31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪਲਾਟ ਦੀ ਖ਼ਰੀਦੋ-ਫ਼ਰੋਖ਼ਤ ਦੌਰਾਨ ਧੋਖਾਧੜੀ ਕਰਨ ਦੇ ਮਾਮਲੇ 'ਚ ਇਕ ਮੁਲਜ਼ਮ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 31-05-2026
ਖਰੜ, 30 ਮਈ (ਜੰਡਪੁਰੀ)- ਖਰੜ ਦੀ ਸਿਟੀ ਪੁਲਿਸ ਨੇ ਪਲਾਟ ਦੀ ਖ਼ਰੀਦੋ-ਫ਼ਰੋਖ਼ਤ ਦੌਰਾਨ ਧੋਖਾਧੜੀ ਕਰਨ ਦੇ ਮਾਮਲੇ 'ਚ ਅਜੈਵੀਰ ਦੱੁਗਲ ਨਾਮਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੀੜਤ ਇੰਦਰਪਾਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਸੀ ਕਿ ਉਸ ਨੇ ਉਕਤ ਮੁਲਜ਼ਮ ਨਾਲ ਮਿਲ ਕੇ ਪਿੰਡ ਛੱਜੂਮਾਜਰਾ ਵਿਖੇ ਇਕ ਪਲਾਟ ਖ਼ਰੀਦਿਆ ਸੀ ਤੇ ਮੁਲਜ਼ਮ ਨੇ ਪਲਾਟ ਦੀ ਰਜਿਸਟਰੀ ਆਪਣੀ ਪਤਨੀ ਦੇ ਨਾਂਅ ਕਰਵਾ ਲਈ | ਪੁਲਿਸ ਨੇ ਭਾਵੇਂ ਮੁਲਜ਼ਮ ਨੂੰ ਪਹਿਲਾਂ ਗਿ੍ਫ਼ਤਾਰ ਕਰ ਲਿਆ ਸੀ ਪਰ ਉਹ ਬਾਹਰ ਆ ਗਿਆ ਸੀ | ਇਸ ਤੋਂ ਬਾਅਦ ਪੀੜਤ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਾਈ ਪਟੀਸ਼ਨ ਦੇ ਚਲਦਿਆਂ ਅਦਾਲਤ ਦੇ ਫ਼ੈਸਲੇ ਅਨੁਸਾਰ ਪੁਲਿਸ ਨੇ ਪਹਿਲਾਂ ਦਰਜ ਮਾਮਲੇ 'ਚ ਹੋਰਨਾਂ ਧਾਰਾਵਾਂ ਦਾ ਵਾਧਾ ਕਰਦਿਆਂ ਉਸ ਨੂੰ ਮੁੜ ਗਿ੍ਫ਼ਤਾਰ ਕਰ ਲਿਆ | ਇਸ ਮਾਮਲੇ 'ਚ ਮੁਲਜ਼ਮ ਦਾ ਦੂਸਰਾ ਸਹਿਯੋਗੀ ਹਾਲੇ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹੈ | ਪੁਲਿਸ ਅਨੁਸਾਰ ਕਾਬੂ ਮੁਲਜ਼ਮ ਨੂੰ ਅੱਜ ਖਰੜ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਵਲੋਂ ਖਰੜ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ ਦੀ ਬਦਲੀ 'ਤੇ ਰੋਕ <br/> ਅਗਲੀ ਖ਼ਬਰ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਨੂਰਪੁਰ ਬੇਦੀ ਨੇ ਸੀਟੂ ਦਾ 56 ਵਾਂ ਸਥਾਪਨਾ ਦਿਵਸ ਮਨਾਇਆ <br/>
Ad Position 24