31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਬੀਬੀ ਸੁਰਿੰਦਰ ਕੌਰ ਨੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ <br/>

Ad Position 21
No active advertisement
ਅਜੀਤ ਡੈਸਕ 10-05-2026
ਮੋਰਿੰਡਾ, 9 ਮਈ (ਪਿ੍ਤਪਾਲ ਸਿੰਘ)- ਸਥਾਨਕ ਵਾਰਡ ਨੰਬਰ 5 ਵਿਖੇ ਨੌਜਵਾਨ ਆਗੂ ਸਨੀ ਭੂਮਕ ਦੀ ਮਾਤਾ ਸਮਾਜ ਸੇਵਕ ਬੀਬੀ ਸੁਰਿੰਦਰ ਕੌਰ ਵਲੋਂ ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਵੰਡਿਆ ਗਿਆ | ਇਸ ਸੰਬੰਧੀ ਵਾਰਡ ਨਿਵਾਸੀ ਨੌਜਵਾਨ ਮੰਗਾਂ ਰਾਮ, ਸਾਹਿਲ ਕੁਮਾਰ ਨੇ ਦੱਸਿਆ ਕਿ ਸਾਡੇ ਵਾਰਡ ਵਿਚ ਪਿਛਲੇ ਲੰਮੇ ਅਰਸੇ ਤੋਂ ਬਹੁਤ ਸਾਰੇ ਕੌਂਸਲਰ ਬਣੇ ਪਰ ਕਿਸੇ ਨੇ ਵੀ ਨੌਜਵਾਨਾਂ ਨੂੰ ਖੇਡਾਂ ਜਾਂ ਸਮਾਜ ਸੇਵੀ ਕਾਰਜਾਂ ਲਈ ਅੱਗੇ ਹੋਣ ਲਈ ਕੋਈ ਵੀ ਯੋਗਦਾਨ ਨਹੀਂ ਪਾਇਆ ਜਦਕਿ ਬੀਬੀ ਸੁਰਿੰਦਰ ਕੌਰ ਜੋ ਕਿ ਵਾਰਡ ਨੰਬਰ 5 ਤੋਂ ਕੌਂਸਲਰ ਦੀ ਚੋਣ ਲੜਨ ਜਾ ਰਹੇ ਹਨ ਉਹ ਵਾਰਡ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ ਜਿਸ ਤੇ ਚਲਦਿਆਂ ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਦਿੱਤਾ ਗਿਆ | ਇਸ ਮੌਕੇ ਕੌਂਸਲਰ ਪਿੰਕੀ ਕੌਰ ਤੇ ਸਮਾਜ ਸੇਵੀ ਬਲਵੀਰ ਸਿੰਘ ਲਾਲਾ ਨੇ ਬੀਬੀ ਸੁਰਿੰਦਰ ਕੌਰ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਦਿੱਤੇ ਗਏ ਖੇਡਾਂ ਦੇ ਸਮਾਨ ਲਈ ਉਹਨਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਖੁਸ਼ਹਾਲ ਕੁਮਾਰ, ਕੁਲਦੀਪ ਸਿੰਘ, ਲੱਕੀ, ਅਵੀ ਕੁਮਾਰ, ਅਲੀ ਚੰਦ, ਰੋਕੀ ਰਾਏ, ਦੀਪਕ ਕੁਮਾਰ, ਰਿਸ਼ੀ ਕੁਮਾਰ, ਦੀਪਕ ਘਲੋਟਾ, ਸ਼ਿੰਦਾ, ਸੁਮਿਤ, ਸੈਮਨ, ਮਲਕੀ ਕੁਮਾਰ, ਲੱਕੀ, ਦੀਪਕ ਘੁਲਾਟੀਆ ਆਦਿ ਨੌਜਵਾਨ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਇਰਵਿੰਗਜ਼ ਪਾਰਕ ਸਮਾਰਟ ਸਕੂਲ ਮੋਰਿੰਡਾ ਵਿਖੇ ਮਾਂ ਦਿਵਸ ਮਨਾਇਆ <br/> ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ 'ਚ 161 ਟੀਮਾਂ ਤੇ 2500 ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲੈ ਕੇ ਸਿਰਜਿਆ ਨਵਾਂ...
Ad Position 24