ਨੂਰਪੁਰ ਬੇਦੀ, 5 ਜੂਨ (ਹਰਦੀਪ ਸਿੰਘ ਢੀਂਡਸਾ)-ਉੱਘੇ ਲੇਖਕ ਅਤੇ ਚਿੰਤਕ ਸਵਰਨ ਸਿੰਘ ਭੰਗੂ ਦੀ ਬੀਤੇ ਦਿਨ ਹੋਈ ਬੇਵਕਤੀ ਮੌਤ 'ਤੇ ਵੱਖ-ਵੱਖ ਆਗੂਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਆਗੂਆਂ ਨੇ ਕਿਹਾ ਕਿ ਸਵਰਨ ਸਿੰਘ ਭੰਗੂ ਇੱਕ ਵਿਅਕਤੀ ਨਹੀਂ ਬਲਕਿ ਇੱਕ ਸੰਸਥਾ ਸਨ ਜਿਨ੍ਹਾਂ ਨੇ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਆਪਣੀ ਵਿਲੱਖਣ ਸ਼ਖ਼ਸੀਅਤ ਨਾਲ ਪ੍ਰਭਾਵਿਤ ਕੀਤਾ ਹੈ, ਇਨ੍ਹਾਂ ਦੀ ਮੌਤ 'ਤੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਰਾਣਾ ਕੇ.ਪੀ. ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ, ਡਾਕਟਰ ਦਲਜੀਤ ਸਿੰਘ ਚੀਮਾ ਸਾਬਕਾ ਸਿੱਖਿਆ ਮੰਤਰੀ, ਜ਼ਿਲ੍ਹਾ ਭਾਜਪਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਕੌਮੀ ਘੱਟ ਗਿਣਤੀ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ, ਭਾਈ ਅਮਰਜੀਤ ਸਿੰਘ ਚਾਵਲਾ, ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਚੇਅਰਮੈਨ ਮੋਹਨ ਸਿੰਘ ਡੂਮੇਵਾਲ, ਜਥੇਦਾਰ ਜਰਨੈਲ ਸਿੰਘ ਔਲਖ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਦੇਸਰਾਜ ਸੈਣੀਮਾਜਰਾ, ਗੀਤਕਾਰ ਪਾਲੀ ਰਾਏਪੁਰ, ਡਾਕਟਰ ਪਰਮਜੀਤ ਕੌਰ ਰਾਏਪੁਰ, ਗੌਰਵ ਰਾਣਾ ਪ੍ਰਧਾਨ ਪੰਜਾਬ ਮੋਰਚਾ, ਜੀ.ਟੀ.ਯੂ. ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਸਸਕੌਰ, ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾ ਸਕੱਤਰ ਹਰਜੀਤ ਸਿੰਘ ਸੈਣੀ, ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਬੈਂਸ, ਨਰਿੰਦਰ ਪਾਲ ਖ਼ਿਜ਼ਰਾਬਾਦ, ਲੈਕਚਰਾਰ ਚਰਨਜੀਤ ਸਿੰਘ ਥਾਣਾ, ਪਿ੍ੰਸੀਪਲ ਵਰਿੰਦਰ ਸ਼ਰਮਾ, ਪਿ੍ੰਸੀਪਲ ਜਗਤਾਰ ਸਿੰਘ ਧਮਾਣਾ, ਪਿ੍ੰਸੀਪਲ ਹਰਦੀਪ ਸਿੰਘ ਤਖਤਗੜ੍ਹ, ਬਲਵੰਤ ਸਿੰਘ ਸਰੋਆ, ਲੇਖਕ ਸ਼ਮਸ਼ੇਰ ਸਿੰਘ ਡੂਮੇਵਾਲ, ਡਾਕਟਰ ਅਵਿਨਾਸ਼ ਸ਼ਰਮਾ, ਪੱਤਰਕਾਰ ਗੁਰਵੀਰ ਸਿੰਘ ਵਾਲੀਆ, ਪੱਤਰਕਾਰ ਰਜੇਸ਼ ਚੌਧਰੀ, ਪੱਤਰਕਾਰ ਵਿੰਦਰਪਾਲ ਝਾਂਡੀਆਂ, ਡਾਇਰੈਕਟਰ ਹਰਕੇਤ ਸਿੰਘ ਕੋਲਾਪੁਰ, ਬਲਰਾਜ ਸਿੰਘ ਸਸਕੌਰ, ਡਾਕਟਰ ਅਨੰਤ ਰਾਮ ਸਾਬਕਾ ਡਿਪਟੀ ਡਾਇਰੈਕਟਰ ਪਸ਼ੂ ਪਾਲਨ, ਸ਼ਿਵ ਕੁਮਾਰ ਸੈਣੀ ਮਾਜਰਾ, ਅਵਤਾਰ ਸਿੰਘ ਕੂਨਰ, ਸੰਮਤੀ ਮੈਂਬਰ ਸਤਨਾਮ ਸਿੰਘ ਸੱਤੀ, ਰਾਣਾ ਸ਼ਮਸ਼ੇਰ ਸਿੰਘ ਕਾਂਗੜ ਸਮੇਤ ਹੋਰਨਾਂ ਨੇ ਸਰਦਾਰ ਭੰਗੂ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |