31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਭੈਣੀ ਫੀਡਰ 'ਚ ਬਿਜਲੀ ਕੱਟ ਲੱਗਣ ਕਾਰਨ ਬਿਜਲੀ ਉਪਭੋਗਤਾਵਾਂ ਨੂੰ ਜਾਗ ਕੇ ਕੱਟਣੀਆਂ ਪੈ ਰਹੀਆਂ ਰਾਤਾਂ <br/>

Ad Position 21
No active advertisement
ਅਜੀਤ ਡੈਸਕ 31-05-2026
ਨੂਰਪੁਰ ਬੇਦੀ, 30 ਮਈ (ਹਰਦੀਪ ਸਿੰਘ ਢੀਂਡਸਾ)-ਪੰਜਾਬ ਪਾਵਰਕਾਮ ਦੇ ਉਪ ਮੰਡਲ ਸਿੰਘਪੁਰ (ਨੂਰਪੁਰ ਬੇਦੀ) ਅਧੀਨ ਪੈਂਦੇ ਨਵੇਂ ਭੈਣੀ ਫੀਡਰ ਦੇ ਦਰਜਨਾਂ ਪਿੰਡਾਂ ਦੇ ਲੋਕ ਬਿਜਲੀ ਕੱਟਾਂ ਕਾਰਨ ਡਾਹਢੇ ਦੁਖੀ ਹਨ ਜਿਸ ਕਰਕੇ ਲੋਕਾਂ ਨੂੰ ਅਕਸਰ ਰਾਤਾਂ ਜਾਗ ਕੇ ਕੱਟਣੀਆਂ ਪੈ ਰਹੀਆਂ ਹਨ | ਜਾਣਕਾਰੀ ਅਨੁਸਾਰ ਪਾਵਰਕਾਮ ਵਲੋਂ ਨੂਰਪੁਰ ਬੇਦੀ ਦੇ ਇਸ ਫੀਡਰ ਦੀ ਸਪਲਾਈ ਅਨੰਦਪੁਰ ਸਾਹਿਬ ਉਪ ਮੰਡਲ ਦੇ ਫੀਡਰ ਨੂੰ ਦੇਣ ਕਾਰਨ ਇਸ ਫੀਡਰ ਵਿਚ ਬਿਜਲੀ ਦਾ ਲੋਡ ਵੱਧ ਗਿਆ ਹੈ ਜਿਸ ਕਰਕੇ ਅਕਸਰ ਇਸ ਫੀਡਰ ਵਿਚ ਬਿਜਲੀ ਕੱਟ ਲਗਾ ਕੇ ਬੁੱਤਾ ਸਾਰਿਆ ਜਾਂਦਾ ਹੈ | ਇਸ ਸਬੰਧ ਵਿਚ ਇਸ ਫੀਡਰ ਅਧੀਨ ਪੈਂਦੇ ਪਿੰਡ ਥਾਣਾ, ਗੱਦੀਵਾਲ, ਭੈਣੀ, ਫੂਕਾਪੁਰ, ਬਾੜੀਆਂ, ਸੰਗਤਪੁਰ, ਸਿੰਘਪੁਰ, ਗੋਪਾਲਪੁਰ, ਮਵਾ, ਮੁਕਾਰੀ, ਮੋਠਾਪੁਰ, ਬਿੱਲਪੁਰ, ਅਮਰਪੁਰ ਬੇਲਾ, ਗੋਬਿੰਦਪੁਰ ਬੇਲਾ, ਅਬਾਦੀ ਬਾਹਤੀਆਂ, ਮਾਣਕੂਮਾਜਰਾ ਆਦਿ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਫੀਡਰ ਵਿਚ ਅਕਸਰ ਅਣ-ਐਲਾਨੇ ਬਿਜਲੀ ਕੱਟ ਲਗਾਏ ਜਾ ਰਹੇ ਹਨ | ਉਜਾਗਰ ਸਿੰਘ, ਚੰਨਣ ਸਿੰਘ, ਸਤਨਾਮ ਸਿੰਘ, ਮਨੋਹਰ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ, ਲਖਵੀਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਬਿਜਲੀ ਕੱਟਾਂ ਕਾਰਨ ਉਹਨਾਂ ਨੂੰ ਰਾਤਾਂ ਨੂੰ ਵੀ ਸੋਣਾ ਨਹੀ ਮਿਲਦਾ | ਲੋਕਾਂ ਨੇ ਦੱਸਿਆ ਕਿ ਪਾਵਰਕਾਮ ਦੇ ਅਧਿਕਾਰੀਆਂ ਨੇ ਭੈਣੀ ਫੀਡਰ ਦੀ ਸਪਲਾਈ ਅਨੰਦਪੁਰ ਸਾਹਿਬ ਉਪ ਮੰਡਲ ਦੇ ਪਿੰਡਾਂ ਜਿਹਨਾਂ ਵਿਚ ਬੁਰਜ, ਅਗੰਮਪੁਰ ਕਰੈਸ਼ਰ, ਲੋਧੀਪੁਰ ਤੇ ਹੋਰਨਾਂ ਪਿੰਡਾਂ ਤੇ ਕਰੈਸ਼ਰਾਂ ਨੂੰ ਦਿੱਤੀ ਗਈ ਹੈ ਜਿਸ ਨਾਲ ਇਸ ਲਾਈਨ ਤੇ ਬਿਜਲੀ ਦਾ ਲੋਡ 130 ਐਂਪੀਅਰ ਤੋਂ ਵੱਧ ਕੇ 225 ਐਂਪੀਅਰ ਤੱਕ ਪੁੱਜ ਜਾਂਦਾ ਹੈ ਜਿਸ ਕਰਕੇ ਅਕਸਰ ਬਿਜਲੀ ਸਪਲਾਈ ਟਰਿੱਪ ਕਰ ਜਾਂਦੀ ਹੈ | ਲੋਕਾਂ ਨੇ ਦੱਸਿਆ ਕਿ ਇਕ ਤਾਂ ਅੱਤ ਦੀ ਗਰਮੀ ਪੈ ਰਹੀ ਹੈ ਦੂਜਾ ਬਿਜਲੀ ਕੱਟਾਂ ਨੇ ਉਹਨਾਂ ਦਾ ਜਿਊਣਾ ਮੁਹਾਲ ਕੀਤਾ ਪਿਆ ਹੈ | ਲੋਕਾਂ ਨੇ ਦੱਸਿਆ ਕਿ ਲੰਬੇ ਕੱਟਾਂ ਕਾਰਨ ਇਨਵਰਟਰ ਵੀ ਜਵਾਬ ਦੇ ਰਹੇ ਹਨ | ਭੈਣੀ ਫੀਡਰ ਦੇ ਲੋਕਾਂ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਫੀਡਰ ਨਾਲ ਅਨੰਦਪੁਰ ਸਾਹਿਬ ਉਪ ਮੰਡਲ ਦੀ ਜੋੜੀ ਬਿਜਲੀ ਸਪਲਾਈ ਤੁਰੰਤ ਬੰਦ ਕੀਤੀ ਜਾਵੇ | ਅਗਰ ਅਜਿਹਾ ਨਾ ਕੀਤਾ ਤਾਂ ਲੋਕ ਧਰਨਾ ਲਗਾਉਣ ਤੇ ਰੋਸ ਪ੍ਰਗਟ ਕਰਨ ਲਈ ਮਜਬੂਰ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਭਾਗ ਸਿੰਘ ਪਿੰਡ ਮਜਾਰੀ ਦੀ ਉਪ ਪ੍ਰਧਾਨਗੀ ਦੀ ਚੋਣ 'ਚ ਰਹੇ ਜੇਤੂ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਅਮਨ-ਪੂਰਵਕ ਚੋਣਾਂ ਲਈ ਵੋਟਰਾਂ ਦਾ ਧੰਨਵਾਦ <br/>
Ad Position 24