰੀ)- ਨੌਜਵਾਨਾਂ ਤੇ ਖਿਡਾਰੀਆਂ ਨੂੰ ਖੇਡਾਂ ਵਲ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪਿਛਲੇ ਕਈ ਦਿਨਾਂ ਤੋਂ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਹਲਕੇ ਦੇ ਵੱਖ-ਵੱਖ ਖੇਡ ਮੈਦਾਨਾਂ ਵਿਚ ਕਰਵਾਈ ਜਾ ਰਹੀ ਸ੍ਰੀ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ਲੰਘੀ ਦੇਰ ਰਾਤ ਕਿ੍ਕਟ ਗਰਾਊਾਡ ਨੰਗਲ ਵਿਖੇ ਪੂਰੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈ | ਹਜ਼ਾਰਾ ਖਿਡਾਰੀਆਂ ਤੇ ਸੈਂਕੜੇ ਟੀਮਾਂ ਦੀ ਬ੍ਰਾਂਡਿੰਗ ਕਰ ਕੇ ਇਸ ਪ੍ਰੀਮੀਅਰ ਲੀਗ ਵਿਚ ਭਾਗ ਲਿਆ ਅਤੇ ਫਾਈਨਲ ਮੁਕਾਬਲਾ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪਿੰਡ ਗਨਾਰੂ ਦੀ ਟੀਮ ਨੇ ਜਿੱਤ ਕੇ ਟਰਾਫ਼ੀ 'ਤੇ ਕਬਜ਼ਾ ਕੀਤਾ | ਸਮਾਪਤੀ ਸਮਾਰੋਹ ਦੌਰਾਨ ਪੰਜਾਬ ਦੇ ਨਾਮਵਰ ਾਇਕ ਮਨਕੀਰਤ ਔਲਖ ਨੇ ਰਾਤ ਤੱਕ ਆਪਣਾ ਖੁੱਲ•ਾ ਅਖਾੜਾ ਲਾ ਕੇ ਮਕਬੂਲ ਗੀਤਾਂ ਰਾਹੀਂ ਨੌਜਵਾਨ ਖਿਡਾਰੀਆਂ ਨੂੰ ਨੱਚਣ ਟੱਪਣ ਲਈ ਮਜਬੂਰ ਕੀਤਾ | ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ਦੀ ਸਮਾਪਤੀ ਮੌਕੇ ਜੇਤੂ ਟੀਮ ਨੂੰ ਟਰਾਫ਼ੀ ਤੇ ਰਾਸ਼ੀ ਦੇ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ | ਜੱਦੋ ਕਿ ਹਰ ਟੀਮ ਨੂੰ ਦਿੱਤੀ ਗਈ ਜਰਸੀ ਪਹਿਨ ਕੇ ਖਿਡਾਰੀ ਖੇਡ ਮੈਦਾਨਾਂ 'ਚ ਰੌਣਕਾਂ ਲਗਾ ਰਹੇ ਸਨ | ਲੀਗ ਦੇ ਸ਼ੁਰੂਆਤ ਸਮਾਗਮ ਮੌਕੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਸਕੱਤਰ ਪੰਜਾਬ ਕਿ੍ਕਟ ਐਸੋਸੀਏਸ਼ਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਸੀ | ਜੱਦੋ ਕਿ ਸਮਾਪਤੀ ਮੌਕੇ ਐੱਸ.ਐੱਸ.ਪੀ. ਬਠਿੰਡਾ ਸ੍ਰੀਮਤੀ ਜੋਤੀ ਯਾਦਵ ਬੈਂਸ, ਮੈਡਮ ਸੋਨੀਆ ਮਾਨ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਸ: ਬੈਂਸ ਨੇ ਕਿਹਾ ਕਿ 161 ਟੀਮਾਂ ਦੇ 2500 ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਜਿਨ•ਾਂ ਵਾਸਤੇ ਜਰਸੀ ਤੇ ਖੇਡ ਕਿੱਟ ਦੀ ਵਿਵਸਥਾ ਵੀ ਮੁਫ਼ਤ ਕੀਤੀ ਗਈ ਸੀ | ਉਨ•ਾਂ ਨੇ ਸਾਰੀਆਂ ਭਾਗ ਲੈਣ ਵਾਲੀਆਂ ਟੀਮਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਡਾ.ਸੰਜੀਵ ਗੌਤਮ ਜ਼ਿਲ•ਾ ਪ੍ਰਧਾਨ ਆਮ ਆਦਮੀ ਪਾਰਟੀ, ਜਸਪਾਲ ਸਿੰਘ ਢਾਹੇ ਸਰਪੰਚ, ਮਮਤਾ ਦੇਵੀ, ਗੁਰਵਿੰਦਰ ਸ਼ੇਖੋ ਸਰਪੰਚ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਸੁਮਿਤ ਭਾਰਦਵਾਜ, ਦਇਆ ਸਿੰਘ ਮੀਡੀਆ ਕੋਆਰਡੀਨੇਟਰ, ਮਧੂ ਬਾਲਾ ਸਰਪੰਚ, ਸੁਖਵਿੰਦਰ ਸਿੰਘ ਬਲਾਕ ਪ੍ਰਧਾਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੀਬੀ ਸੁਰਿੰਦਰ ਕੌਰ ਨੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ <br/> ਅਗਲੀ ਖ਼ਬਰ ਖੰਨਾ ਸਰਕਲ 'ਚ ਇਸ ਵਾਰ ਨਿਰਵਿਘਨ ਬਿਜਲੀ ਸਪਲਾਈ ਲਈ ਕੀਤੇ ਗਏ ਹਨ ਪੁਖ਼ਤਾ ਪ੍ਰਬੰਧ- ਐਸ.ਈ. ਖੰਨਾ
Ad Position 24