09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਭਾਰਤੀ ਪ੍ਰਬੰਧਕੀ ਸੇਵਾਵਾਂ ਲਈ ਚੁਣੀਆਂ ਗਈਆਂ ਨਾਇਕਾਵਾਂ ਨਾਲ ਰੂ-ਬਰੂ ਸਮਾਗਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਸ੍ਰੀ ਚਮਕੌਰ ਸਾਹਿਬ, 21 ਮਈ (ਜਗਮੋਹਣ ਸਿੰਘ ਨਾਰੰਗ)- 'ਸਕੂਲੀ ਸਿੱਖਿਆ ਸੁਪਨੇ ਬੀਜਣ ਦੀ ਹੁੰਦੀ ਹੈ, ਇਸੇ ਸਿੱਖਿਆ ਦੌਰਾਨ ਚੰਗੀਆਂ ਆਦਤਾਂ ਸਾਡੀ ਜੀਵਨ-ਸ਼ੈਲੀ ਦਾ ਹਿੱਸਾ ਬਣਦੀਆਂ ਹਨ | ਟੀਚਾ, ਸਮਾਂ ਸਾਰਣੀ, ਆਪਣੇ-ਆਪ ਨੂੰ ਸਮੇਂ ਦੇ ਅਧੀਨ ਕਰਕੇ ਕੀਤੀ ਸਖ਼ਤ ਮਿਹਨਤ ਤੇ ਲਗਾਤਾਰਤਾ ਦੁਆਰਾ ਹੀ ਸਬੰਧਿਤ ਵਿਦਿਆਰਥੀ ਸਫਲਤਾ ਹਾਸਲ ਕਰਦਾ ਹੈ' | ਸਾਂਝੇ ਤੌਰ 'ਤੇ ਇਹ ਵਿਚਾਰ, ਹਾਲ ਹੀ 'ਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਵਿਚੋਂ ਕ੍ਰਮਵਾਰ 388 ਅਤੇ 422ਵਾਂ ਸਥਾਨ ਹਾਸਲ ਕਰਨ ਵਾਲੀਆਂ ਜਪਲੀਨ ਕੌਰ ਤੇ ਜਸਪ੍ਰੀਤ ਕੌਰ ਨੇ ਪ੍ਰਗਟ ਕੀਤੇ | ਉਹ ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ ਕੰਗ ਯਾਦਗਾਰੀ ਸਿੱਖਿਆ-ਸੰਸਥਾ ਤੇ ਡਰੀਮ ਲੈਂਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਰੂ-ਬਰੂ ਸਮਾਗਮ ਦੌਰਾਨ ਸੰਬੋਧਨ ਕਰ ਰਹੀਆਂ ਸਨ | ਇਨ੍ਹਾਂ ਦੋਨਾਂ ਨਾਇਕਾਵਾਂ ਨੇ ਆਪੋ-ਆਪਣੇ ਸੰਘਰਸ਼ ਦੀ ਗਾਥਾ ਦੱਸੀ | ਇੱਕ-ਇੱਕ ਗੱਲ ਵਿਦਿਆਰਥੀਆਂ ਨੇ ਸਾਹ ਰੋਕ ਕੇ ਸੁਣੀ | ਉਨ੍ਹਾਂ ਦੱਸਿਆ ਕਿ ਉਹ ਕਿਸ ਤੋਂ ਪ੍ਰੇਰਿਤ ਹੋਈਆਂ ਸਨ, ਕਿਵੇਂ ਉਹ ਖਿੰਡਾਵਾਂ ਨੂੰ ਹਰਾਉਂਦੀਆਂ ਰਹੀਆਂ ਸਨ, ਨਿਸ਼ਾਨਾ ਮਿੱਥ ਕੇ ਅਤੇ ਸਮਾਂ-ਸਾਰਣੀ ਬਣਾ ਕੇ ਸਿੱਖਿਆ-ਸਮਾਧੀ ਲਾਉਂਦੀਆਂ ਰਹੀਆਂ ਸਨ, ਕਿਵੇਂ ਰੋਜ਼ ਰੋਜ਼ ਆਪਣੇ ਤੇ ਟੀਚੇ ਵਿਚਲੀ ਦੂਰੀ ਘਟਾਉਂਦੀਆਂ ਰਹੀਆਂ ਸਨ | ਉਨ੍ਹਾਂ ਨੂੰ ਵਿਦਿਆਰਥੀਆਂ ਨੇ ਸਵਾਲ ਕੀਤੇ, ਉਨ੍ਹਾਂ ਜਵਾਬ ਦਿੱਤੇ | ਉਨ੍ਹਾਂ ਵਿਦਿਆਰਥੀਆਂ ਨੂੰ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਸੋਸ਼ਲ-ਮੀਡੀਆ ਦੀ ਦੁਰਵਰਤੋਂ ਤੋਂ ਬਚਣ, ਰੋਜ਼ਾਨਾ ਅਖ਼ਬਾਰ ਪੜ੍ਹਨ, ਸਾਹਿੱਤਿਕ ਪੁਸਤਕਾਂ ਪੜ੍ਹਨ, ਖੇਡਣ, ਕਸਰਤ ਕਰਨ, ਸਵੈ-ਪ੍ਰਗਟਾਵੇ ਦਾ ਗੁਣ ਸਿੱਖਣ, ਵੱਡਿਆਂ ਦਾ ਸਤਿਕਾਰ ਕਰਨ, ਧੀਰਜ ਅਪਣਾਉਣ ਅਤੇ ਆਪਣੇ ਸ਼ੁੱਭਚਿੰਤਕਾਂ ਦਾ ਸਤਿਕਾਰ ਕਰਨ | ਇਸ ਮੌਕੇ ਪ੍ਰਬੰਧਕੀ ਕਮੇਟੀ ਮੈਂਬਰ ਤੇ ਪੰਜਾਬੀ ਫ਼ਿਲਮਾਂ ਦੀ ਅਦਾਕਾਰਾ 'ਗੁਰਪ੍ਰੀਤ ਭੰਗੂ' ਨੇ ਵਿਦਿਆਰਥੀਆਂ ਨੂੰ ਅੱਜ ਦਾ ਕੰਮ, ਅੱਜ ਹੀ ਕਰਨ ਤੇ ਸੱਚੀ ਸਾਧਨਾ ਕਰਨ ਲਈ ਪ੍ਰੇਰਿਆ | ਸਿੱਖਿਆ-ਸੰਸਥਾਵਾਂ ਦੀ ਨਿਰਦੇਸ਼ਕਾਂ ਅਮਨਦੀਪ ਕੌਰ ਨੇ ਕਿਹਾ ਕਿ ਸਾਡੀਆਂ ਮਹਿਮਾਨ, ਸਫਲ ਨਾਇਕਾਵਾਂ ਵਜੋਂ ਸਾਡੇ ਸਾਹਮਣੇ ਹਨ, ਇਨ੍ਹਾਂ ਸਫਲਤਾਵਾਂ ਪਿੱਛੇ ਸਖ਼ਤ ਮਿਹਨਤ ਦਾ ਇਤਿਹਾਸ ਹੁੰਦਾ ਹੈ | ਸਖ਼ਤ ਮਿਹਨਤ ਕਰਨ ਦਾ ਸਮਾਂ ਹਰ ਵਿਦਿਆਰਥੀ ਕੋਲ ਹੁੰਦਾ ਹੈ, ਇਸਨੂੰ ਸਾਂਭਿਆ ਜਾਣਾ ਚਾਹੀਦਾ ਹੈ | ਡਰੀਮ ਲੈਂਡ ਪਬਲਿਕ ਸਕੂਲ ਦੀ ਪਿੰ੍ਰਸੀਪਲ ਕਰਨਜੋਤ ਕੌਰ ਨੇ ਕਿਹਾ ਕਿ ਅਸੀਂ ਸਾਰੇ ਮੇਜ਼ਬਾਨ ਇਹ ਕਾਮਨਾ ਕਰਦੇ ਹਾਂ ਕਿ ਸਾਡੀਆਂ ਮਹਿਮਾਨ ਨਾਇਕਾਵਾਂ, ਪ੍ਰਬੰਧਕੀ ਸੇਵਾਵਾਂ ਦੌਰਾਨ 'ਇਨਸਾਫ਼ ਦੀਆਂ ਦੇਵੀਆਂ' ਵਜੋਂ ਜਾਣੀਆਂ ਜਾਂਦੀਆਂ ਰਹਿਣ | ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ, ਬੇਅੰਤ ਕੌਰ, ਪ੍ਰਭਜੋਤ ਕੌਰ, ਹਰਪ੍ਰੀਤ ਸਿੰਘ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਹਰਬੀਰ ਨਾਨਕ, ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਗਗਨਪ੍ਰੀਤ

Ad Position 22
No active advertisement
ਪਿਛਲੀ ਖ਼ਬਰ ਐਫ.ਏ.ਐਸ.ਸੀ. ਵਲੋਂ ਕਿਸਾਨਾਂ ਨੂੰ ਪਾਣੀ ਬਚਾਉਣ ਦੀ ਅਪੀਲ <br/> ਅਗਲੀ ਖ਼ਬਰ ਬਾਬਾ ਸਿੱਧ ਚਾਨੋ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮ ਮੌਕੇ ਗੌਰਵ ਰਾਣਾ ਨੇ ਭਰੀ ਹਾਜ਼ਰੀ <br/>
Ad Position 24