ਰੂਪਨਗਰ, 24 ਮਈ (ਯਸ਼ਵੰਤ ਬੱਸੀ)- ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸਾਬਕਾ ਟੀ.ਓ. ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰ.ਟੀ.ਓ. ਦਫ਼ਤਰ ਲਈ ਥਾਂ ਮਿੰਨੀ ਸਕੱਤਰੇਤ 'ਚ ਅਲਾਟ ਹੋਣ ਦੇ ਬਾਵਜੂਦ ਡਰਾਈਵਿੰਗ ਟੈੱਸਟ ਟਰੈਕ ਵਾਲੀ ਜਗ੍ਹਾ ਤੋਂ ਤਬਦੀਲ ਨਹੀਂ ਕੀਤਾ ਗਿਆ | ਉਹਨਾਂ ਅਲਾਟਮੈਂਟ ਪੱਤਰ ਦੀ ਕਾਪੀ ਦਿਖਾਉਂਦਿਆਂ ਕਿਹਾ ਕਿ 07 ਸਤੰਬਰ ਨੂੰ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਪ੍ਰੀਤੀ ਯਾਦਵ ਵਲੋਂ ਇਹ ਪੱਤਰ ਜਾਰੀ ਕੀਤਾ ਗਿਆ ਸੀ ਪਰ ਅਧਿਕਾਰੀਆਂ ਵਲੋਂ ਇਹ ਦਫ਼ਤਰ ਹਾਲੇ ਤੱਕ ਵੀ ਅਲਾਟ ਕੀਤੀ ਜਗ੍ਹਾ ਤਬਦੀਲ ਨਹੀਂ ਕੀਤਾ ਗਿਆ | ਉਹਨਾਂ ਕਿਹਾ ਕਿ ਜ਼ਿਲ੍ਹੇ ਦੇ 611 ਪਿੰਡਾਂ ਦੇ ਲੋਕਾਂ ਨੂੰ ਵਿਭਾਗ ਨਾਲ ਸਬੰਧਿਤ ਕੰਮ ਕਰਵਾਉਣ ਲਈ ਬਾਈ ਪਾਸ ਨੇੜਲੇ ਟਰੈਕ ਤੇ ਸਥਿਤ ਆਰ.ਟੀ.ਓ. ਦਫ਼ਤਰ ਜਾਣਾ ਪੈਂਦਾ ਹੈ ਜਿਸਦੀ ਪਹੁੰਚ ਸਕੱਤਰੇਤ, ਬੱਸ ਸਟੈਂਡ ਤੇ ਸਥਾਨਕ ਮਾਰਕੀਟ ਤੋਂ ਕਿਸੇ ਵੀ ਪੱਖੋਂ ਸੁਖਾਲੀ ਨਹੀਂ (ਬਾਕੀ ਸਫ਼ਾ 9 'ਤੇ)