05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸੀਨੀਅਰ ਸੈਕੰਡਰੀ ਸਕੂਲ ਹਾਫਿਜਾਬਾਦ ਵਲੋਂ ਕੈਂਪਸ ਮੈਨੇਜਰ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 11-05-2026
ਬੇਲਾ, 10 ਮਈ (ਮਨਜੀਤ ਸਿੰਘ ਸੈਣੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫਿਜਾਬਾਦ ਵਿਖੇ ਕੈਂਪਸ ਮੈਨੇਜਰ ਸੂਬੇਦਾਰ ਰਾਮ ਨਾਥ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ | ਸਕੂਲ ਇੰਚਾਰਜ ਸੁਖਦੇਵ ਸਿੰਘ ਪੰਜਰੁੱਖਾ ਨੇ ਆਪਣੇ ਸੰਬੋਧਨ 'ਚ ਸੂਬੇਦਾਰ ਰਾਮ ਨਾਥ ਦੁਆਰਾ ਬਹੁਤ ਥੋੜ੍ਹੇ ਸਮੇਂ ਵਿਚ ਸੰਸਥਾ ਲਈ ਕੀਤੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਦੇ ਭਰਪੂਰ ਯੋਗਦਾਨ ਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ | ਲੈਕਚਰਾਰ ਸਰਬਜੀਤ ਸਿੰਘ ਵਲੋਂ ਉਨ੍ਹਾਂ ਦੇ ਨਿੱਘੇ ਤੇ ਮਿਲਣਸਾਰ ਸੁਭਾਅ ਦੀ ਪ੍ਰਸ਼ੰਸਾ ਕੀਤੀ | ਕੈਂਪਸ ਮੈਨੇਜਰ ਸੂਬੇਦਾਰ ਰਾਮਨਾਥ ਦੁਆਰਾ ਮਾਤਰ 13 ਮਹੀਨਿਆਂ ਦੀ ਸੇਵਾ ਉਪਰੰਤ ਘਰੇਲੂ ਰੁਝੇਵਿਆਂ ਕਾਰਨ ਸਵੈ ਇੱਛਾ ਨਾਲ ਸੇਵਾਮੁਕਤ ਹੋਣ ਦਾ ਫ਼ੈਸਲਾ ਕੀਤਾ | ਅੱਜ ਉਨ੍ਹਾਂ ਨੂੰ ਸੰਸਥਾ ਵਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਕੀਤੀ ਗਈ | ਇਸ ਪਾਰਟੀ ਸਮੇਂ ਕੈਂਪਸ ਮੈਨੇਜਰ ਸੂਬੇਦਾਰ ਰਾਮ ਨਾਥ ਨੇ ਸੰਸਥਾ ਦੀ ਭਲਾਈ ਲਈ ਪੰਜ ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ | ਲੈਕਚਰਾਰ ਇੰਦਰਜੀਤ ਸਿੰਘ ਵਲੋਂ ਉਨ੍ਹਾਂ ਦਾ ਆਰਥਿਕ ਸਹਿਯੋਗ ਲਈ ਧੰਨਵਾਦ ਕੀਤਾ | ਇਸ ਦੇ ਨਾਲ ਹੀ ਨਵੇਂ ਨਿਯੁਕਤ ਹੋਏ ਕੈਂਪਸ ਮੈਨੇਜਰ ਕੈਪਟਨ ਇਕਬਾਲ ਸਿੰਘ ਦਾ ਸਵਾਗਤ ਵੀ ਕੀਤਾ ਗਿਆ | ਇਸ ਮੌਕੇ ਸ੍ਰੀਮਤੀ ਨਿਸ਼ਾ ਰਾਣੀ, ਰਮਨਦੀਪ ਕੌਰ, ਅਮਰਦੀਪ ਕੌਰ, ਹਰਮਨਦੀਪ ਸਿੰਘ, ਬਬੀਤਾ, ਗੁਰਿੰਦਰ ਸਿੰਘ, ਹਰਸਿਮਰਤ ਸਿੰਘ, ਗੁਰਦੀਪ ਸਿੰਘ, ਕੈਪਟਨ ਇਕਬਾਲ ਸਿੰਘ, ਸੂਬੇਦਾਰ ਰਾਜਨਾਥ ਤੇ ਜੰਗੀਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਰਬੀਯੂ ਦੇ ਅਲਫ਼ਾ ਸਕੂਲ ਨੇ ਕਰਵਾਇਆ ਏ.ਆਈ.-ਸੰਚਾਲਿਤ ਕਰੀਅਰਾਂ 'ਤੇ ਐਚ.ਆਰ. ਕਨਕਲੇਵ 2026 ਅਗਲੀ ਖ਼ਬਰ ਕਿਡਜ਼ੀ ਸਕੂਲ ਬੇਲਾ 'ਚ ਮਨਾਇਆ ਮਾਂ ਦਿਵਸ <br/>
Ad Position 24