ਰੂਪਨਗਰ, 5 ਜੂਨ (ਗੁਰਪ੍ਰੀਤ ਸਿੰਘ ਹੁੰਦਲ)- ਸਰਸਵਤੀ ਦੇਵੀ ਮੁੰਡਰਾ ਚੈਰੀਟੇਬਲ ਟਰੱਸਟ ਵਲੋਂ ਅੱਜ ਬਜ਼ੁਰਗਾਂ ਦੇ ਆਪਣਾ ਘਰ ਹਵੇਲੀ ਕਲਾਂ ਵਿਖੇ ਇਸ ਸੰਸਥਾ ਦੇ ਬਾਨੀ ਐਲ. ਆਰ. ਮੁੰਡਰਾ ਦੀ 9ਵੀਂ ਬਰਸੀ ਮਨਾਈ ਗਈ | ਇਸ ਮੌਕੇ ਗੁਰਦੁਆਰਾ ਨਾਨਕ ਦਰਬਾਰ ਹਵੇਲੀ ਕਲਾਂ ਦੇ ਕੀਰਤਨੀ ਜਥੇ ਵਲੋਂ ਸੁਖਮਨੀ ਸਾਹਿਬ ਦਾ ਪਾਠ ਤੇ ਕੀਰਤਨ ਕੀਤਾ ਗਿਆ | ਐਲ. ਆਰ. ਮੁੰਡਰਾ ਦੀ ਯਾਦ ਨੂੰ ਸਮਰਪਿਤ ਸਮਾਗਮ ਤੋ ਬੋਲਦਿਆਂ ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਮੁੱਖ ਸੇਵਾਦਾਰ ਰਾਜਿੰਦਰ ਸੈਣੀ, ਸੀਨੀਅਰ ਪ੍ਰਧਾਨ ਡਾ. ਅਜਮੇਰ ਸਿੰਘ ਤੰਬੜ ਨੇ ਸਮਾਗਮ ਵਿਚ ਸ਼ਿਰਕਤ ਕਰਨ ਵਾਲਿਆਂ ਦਾ ਧੰਨਵਾਦ ਕਰਦਿਆਂ ਇਸ ਸੰਸਥਾ ਦੇ ਬਾਨੀ ਦੀਆਂ ਸਮਾਜ ਪ੍ਰਤੀ ਨਿਸ਼ਕਾਮ ਸੇਵਾਵਾਂ ਨੂੰ ਯਾਦ ਕੀਤਾ ਤੇ ਕਿਹਾ ਕਿ ਉਹ ਇੱਕ ਸੰਸਥਾ ਸਨ, ਜਿਨ੍ਹਾਂ ਦੀ ਲੋਕ ਭਲਾਈ, ਸਮਾਜ ਸੇਵਾ ਤੇ ਦੂਰ-ਦਿ੍ਸ਼ਟੀ ਸੋਚ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਡਾ. ਆਰ. ਐਸ. ਪਰਮਾਰ, ਸਾਬਕਾ ਐਮ. ਸੀ. ਗੁਰਮੁਖ ਸਿੰਘ ਸੈਣੀ, ਇੰਨਰਵੀਲ੍ਹ ਕਲੱਬ ਪ੍ਰਧਾਨ ਗੁਰਮੀਤ ਕੌਰ, ਸਕੱਤਰ ਕੁਸਮ ਸ਼ਰਮਾ, ਸਾਬਕਾ ਪ੍ਰਧਾਨ ਆਸਿਮਾ ਅਗਰਵਾਲ, ਠੇਕੇਦਾਰ ਜਗਨੰਦਨ ਸਿੰਘ, ਜ਼ਿਲ੍ਹਾ ਯੂਥ ਕੁਆਰਡੀਨੇਟਰ ਅਸੀਸ ਪਾਲ, ਅਵਤਾਰ ਸਿੰਘ ਲੋਂਗੀਆ, ਪੈਨਸ਼ਨਰ ਯੂਨੀਅਨ ਦੇ ਆਗੂ ਮਾਸਟਰ ਅਵਤਾਰ ਸਿੰਘ, ਡਾ. ਹਰਚਰਨ ਦਾਸ, ਸੈਣੀ ਭਵਨ ਦੇ ਪ੍ਰਧਾਨ ਰਾਜਿੰਦਰ ਸਿੰਘ ਗਿਰਨ, ਸੀਨੀਅਰ ਪੱਤਰਕਾਰ ਗੁਰਚਰਨ ਸਿੰਘ ਬਿੰਦਰਾ, ਡਾ. ਜਸਵੰਤ ਕੌਰ ਸੈਣੀ, ਤਰਮੇਸ ਸਿੰਘ, ਸੁਖਦੇਵ ਸ਼ਰਮਾ, ਸਾਮ ਲਾਲ ਗੋਇਲ, ਹਰਮੇਸ਼ ਲਾਲ ਥਾਣੇਦਾਰ, ਹਰਜੀਤ ਸਿੰਘ ਗਿਰਨ, ਸੁਰਿੰਦਰ ਸਿੰਘ, ਤਾਰਾ ਸਿੰਘ, ਵਾਤਾਵਰਣ ਪ੍ਰੇਮੀ ਜਸਵੰਤ ਸਿੰਘ ਸੈਣੀ, ਮਨਿੰਦਰਪਾਲ ਸਿੰਘ ਸਾਹਨੀ, ਯੋਗ ਸੰਸਥਾ ਤੋਂ ਸੀਮਾ ਸੈਣੀ, ਤਲਵਿੰਦਰ ਕੌਰ ਬਿੰਦਰਾ, ਰਾਜਿੰਦਰ ਕੌਰ ਬਿੰਦਰਾ, ਰਾਜਿੰਦਰ ਸਿੰਘ ਮੁੰਦਰਾ, ਅਸ਼ਵਨੀ ਸਹਿਗਲ, ਆਪਣਾ ਘਰ ਦੇ ਬਜ਼ੁਰਗ ਭੁਪਿੰਦਰ ਸਿੰਘ, ਜਿੰਦਰ ਸਿੰਘ, ਜਸਵੰਤ ਸਿੰਘ ਤੋਂ ਇਲਾਵਾ ਆਪਣਾ ਘਰ ਦੇ ਟਰੱਸਟੀ ਬਲਬੀਰ ਸਿੰਘ ਸੈਣੀ, ਐਡਵੋਕੇਟ ਰਵਿੰਦਰ ਸਿੰਘ ਮੁੰਡਰਾ, ਅਮਰਜੀਤ ਸਿੰਘ, ਬਲਵਿੰਦਰ ਕੌਰ, ਜਗਦੇਵ ਸਿੰਘ ਬਹਾਦਰ ਜੀਤ ਸਿੰਘ, ਸੰਦੀਪ ਸਿੰਘ ਵੀ ਹਾਜ਼ਰ ਸਨ |