08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸੰਗਤਾਂ ਨਾਮ ਸਿਮਰਨ, ਸੇਵਾ ਤੇ ਮਨੁੱਖਤਾ ਦੇ ਰਾਹ 'ਤੇ ਚੱਲਣ-ਬਾਬਾ ਬਾਲ ਜੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਨੂਰਪੁਰ ਬੇਦੀ, 21 ਮਈ (ਰਾਜੇਸ਼ ਚੌਧਰੀ ਤਖਤਗੜ੍ਹ)- ਸ਼੍ਰੋਮਣੀ ਸੰਤ 1008 ਬਾਬਾ ਬਾਲ ਜੀ ਨੇ ਅੱਜ ਨੂਰਪੁਰ ਬੇਦੀ ਵਿਖੇ ਕਰਵਾਏ ਗਏ ਵਿਸ਼ਾਲ ਸਤਿਸੰਗ ਸਮਾਗਮ ਦੌਰਾਨ ਸੰਗਤਾਂ ਨੂੰ ਨਾਮ ਸਿਮਰਨ, ਸੇਵਾ ਤੇ ਮਨੁੱਖਤਾ ਦੇ ਰਾਹ 'ਤੇ ਚੱਲਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਵੱਡੀ ਗਿਣਤੀ 'ਚ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ ਤੇ ਸੰਤ ਮਹਾਰਾਜ ਦੇ ਪ੍ਰਵਚਨ ਸਰਵਣ ਕੀਤੇ | ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਬਾ ਬਾਲ ਜੀ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਮਨੁੱਖ ਮਾਇਆ ਤੇ ਭੌਤਿਕ ਸੁੱਖਾਂ ਦੀ ਦੌੜ ਵਿਚ ਆਪਣੀ ਆਤਮਿਕ ਸ਼ਾਂਤੀ ਗੁਆ ਰਿਹਾ ਹੈ | ਉਨ੍ਹਾਂ ਕਿਹਾ ਕਿ ਮਨ ਦੀ ਸ਼ਾਂਤੀ ਕੇਵਲ ਪ੍ਰਮਾਤਮਾ ਦੇ ਨਾਮ ਤੇ ਗੁਰਬਾਣੀ ਨਾਲ ਹੀ ਮਿਲ ਸਕਦੀ ਹੈ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਦਿਨ ਚਰਿਆ ਵਿਚ ਕੁੱਝ ਸਮਾਂ ਪ੍ਰਭੂ ਦੇ ਸਿਮਰਨ ਤੇ ਚੰਗੇ ਕਰਮਾਂ ਲਈ ਜ਼ਰੂਰ ਕੱਢਣ |

Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਦੇ ਰੁਝੇਵਿਆਂ ਕਾਰਨ ਮਾਨ ਦਲ ਵਲੋਂ ਸਕੂਲਾਂ 'ਚ ਛੁੱਟੀਆਂ ਦੀ ਮੰਗ ਅਗਲੀ ਖ਼ਬਰ ਸਾਹਿਬਜ਼ਾਦਾ ਗੰਨ ਹਾਊਸ ਮੋਹਾਲੀ ਵਲੋਂ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਨੂੰ 'ਮਿਲਕ ਚਿੱਲਰ' ਭੇਟ <br/>
Ad Position 24