ਨੂਰਪੁਰ ਬੇਦੀ, 26 ਮਈ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਸੈਣੀਮਾਜਰਾ ਦੇ ਨੰਬਰਦਾਰ ਅਤੇ ਹਾਲ, 'ਚ ਹੀ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਨਵੇਂ ਬਣੇ ਵਾਈਸ ਚੇਅਰਮੈਨ ਦੇਸ ਰਾਜ ਸੈਣੀਮਾਜਰਾ ਉੱਤਰੀ ਭਾਰਤ ਦੇ ਇਤਿਹਾਸਕ ਪ੍ਰਾਚੀਨ ਪ੍ਰਸਿੱਧ ਸ੍ਰੀ ਜਟੇਸ਼ਵਰ ਮਹਾਦੇਵ ਮੰਦਰ ਜਟਵਾਹੜ੍ਹ ਵਿਖੇ ਨਤਮਸਤਕ ਹੋਏ | ਇਸ ਮੌਕੇ 'ਤੇ ਉਨ੍ਹਾਂ ਨੇ ਸ਼ਿਵ ਪਿੰਡੀ ਤੇ ਜਲ ਚੜ੍ਹਾਇਆ ਮੱਥਾ ਟੇਕਿਆ | ਉਨ੍ਹਾਂ ਨੇ ਭਗਵਾਨ ਸ਼ਿਵ ਸ਼ੰਕਰ ਭੋਲੇ ਨਾਥ ਦਾ ਅਸ਼ੀਰਵਾਦ ਲਿਆ ਅਤੇ ਨਵੀਂ ਮਿਲੀ, ਇਸ ਜ਼ਿੰਮੇਵਾਰੀ ਲਈ ਭਗਵਾਨ ਦਾ ਸ਼ੁਕਰਾਨਾ ਕੀਤਾ | ਇਸ ਮੌਕੇ ਦੇਸ ਰਾਜ ਸੈਣੀਮਾਜਰਾ ਨੇ ਕਿਹਾ ਕਿ ਨਵੀਂ ਮਿਲੀ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ, ਮਿਹਨਤ 'ਤੇ ਸ਼ਿੱਦਤ ਨਾਲ ਨਿਭਾਉਣਗੇ ਅਤੇ ਲੋਕਾਂ ਦੀ ਭਲਾਈ ਬਿਹਤਰੀ ਲਈ ਉਹ ਹਮੇਸ਼ਾ ਹੀ ਯਤਨਸ਼ੀਲ ਰਹਿਣਗੇ | ਸੈਣੀਮਾਜਰਾ ਨੇ ਇਸ ਅਹੁਦੇ ਲਈ ਮਾਣ ਬਖ਼ਸ਼ਣ ਲਈ ਆਪਣੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ 'ਤੇ ਸਾਥੀ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਅਤੇ ਵਿਸ਼ੇਸ਼ ਤੌਰ 'ਤੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦਾ ਧੰਨਵਾਦ ਕੀਤਾ ਹੈ | ਇਸ ਮੌਕੇ 'ਤੇ ਉਨ੍ਹਾਂ ਨੇ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ | ਇਸ ਤੋਂ ਬਾਅਦ ਮੰਦਰ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਸਨਮਾਨ ਲਈ ਦੇਸ ਰਾਜ ਸੈਣੀਮਾਜਰਾ ਨੇ ਮੰਦਰ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਕਮੇਟੀ ਦੇ ਮੁੱਖ ਪ੍ਰਬੰਧਕ ਸ਼ਸ਼ੀਕਾਂਤ ਚੰਦਨ ਤਖਤਗੜ੍ਹ, ਪ੍ਰਧਾਨ ਮੋਹਨ ਲਾਲ ਚੰਦਨ, ਜਨਕ ਰਾਜ, ਰਾਜੀਵ ਮਾਲੀਆ, ਐਡਵੋਕੇਟ ਪ੍ਰੀਤ ਰਾਜ ਸਿੰਘ ਸੈਣੀ ਹਾਜ਼ਰ ਸਨ |