ਰੂਪਨਗਰ, 5 ਜੂਨ (ਯਸ਼ਵੰਤ ਬੱਸੀ)- 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਦੂਜੇ ਗੇੜ ਅਤੇ 'ਮਿਸ਼ਨ ਪਿੰਡਾਂ ਦੇ ਪਹਿਰੇਦਾਰ' ਤਹਿਤ ਅੰਬੇਡਕਰ ਭਵਨ ਰੂਪਨਗਰ ਵਿਖੇ ਵਿਸ਼ੇਸ਼ ਮੀਟਿੰਗ ਹਲਕਾ ਕੋਆਰਡੀਨੇਟਰ ਅਵਤਾਰ ਸਿੰਘ ਕੁੰਨਰ ਦੀ ਅਗਵਾਈ ਵਿਚ ਕੀਤੀ ਗਈ ਜਿਸ ਵਿਚ ਹਲਕੇ ਦੇ ਬੀ.ਡੀ.ਸੀ. ਕਮੇਟੀ ਮੈਂਬਰਾਂ, ਵਾਈਸ ਕੋਆਰਡੀਨੇਟਰਾਂ, ਬਲਾਕ ਕੋਆਰਡੀਨੇਟਰਾਂ ਤੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਜੰਗ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ, ਜਿਸ ਕਾਰਨ ਇਹ ਮੁਹਿੰਮ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵੱਧ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ ਪਿੰਡਾਂ ਦੇ ਲੋਕ ਖੁਦ ਅੱਗੇ ਆ ਕੇ ਨਸ਼ਾ ਤਸਕਰੀ ਵਿਰੁੱਧ ਜਾਣਕਾਰੀ ਸਾਂਝੀ ਕਰ ਰਹੇ ਹਨ ਜਿਸ ਨਾਲ ਇਸ ਸਮਾਜਿਕ ਬੁਰਾਈ ਦੇ ਖਾਤਮੇ ਨੂੰ ਹੋਰ ਬਲ ਮਿਲਿਆ ਹੈ | ਵਿਧਾਇਕ ਚੱਢਾ ਨੇ ਕਿਹਾ ਕਿ ਨਸ਼ਾ-ਮੁਕਤ ਪੰਜਾਬ ਦੀ ਸਿਰਜਣਾ ਲਈ ਸਰਕਾਰ, ਪੁਲਿਸ ਪ੍ਰਸ਼ਾਸਨ ਅਤੇ ਆਮ ਲੋਕਾਂ ਦੀ ਸਾਂਝੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਰੂਪਨਗਰ ਹਲਕੇ ਵਿਚ ਵੀ ਇਸ ਮੁਹਿੰਮ ਤਹਿਤ ਕਈ ਠੋਸ ਕਦਮ ਚੁੱਕੇ ਗਏ ਹਨ ਤੇ ਭਵਿੱਖ ਵਿਚ ਵੀ ਇਸ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ | ਇਸ ਮੌਕੇ ਬੀ.ਡੀ.ਸੀ. ਕਮੇਟੀਆਂ ਦੇ ਐਕਟਿੰਗ ਪ੍ਰਧਾਨਾਂ, ਕਨਵੀਨਰਾਂ ਅਤੇ ਮੁਹਿੰਮ ਨਾਲ ਜੁੜੇ ਨੁਮਾਇੰਦਿਆਂ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਵਿਸ਼ੇਸ਼ ਪਹਿਚਾਣ ਪੱਤਰ ਵੀ ਦਿੱਤੇ ਗਏ | ਕੁੰਨਰ ਨੇ ਦੱਸਿਆ ਕਿ ਹਲਕੇ ਭਰ ਵਿਚ ਮੁਹਿੰਮ ਨਾਲ ਜੁੜੇ ਸਾਰੇ ਵਲੰਟੀਅਰਾਂ ਤੇ ਬੀ.ਡੀ.ਸੀ. ਮੈਂਬਰਾਂ ਦੇ ਆਈ.ਡੀ. ਕਾਰਡ ਤਿਆਰ ਕਰਵਾਏ ਜਾ ਰਹੇ ਹਨ ਤਾਂ ਜੋ ਮੁਹਿੰਮ ਨੂੰ ਹੋਰ ਸੁਚਾਰੂ ਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾ ਸਕੇ | ਇਸ ਮੌਕੇ ਐਸ.ਡੀ.ਐਮ. ਰੂਪਨਗਰ ਜਸਪ੍ਰੀਤ ਸਿੰਘ, ਡੀ.ਐਸ.ਪੀ. ਦੀਪਿੰਦਰ ਸਿੰਘ, ਐਸ.ਐਚ.ਓ. ਪਵਨ ਚੌਧਰੀ ਸਿਟੀ ਥਾਣਾ, ਐਸ.ਐਚ.ਓ. ਸੰਨੀ ਖੰਨਾ ਥਾਣਾ ਸਦਰ, ਚੌਂਕੀ ਇੰਚਾਰਜ ਧਰਮਪਾਲ ਸਿੰਘ, ਪਿ੍ੰਸੀਪਲ ਸੁਰਜਨ ਸਿੰਘ, ਚੇਅਰਮੈਨ ਸਤਿੰਦਰ ਕੌਰ ਬਾਲਾ, ਚੇਅਰਮੈਨ ਸੁਖਦੇਵ ਸਿੰਘ ਮੀਆਂਪੁਰ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਵਾਈਸ ਕੋਆਰਡੀਨੇਟਰ ਗੁਰਪ੍ਰਤਾਪ ਸਿੰਘ ਲਾਡਲ ਅਤੇ ਸ਼ਮਸ਼ੇਰ ਸਿੰਘ ਪਤਿਆਲਾ, ਬਲਾਕ ਕੋਆਰਡੀਨੇਟਰ ਗੁਰਨੈਬ ਸਿੰਘ ਘੁਮਾਣ, ਅਮਰਾਓ ਸਿੰਘ ਮੱਧੋਮਾਜਰਾ, ਜਸਵਿੰਦਰ ਸਿੰਘ ਚਹਿੜਮਜਾਰਾ, ਗੁਰਨਾਮ ਸਿੰਘ ਅਸਮਾਨਪੁਰ, ਬਲਵੀਰ ਚੰਦ ਭੋਲੇਵਾਲ, ਹੈਪੀ ਝਿੰਜੜੀ ਤੇ ਸੋਹਣ ਸਿੰਘ ਦਹੀਰਪੁਰ ਤੋਂ ਇਲਾਵਾ ਹਰਦੀਪ ਸਿੰਘ ਬਿੱਲਾ, ਸੁਰਜੀਤ ਸਿੰਘ ਸਰਪੰਚ ਢਕੀ, ਸਰਪੰਚ ਗੁਰਨਾਮ ਸਿੰਘ ਭੱਟੋ, ਦਿਲਬਰ ਸਿੰਘ ਭੱਟੋ ਅਤੇ ਮੁਹਿੰਮ ਨਾਲ ਜੁੜੇ ਮੈਂਬਰ ਅਤੇ ਪੰਚਾਇਤਾਂ ਦੇ ਨੁਮਾਇੰਦੇ ਹਾਜ਼ਰ ਸਨ |