ਨੂਰਪੁਰ ਬੇਦੀ, 21 ਮਈ (ਰਾਜੇਸ਼ ਚੌਧਰੀ ਤਖਤਗੜ੍ਹ)- ਪਿੰਡ ਨੂਰਪੁਰ ਖ਼ੁਰਦ ਵਿਖੇ ਬਾਬਾ ਸਿੱਧ ਚਾਨੋ ਨੂੰ ਸਮਰਪਿਤ ਤੀਜਾ ਵਿਸ਼ਾਲ ਸਾਲਾਨਾ ਧਾਰਮਿਕ ਸਮਾਗਮ ਸ਼ਰਧਾ ਤੇ ਭਗਤੀ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਪੰਜਾਬ ਮੋਰਚਾ ਦੇ ਕਨਵੀਨਰ ਤੇ ਸਮਾਜ ਸੇਵੀ ਗੌਰਵ ਰਾਣਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਮੱਥਾ ਟੇਕਿਆ | ਇਸ ਮੌਕੇ ਭਗਤ ਬਾਬਾ ਨਿੰਮਾ ਦੀ ਅਗਵਾਈ ਹੇਠ ਇਲਾਕੇ ਦੀ ਸੁੱਖ-ਸ਼ਾਂਤੀ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ | ਇਸ ਮੌਕੇ ਗੌਰਵ ਰਾਣਾ ਦੇ ਨਾਲ ਬਿੰਦਰ ਭੱਗਲ, ਬਲਵੀਰ ਖ਼ਾਨ, ਪ੍ਰਬੰਧਕ ਅੰਗਰੇਜ਼ ਲਾਲ, ਧਰਮਪਾਲ ਸੈਣੀ, ਬਲਜੀਤ ਸੈਣੀ, ਬਲਰਾਜ ਸੈਣੀ, ਡਾ. ਰਮੇਸ਼ ਕੁਮਾਰ, ਜਿੰਦਰ ਕੁਮਾਰ, ਸੋਨੀ ਸੈਣੀ ਤੇ ਦਰਸ਼ਨ ਲੁਧਿਆਣਾ ਵੀ ਹਾਜ਼ਰ ਸਨ | ਪ੍ਰਬੰਧਕਾਂ ਵਲੋਂ ਗੌਰਵ ਰਾਣਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ |