31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਨੂਰਪੁਰ ਬੇਦੀ ਨੇ ਸੀਟੂ ਦਾ 56 ਵਾਂ ਸਥਾਪਨਾ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 31-05-2026
ਨੂਰਪੁਰ ਬੇਦੀ, 30 ਮਈ (ਵਿੰਦਰਪਾਲ ਝਾਂਡੀਆਂ)-ਦੇਸ਼ ਭਰ ਵਿਚ ਅੱਜ ਸੈਂਟਰ ਆਫ਼ ਟਰੇਡ ਯੂਨੀਅਨ ਸੀਟੂ ਦਾ 56 ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ | ਇਸ ਲੜੀ ਤਹਿਤ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਵਲੋਂ ਸੀਟੂ ਦਫ਼ਤਰ ਨੂਰਪੁਰ ਬੇਦੀ ਵਿਖੇ ਝੰਡਾ ਚੜ੍ਹਾ ਕੇ ਥਾਪਨਾ ਦਿਵਸ ਮਨਾਇਆ ਗਿਆ | ਝੰਡੇ ਚੜ੍ਹਾਉਣ ਦੀ ਰਸਮ ਸੀਟੂ ਦੇ ਸੀਨੀਅਰ ਆਗੂ ਕਾਮਰੇਡ ਰਾਮ ਸਿੰਘ ਸੈਣੀਮਾਜਰਾ ਵਲੋਂ ਅਦਾ ਕੀਤੀ ਗਈ | ਇਸ ਮੌਕੇ 'ਤੇ ਸੰਬੋਧਨ ਕਰਦਿਆਂ ਸੀਟੂ ਦੇ ਜ਼ਿਲ੍ਹਾ ਆਗੂ ਕਾਮਰੇਡ ਗੁਰਦੇਵ ਸਿੰਘ ਬਾਗ਼ੀ ਨੇ ਕਿਹਾ ਕਿ ਜਦੋਂ ਦੇਸ਼ ਦੇ ਲੋਕਾਂ ਨੇ 2014 ਵਿਚ ਮੋਦੀ ਸਰਕਾਰ ਨੂੰ ਪੂਰਨ ਬਹੁਮਤ ਨਾਲ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਚੁਣਿਆ ਤਾਂ ਮੋਦੀ ਨੇ ਕਿਹਾ ਕਿ ਭਾਰਤ ਦੇ ਚੰਗੇ ਦਿਨ ਆਉਣ ਵਾਲੇ ਹਨ, ਪਰ ਅਡਾਨੀ, ਮੋਦੀ ਅਤੇ ਭਾਜਪਾ ਆਗੂਆਂ ਨੂੰ ਛੱਡ ਕੇ ਕਿਸੇ ਨੇ ਵੀ ਚੰਗੇ ਦਿਨ ਨਹੀਂ ਦੇਖੇ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਤੋਂ ਪਹਿਲਾਂ ਪੈਟਰੋਲ ਜੋ 65 ਰੁਪਏ ਪ੍ਰਤੀ ਲੀਟਰ ਸੀ ਹੁਣ 100 ਰੁਪਏ ਤੋਂ ਪਾਰ ਕਰ ਗਿਆ ਹੈ, ਡੀਜ਼ਲ ਜੋ 55 ਰੁਪਏ ਪ੍ਰਤੀ ਲੀਟਰ ਸੀ ਹੁਣ 96 ਰੁਪਏ ਤੋਂ ਪਾਰ ਕਰ ਗਿਆ ਹੈ | ਇਸੇ ਹੀ ਤਰਾਂ ਰਸੋਈ ਗੈੱਸ ਸਿਲੰਡਰ ਜੋ 440 ਰੁਪਏ ਦਾ ਸੀ ਹੁਣ 1000 ਰੁਪਏ ਹੋ ਗਿਆ ਹੈ, ਖਾਣ ਵਾਲੇ ਤੇਲ ਦੀਆਂ ਕੀਮਤਾਂ 70 ਰੁਪਏ ਲੀਟਰ ਤੋਂ ਲੈ ਕੇ 200 ਰੁਪਏ ਤੱਕ ਵਧ ਗਈਆਂ ਹਨ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਮਰੀਕਾ ਵਲੋਂ ਥੋਪੀਆਂ ਗਈਆਂ ਨਵ ਉਦਾਰਵਾਦੀ ਆਰਥਿਕ ਨੀਤੀਆਂ ਲਾਗੂ ਕਰਨ ਕਾਰਨ ਦੇਸ਼ ਅੰਦਰ ਮਹਿੰਗਾਈ ਭੁੱਖ ਮਰੀ ਬੇਰੁਜ਼ਗਾਰੀ ਗ਼ਰੀਬੀ ਲਗਾਤਾਰ ਵਧ ਰਹੀ ਹੈ ਅਤੇ ਭਿ੍ਸ਼ਟਾਚਾਰ ਸਿਖ਼ਰਾਂ 'ਤੇ ਪਹੁੰਚ ਗਿਆ ਹੈ | ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਦੇ ਸਾਥੀ ਪ੍ਰੇਮ ਚੰਦ ਜੱਟਪੁਰ ਅਤੇ ਸੀਟੂ ਦੇ ਸੀਨੀਅਰ ਆਗੂ ਕਾਮਰੇਡ ਰਾਮ ਸਿੰਘ ਸੈਣੀ ਮਾਜਰਾ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਮਨਰੇਗਾ ਕਾਨੂੰਨ ਖ਼ਤਮ ਕਰਕੇ ਨਵੇਂ ਲਿਆਂਦੇ ਕਾਨੂੰਨ ਬੀ ਜੀ ਰਾਮ ਜੀ ਕਾਨੂੰਨ ਕਾਰਨ ਦੇਸ਼ ਦੇ ਪੇਂਡੂ ਖੇਤਰ ਦੇ ਮਜ਼ਦੂਰਾਂ ਕੋਲ ਰੁਜ਼ਗਾਰ ਦਾ ਕੋਈ ਵਸੀਲਾ ਨਹੀਂ ਬਚਿਆ ਇਸ ਨਾਲ ਮੋਦੀ ਸਰਕਾਰ ਦਾ ਮਜ਼ਦੂਰਾਂ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ, ਮਜ਼ਦੂਰਾਂ ਪੱਖੀ 29 ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਮਜ਼ਦੂਰ ਵਿਰੋਧੀ ਲਿਆਂਦੇ ਚਾਰ ਲੇਬਰ ਕੋਡ ਜਿਸ ਨਾਲ ਮਜ਼ਦੂਰਾਂ ਦੇ ਹੱਕਾਂ ਨੂੰ ਖ਼ਤਮ ਕੀਤਾ ਜਾਵੇਗਾ ਤਾਂ ਜੋ ਮਜ਼ਦੂਰਾਂ ਨੂੰ ਮੁੜ ਗ਼ੁਲਾਮ ਬਣਾਇਆ ਜਾ ਸਕੇ | ਜਿਵੇਂ ਕਿ ਸਰਕਾਰਾਂ ਵਲੋਂ ਦਿਹਾੜੀ ਦਾ ਸਮਾਂ ਅੱਠ ਘੰਟੇ ਤੋਂ ਵਧਾ ਕੇ 12 ਘੰਟੇ ਕੀਤਾ ਗਿਆ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਦਿਹਾੜੀ ਦਾ ਸਮਾਂ ਮੁੜ ਅੱਠ ਘੰਟੇ ਕੀਤਾ ਜਾਵੇ ਅਤੇ ਮਨਰੇਗਾ ਕਾਨੂੰਨ ਲਾਗੂ ਕੀਤਾ ਜਾਵੇ , ਮਜ਼ਦੂਰ ਵਿਰੋਧੀ ਲਾਗੂ ਕੀਤੇ ਚਾਰ ਲੇਬਰ ਕੋਡਾ ਨੂੰ ਖ਼ਤਮ ਕਰਕੇ ਮੁੜ ਮਜ਼ਦੂਰ ਪੱਖੀ 29 ਕਾਨੂੰਨਾਂ ਨੂੰ ਲਾਗੂ ਕੀਤਾ ਜਾਵੇ, ਵੱਧ ਰਹੀਆਂ ਤੇਲ ਦੀਆਂ ਤੇ ਖਾਣ ਵਾਲੇ ਵਸਤੂਆਂ ਦੀਆਂ ਕੀਮਤਾਂ ਨੂੰ ਨੱਥ ਪਾਈ ਜਾਵੇ | ਇਸ ਮੌਕੇ 'ਤੇ ਕੁਲਦੀਪ ਸਿੰਘ ਸੈਦਪੁਰ, ਮਦਨ ਲਾਲ ਬਿਕਰਮਜੀਤ, ਰਾਜ ਕੁਮਾਰ, ਕਰਮ ਚੰਦ, ਦਿਲਾਵਰ ਸਿੰਘ, ਨੰਦ ਲਾਲ ਸੈਣੀਮਾਜਰਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਲਾਟ ਦੀ ਖ਼ਰੀਦੋ-ਫ਼ਰੋਖ਼ਤ ਦੌਰਾਨ ਧੋਖਾਧੜੀ ਕਰਨ ਦੇ ਮਾਮਲੇ 'ਚ ਇਕ ਮੁਲਜ਼ਮ ਗਿ੍ਫ਼ਤਾਰ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ 2843 ਕਾਂਗਰਸ ਨੂੰ ਅਤੇ 1886 ਵੋਟ ਆਪ ਨੂੰ ਹੋਈ ਪੋਲ <br/>
Ad Position 24