06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦਾ ਨਤੀਜਾ ਰਿਹਾ ਸ਼ਾਨਦਾਰ <br/>

Ad Position 21
No active advertisement
ਅਜੀਤ ਡੈਸਕ 16-05-2026
ਸ੍ਰੀ ਅਨੰਦਪੁਰ ਸਾਹਿਬ 15 ਮਈ (ਜੇ ਐਸ ਨਿੱਕੂਵਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸ੍ਰੀ ਅਨੰਦਪੁਰ ਸਾਹਿਬ ਦੀਆਂ ਵਿਦਿਆਰਥਣਾਂ ਨੇ ਬੋਰਡ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸਬੰਧੀ ਸਕੂਲ ਪਿ੍ੰਸੀਪਲ ਨੀਰਜ ਕੁਮਾਰ ਵਰਮਾ ਨੇ ਦੱਸਿਆ ਕਿ ਵਿਗਿਆਨ ਸਟਰੀਮ ਵਿਚ ਹਰਪ੍ਰੀਤ ਕੌਰ ਪੁੱਤਰੀ ਜੈਮਲ ਸਿੰਘ ਨੇ 500 ਵਿਚੋਂ 483 ਅੰਕ ਲੈ ਕੇ 96.6 ਫ਼ੀਸਦੀ ਨਾਲ ਪਹਿਲਾ, ਪ੍ਰਾਚੀ ਪੁੱਤਰੀ ਰਾਮ ਪਾਲ ਨੇ 500 ਵਿਚੋਂ 479 ਅੰਕ ਲੈ ਕੇ 95.8 ਫ਼ੀਸਦੀ ਅੰਕ, ਮੁਸਕਾਨ ਪੁੱਤਰੀ ਸ਼ਸ਼ੀ ਪਾਲ ਨੇ 500 ਵਿਚੋਂ 475 ਅੰਕ ਲੈ ਕੇ 95 ਫ਼ੀਸਦੀ ਅੰਕ ਹਾਸਲ ਕੀਤੇ | ਕਾਮਰਸ ਸਟਰੀਮ ਵਿਚ ਅਨਵੀ ਕੌਸ਼ਲ ਪੁੱਤਰੀ ਹਰਜੀਤ ਸਿੰਘ ਵਲੋਂ 500 ਵਿਚੋਂ 453 ਅੰਕ ਲੈ ਕੇ 90.6 ਫ਼ੀਸਦੀ ਨਾਲ ਪਹਿਲਾ ਸਥਾਨ, ਕਿਰਨਦੀਪ ਕੌਰ ਪੁੱਤਰੀ ਅਮਰਜੀਤ ਸਿੰਘ ਵਲੋਂ 500 ਵਿਚੋਂ 445 ਅੰਕ ਪ੍ਰਾਪਤ ਕਰਕੇ 89 ਫ਼ੀਸਦੀ ਨਾਲ ਦੂਜਾ ਸਥਾਨ ਜਦੋਂਕਿ ਏਕਤਾ ਅਨੋਤ ਪੁੱਤਰੀ ਭਗਵੰਤ ਸਿੰਘ ਵਲੋਂ 500 ਵਿਚੋਂ 439 ਅੰਕ ਪ੍ਰਾਪਤ ਕਰਕੇ 87.8 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਆਰਟਸ ਸਟਰੀਮ ਵਿਚ ਹਰਮਿਤ ਕੌਰ ਪੁੱਤਰੀ ਹਰਜਿੰਦਰ ਸਿੰਘ ਨੇ 500 ਵਿਚੋਂ 471 ਅੰਕ ਪ੍ਰਾਪਤ ਕਰਕੇ 94.4 ਫ਼ੀਸਦੀ ਨਾਲ ਪਹਿਲਾ ਸਥਾਨ, ਦਲਜੀਤ ਕੌਰ ਪੁੱਤਰੀ ਕਰਨੈਲ ਸਿੰਘ ਵਲੋਂ 500 ਵਿਚੋਂ 469 ਅੰਕ ਲੈ ਕੇ 93.8 ਫ਼ੀਸਦੀ ਨਾਲ ਦੂਜਾ ਸਥਾਨ ਜਦੋਂਕਿ ਕਾਂਚਨ ਪੁੱਤਰੀ ਪਿਆਰਾ ਲਾਲ ਵਲੋਂ 500 ਵਿਚੋਂ 459 ਅੰਕ ਲੈ ਕੇ 91.8 ਫ਼ੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ | ਪਿ੍ੰਸੀਪਲ ਵਰਮਾ ਅਤੇ ਲੈਕਚਰਾਰ ਸੀਮਾ ਜੱਸਲ ਨੇ ਵਿਦਿਆਰਥਣਾਂ, ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥਣਾਂ ਦੀ ਕੜੀ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਲਗਨ ਦਾ ਨਤੀਜਾ ਹੈ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵਲੋਂ 'ਪੰਜਾਬ ਆਰਥਿਕ ਬਚਾਅ ਸਿਧਾਂਤ' 'ਤੇ ਵਿਚਾਰ-ਚਰਚਾ ਦੀ ਅਪੀਲ <br/> ਅਗਲੀ ਖ਼ਬਰ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ
Ad Position 24
No active advertisement