ਪੋਜੇਵਾਲ ਸਰਾਂ, 28 ਮਈ (ਨਵਾਂਗਰਾਈਾ)-ਕਾਰ ਸੇਵਾ ਕਿਲ੍ਹਾ ਸੀ੍ਰ ਅਨੰਦਗੜ੍ਹ ਸਾਹਿਬ ਦੇ ਲੋਹ ਸਟੋਰ ਨੌਰਾ ਦੇ ਸੇਵਾਦਾਰ ਜਥੇਦਾਰ ਬਾਬਾ ਸਤਨਾਮ ਸਿੰਘ ਬੀਤੇ ਕੱਲ੍ਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ, ਦੀ ਮਿ੍ਤਕ ਦੇਹ ਕਾਫ਼ਲੇ ਦੇ ਰੂਪ ਵਿਚ ਨੌਰਾ ਤੋਂ ਕੀਰਤਪੁਰ ਸਾਹਿਬ ਵਿਖੇ ਅੰਤਿਮ ਸੰਸਕਾਰ ਲਈ ਕਾਰ ਸੇਵਾ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿਚ ਲਿਜਾਈ ਗਈ | ਇਸ ਮੌਕੇ ਹਰੋ ਦਾ ਪੋਅ ਲਾਗੇ ਜਿਥੇ ਸੜਕ ਦੀ ਸੇਵਾ ਚੱਲ ਰਹੀ ਹੈ, ਉਥੇ ਸੇਵਾਦਾਰ ਜਥੇਦਾਰ ਬਾਬਾ ਸਤਨਾਮ ਸਿੰਘ ਦੇ ਸੰਗਤ ਨੂੰ ਦਰਸ਼ਨ ਕਰਵਾਏ ਗਏ | ਇਸ ਮੌਕੇ ਕਾਰ ਸੇਵਾ ਕਿਲ੍ਹਾ ਸੀ੍ਰ ਅਨੰਦਗੜ੍ਹ ਸਾਹਿਬ ਹਰੋ ਦਾ ਪੋਅ ਲਾਗੇ ਸੇਵਾ ਵਾਲੇ ਹੈੱਡ ਕੁਆਰਟਰ ਵਿਖੇ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਕਾਰ ਸੇਵਾ ਕਿਲ੍ਹਾ ਸੀ੍ਰ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸਤਨਾਮ ਸਿੰਘ ਨੇ ਕਿਹਾ ਕਿ ਸੇਵਾਦਾਰ ਜਥੇਦਾਰ ਬਾਬਾ ਸਤਨਾਮ ਸਿੰਘ ਸਮਰਪਿਤ ਸੇਵਾਦਾਰ ਸਨ, ਉਨ੍ਹਾਂ ਆਪਣਾ ਸਾਰਾ ਜੀਵਨ ਮਾਨਵਤਾ ਦੀ ਸੇਵਾ ਲਈ ਲਗਾਇਆ | ਇਸ ਮੌਕੇ ਸੰਤ ਬਾਬਾ ਲੱਖਾ ਸਿੰਘ, ਬਾਬਾ ਸਤਨਾਮ ਸਿੰਘ ਮੁਨਸ਼ੀ, ਸਿਮਰਨਜੀਤ ਸਿੰਘ ਸੇਮਾ, ਮਨਪ੍ਰੀਤ ਸਿੰਘ ਜੱਗਾ, ਦਲਜੀਤ ਸਿੰਘ ਬੈਂਸ ਸਮਾਜ ਸੇਵੀ, ਸੁਖਜਿੰਦਰ ਸਿੰਘ ਸਰਪੰਚ ਨੌਰਾ, ਦਲਜੀਤ ਸਿੰਘ ਜੇ. ਈ., ਕਸ਼ਮੀਰ ਸਿੰਘ ਸਾਹਧੜਾ, ਜਥੇਦਾਰ ਚਾਨਣ ਸਿੰਘ, ਜਥੇਦਾਰ ਜੋਗਾ ਸਿੰਘ ਇਬਰਾਹਿਮਪੁਰ ਸਰਪੰਚ, ਗੁਰਪਾਲ ਸਿੰਘ ਰੋਡਮਜਾਰਾ, ਜਗਤਾਰ ਸਿੰਘ ਤਾਰੀ ਨੰਗਲਾ, ਚਰਨਜੀਤ ਸਿੰਘ ਚੱਕਫੁੱਲੂ ਆਦਿ ਵੀ ਹਾਜ਼ਰ ਸਨ |