06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਆਧਸ ਨੇ ਮੋਰਿੰਡਾ ਵਿਖੇ ਵਾਲਮੀਕਿ ਸਤਿਸੰਗ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 11-05-2026
ਮੋਰਿੰਡਾ, 10 ਮਈ (ਪਿ੍ਤਪਾਲ ਸਿੰਘ)- ਆਦਿ ਧਰਮ ਸਮਾਜ (ਆਧਸ) ਪੰਜਾਬ ਵਲੋਂ ਡਾ. ਭੀਮ ਰਾਓ ਅੰਬੇਡਕਰ ਕਮਿਊਨਿਟੀ ਸੈਂਟਰ ਮੋਰਿੰਡਾ ਵਿਖੇ ਵਾਲਮੀਕਿ ਸਤਿਸੰਗ ਕਰਵਾਇਆ ਗਿਆ | ਸਮਾਜਿਕ ਆਗੂ ਮੋਹਨ ਲਾਲ ਕਾਲਾ ਸਾਬਕਾ ਕੌਂਸਲਰ ਮੋਰਿੰਡਾ ਨੇ ਦੱਸਿਆ ਕਿ ਵਾਲਮੀਕੀ ਸਤਿਸੰਗ ਦੌਰਾਨ ਪ੍ਰਸਿੱਧ ਕਲਾਕਾਰ ਸਤਵਿੰਦਰ ਬਿੱਟੂ ਨੇ ਆਪਣੇ ਸਾਥੀਆਂ ਸਮੇਤ ਕਥਾ ਅਤੇ ਕੀਰਤਨ ਰਾਹੀਂ ਮਹਾਂਰਿਸ਼ੀ ਵਾਲਮੀਕੀ ਦੀ ਮਹਿਮਾ ਸੁਣਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ | ਇਸੇ ਦੌਰਾਨ ਧਰਮ ਗੁਰੂ ਸ਼ੰਕਰਾਚਾਰੀਆ ਦਸ਼ਰਥ ਰਤਨ ਰਾਵਣ ਵਲੋਂ ਸ਼ਰਧਾਲੂਆਂ ਨੂੰ ਮਹਾਂਰਿਸ਼ੀ ਵਾਲਮੀਕੀ ਦੇ ਦਰਸਾਏ ਮਾਰਗ 'ਤੇ ਚੱਲਣ, ਆਪਣੇ ਹੱਕਾਂ ਤੇ ਫ਼ਰਜ਼ਾਂ ਤੇ ਇਮਾਨਦਾਰੀ ਤੇ ਤਨਦੇਹੀ ਨਾਲ ਪਹਿਰਾ ਦੇਣ ਦੀ ਪ੍ਰੇਰਨਾ ਦਿੱਤੀ | ਸਮਾਗਮ ਦੇ ਮੁੱਖ ਪ੍ਰਬੰਧਕ ਮੋਹਨ ਲਾਲ ਕਾਲਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼ੰਕਰਾਚਾਰੀਆ ਦਸ਼ਰਥ ਰਤਨ ਰਾਵਣ, ਭਜਨ ਮੰਡਲੀ ਦੇ ਮੈਂਬਰਾਂ ਤੇ ਸਮਾਗਮ ਪਹੁੰਚੇ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ | ਇਸ ਮੌਕੇ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ, ਪੀ.ਏ.ਡੀ. ਬੈਂਕ ਦੇ ਵਾਈਸ ਚੇਅਰਮੈਨ ਕਰਨੈਲ ਸਿੰਘ ਜੀਤ, ਮੁਲਾਜ਼ਮ ਆਗੂ ਸੁਖਵਿੰਦਰ ਸਿੰਘ ਦੁੱਮਣਾ, ਲਵਲੀ, ਸ਼ਕਤੀ ਦ੍ਰਾਵਿੜ ਰੂਪਨਗਰ, ਰਾਜਪਾਲ ਚੰਡੀਗੜ੍ਹ, ਚਮਨ ਲਾਲ ਕੁਰਾਲੀ, ਰਾਜੇਸ਼ ਦੈਤੀਆ ਲੁਧਿਆਣਾ, ਸੋਹਨ ਸਿੰਘ ਗੋਬਿੰਦਗੜ੍ਹ, ਸ਼ਾਮ ਸੁੰਦਰ ਮੋਹਾਲੀ, ਜ਼ਿਲ੍ਹਾ ਸਿੰਘ ਰੈਲੌਂ, ਨਵੀਨ ਨਾਂਹ ਗਿੱਦੜਬਾਹਾ, ਦੇਸ਼ ਰਾਜ ਸੁਨਾਮ, ਵਿਕਰਮ ਭੂਮਕ, ਸੀਨੀਅਰ ਆਗੂ ਕੈਪਟਨ ਕਰਮਜੀਤ ਸਿੰਘ ਬਡਵਾਲੀ, ਕੈਪਟਨ ਮੇਹਰ ਸਿੰਘ, ਸੀਨੀਅਰ ਆਗੂ ਗੁਰਦਰਸ਼ਨ ਸਿੰਘ ਢੋਲਣ ਮਾਜਰਾ, ਨੈਸ਼ਨਲ ਪਾਰਟੀ ਪੰਜਾਬ ਦੇ ਆਗੂ ਅਵਤਾਰ ਸਿੰਘ ਰੰਗਰਾ, ਸਮਾਜ ਸੇਵਕ ਸਤਵਿੰਦਰ ਸਿੰਘ ਸੱਤੀ ਤੇ ਮੇਹਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਅਤੇ ਸੀਨੀਅਰ ਸਿਟੀਜ਼ਨ ਯੂਨੀਅਨਾਂ ਵਲੋਂ ਅੱਖਾਂ ਦਾ ਮੁਫ਼ਤ ਆਪਰੇਸ਼ਨ ਕੈਂਪ <br/> ਅਗਲੀ ਖ਼ਬਰ ਪਿੰਡ ਅਬਿਆਣਾ ਵਿਖੇ ਸਿੱਧ ਬਾਬਾ ਬਾਲਕ ਨਾਥ ਮੰਦਰ 'ਚ ਮੂਰਤੀ ਸਥਾਪਨਾ ਮੌਕੇ ਲਾਲਪੁਰਾ ਨੇ ਭਰੀ ਹਾਜ਼ਰੀ <br/>
Ad Position 24