ਢੇਰ, 30 ਮਈ (ਸ਼ਿਵ ਕੁਮਾਰ ਕਾਲੀਆ)- ਨਜ਼ਦੀਕੀ ਖੇਤਰ ਹਿਮਾਚਲ ਪ੍ਰਦੇਸ਼ ਹੋਈਆਂ ਪੰਚਾਇਤੀ ਚੋਣਾਂ ਵਿਚ ਪਿੰਡ ਮਜਾਰੀ ਦੇ ਚੋਣ ਨਤੀਜਿਆਂ ਵਿਚ ਉਪ ਪ੍ਰਧਾਨਗੀ ਦੀ ਹੋਈ ਚੋਣ 'ਤੇ ਭਾਗ ਸਿੰਘ ਜੇਤੂ ਰਹੇ ਹਨ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨਗੀ ਦੀ ਚੋਣ ਦੇ ਲਈ ਭੁਪਿੰਦਰ ਕੌਰ ਸਰਬ ਸੰਮਤੀ ਦੇ ਨਾਲ ਪਿੰਡ ਦੇ ਪ੍ਰਧਾਨ ਚੁਣੇ ਜਾ ਚੁੱਕੇ ਹਨ ਪਰ ਉਪ ਪ੍ਰਧਾਨਗੀ ਦੇ ਲਈ ਵੋਟਾਂ ਦਾ ਪੇਚਾ ਫਸਿਆ ਹੋਇਆ ਸੀ, ਜਿਸ ਵਿਚ ਭਾਗ ਸਿੰਘ ਜੇਤੂ ਰਹੇ ਹਨ |