ਮੋਰਿੰਡਾ, 9 ਮਈ (ਪਿ੍ਤਪਾਲ ਸਿੰਘ ਅਨੁਸਾਰ)- ਮਾਵਾਂ ਸਾਡੇ ਜੀਵਨ ਵਿੱਚ ਸਭ ਤੋਂ ਠੰਢੀ ਤੇ ਸਭ ਤੋਂ ਸੁਖਦਾਇਕ ਛਾਂ ਵਾਂਗ ਹੁੰਦੀਆਂ ਹਨ | ਇਹ ਸੰਦੇਸ਼ ਇਰਵਿੰਗਜ਼ ਪਾਰਕ ਸਮਾਰਟ ਸਕੂਲ ਰਤਨਗੜ੍ਹ ਦੇ ਪਿ੍ੰਸੀਪਲ ਵਲੋਂ ਮਾਂ ਦਿਵਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਲਈ ਆਪਣੀਆਂ ਭਾਵਨਾਵਾਂ ਤੇ ਪ੍ਰਸੰਸਾ ਨੂੰ ਖੂਬਸੂਰਤੀ ਨਾਲ ਪ੍ਰਗਟ ਕਰਦਿਆਂ ਖੂਬਸੂਰਤ ਪੋਸਟਰ ਤਿਆਰ ਕੀਤੇ | ਅਜਿਹੀਆਂ ਗਤੀਵਿਧੀਆਂ ਬੱਚਿਆਂ ਨੂੰ ਜੀਵਨ 'ਚ ਪਿਆਰ, ਦੇਖਭਾਲ ਤੇ ਪਰਿਵਾਰਕ ਸਾਂਝ ਦੇ ਮਹੱਤਵ ਨੂੰ ਸਮਝਣ 'ਚ ਮਦਦ ਕਰਦੀਆਂ ਹਨ | ਸਕੂਲ ਨੇ ਨਰਸਰੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਆਪਣੀਆਂ ਮਾਵਾਂ ਪ੍ਰਤੀ ਸ਼ੁਕਰਗੁਜ਼ਾਰੀ ਤੇ ਪਿਆਰ ਪ੍ਰਗਟ ਕਰਨ ਲਈ ਵੱਖ-ਵੱਖ ਰਚਨਾਤਮਕ ਤੇ ਖੁਸ਼ੀ ਭਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ |