11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸ਼ਹਿਰ ਦੀ ਗੰਦਗੀ ਨਗਰ ਕੌਂਸਲ ਚੋਣਾਂ 'ਚ ਬਣੀ ਸਿਆਸੀ ਮੁੱਦਾ

Ad Position 21
No active advertisement
ਵਾਰਡ ਨੰਬਰ 13 ਦੀ ਉਮੀਦਵਾਰ ਬਲਜਿੰਦਰ ਕੌਰ ਮੱਕੜ ਗੰਦਗੀ ਦੇ ਢੇਰ ਦਿਖਾਉਣ ਮੌਕੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਵਿੰਦਰ ਸਿੰਘ ਜੱਗੀ ਕਹੀ ਲੈ ਕੇ ਗੰਦਗੀ ਇਕੱਠੀ ਕਰਦੇ ਹੋਏ | <br/> 21-05-2026
ਰੂਪਨਗਰ, 20 ਮਈ (ਸਤਨਾਮ ਸਿੰਘ ਸੱਤੀ)-ਸ਼ਹਿਰ ਵਿਚ ਫੈਲੀ ਗੰਦਗੀ ਅਤੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਹੁਣ ਨਗਰ ਕੌਂਸਲ ਚੋਣਾਂ ਦੌਰਾਨ ਵੱਡਾ ਸਿਆਸੀ ਮੁੱਦਾ ਬਣ ਗਈ ਹੈ | ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਕੂੜੇ ਦੇ ਢੇਰਾਂ ਕੋਲ ਖੜ੍ਹ ਕੇ ਸਰਕਾਰ, ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਪ੍ਰਬੰਧਾਂ 'ਤੇ ਸਵਾਲ ਚੁੱਕ ਰਹੇ ਹਨ, ਜਦਕਿ ਸੱਤਾਧਾਰੀ ਧਿਰ ਦੇ ਕੁੱਝ ਉਮੀਦਵਾਰ ਖ਼ੁਦ ਸਫ਼ਾਈ ਕਰਦੇ ਹੋਏ ਵੀਡੀਓ ਜਾਰੀ ਕਰ ਰਹੇ ਹਨ | ਵਾਰਡ ਨੰਬਰ 13 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਦੀ ਨੂੰਹ ਬਲਜਿੰਦਰ ਕੌਰ ਮੱਕੜ ਜੋ ਵਾਰਡ ਨੰਬਰ 13 ਤੋਂ ਅਕਾਲੀ ਦਲ ਦੀ ਉਮੀਦਵਾਰ ਹੈ, ਨੇ ਫੇਸਬੁੱਕ ਲਾਈਵ ਦੌਰਾਨ ਗੰਦਗੀ ਦੇ ਢੇਰਾਂ ਕੋਲ ਖੜ੍ਹ ਕੇ ਸਰਕਾਰ ਤੇ ਪ੍ਰਸ਼ਾਸਨ ਨੂੰ ਘੇਰਿਆ | ਉਨ੍ਹਾਂ ਕਿਹਾ ਕਿ ਸਰਕਾਰ ਦੀ ਨਾਕਾਮੀ ਕਾਰਨ ਹੜਤਾਲ ਲੰਬੀ ਖਿੱਚ ਗਈ ਹੈ ਅਤੇ ਘੱਟ ਤਨਖ਼ਾਹਾਂ 'ਤੇ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ | ਦੂਜੇ ਪਾਸੇ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਵਿੰਦਰ ਸਿੰਘ ਜੱਗੀ ਵੀ ਲਾਈਵ ਹੋਏ ਤੇ ਉਨ੍ਹਾਂ ਨੇ ਸਟਰੀਟ ਲਾਈਟਾਂ ਦੇ ਸਵਿੱਚਾਂ ਨੇੜੇ ਪਈ ਗੰਦਗੀ ਨੂੰ ਖ਼ੁਦ ਸਾਫ਼ ਕੀਤਾ | ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀ ਘੱਟ ਤਨਖ਼ਾਹਾਂ 'ਤੇ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ | ਉਨ੍ਹਾਂ ਦਾ ਕਹਿਣਾ ਸੀ ਕਿ ਇਹ ਹੜਤਾਲ ਸਿਰਫ਼ ਪੰਜਾਬ ਹੀ ਨਹੀਂ, ਹੋਰ ਰਾਜਾਂ 'ਚ ਵੀ ਚੱਲ ਰਹੀ ਹੈ ਤੇ ਇਸ ਲਈ ਸਰਕਾਰ ਨੂੰ ਸਿੱਧਾ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ | ਸ਼ਹਿਰ ਵਿਚ ਚੱਲ ਰਹੀ ਇਸ ਸਿਆਸੀ ਜੰਗ ਦੌਰਾਨ ਉਮੀਦਵਾਰ ਇਕ-ਦੂਜੇ 'ਤੇ ਦੋਸ਼ ਲਗਾ ਰਹੇ ਹਨ ਪਰ ਇਸ ਵਾਰ ਪਿਛਲੀਆਂ ਚੋਣਾਂ ਵਾਂਗ ਝਾੜੂ ਚੁੱਕ ਕੇ ਵੱਡੇ ਪੱਧਰ 'ਤੇ ਸਫ਼ਾਈ ਕਰਨ ਦੀ ਬਜਾਏ ਸੋਸ਼ਲ ਮੀਡੀਆ ਵੀਡੀਉਜ਼ ਰਾਹੀਂ ਸਿਆਸਤ ਜ਼ਿਆਦਾ ਹੁੰਦੀ ਨਜ਼ਰ ਆ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਗਰਮੀ ਦੀ ਲਹਿਰ ਤੋਂ ਬਚਾਅ ਲਈ ਲੋਕਾਂ ਨੂੰ ਵਧੇਰੇ ਚੌਕਸ ਹੋਣ ਦੀ ਲੋੜ-ਸਿਵਲ ਸਰਜਨ ਡਾ. ਰਮਨ ਗੁਪਤਾ <br/> ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਵਾਈ ਵਿਕਰੇਤਾਵਾਂ ਦੀ ਹੜਤਾਲ ਦਾ ਰਿਹਾ ਪੂਰਾ ਅਸਰ <br/>
Ad Position 24