ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਨੂਰਪੁਰ ਬੇਦੀ ਦੇ ਨੌਜਵਾਨਾਂ ਨੇ ਖ਼ੂਨਦਾਨ ਕਰਕੇ ਮਾਨਵਤਾ ਦੀ ਮਿਸਾਲ ਕੀਤੀ ਕਾਇਮ

Ad Position 21
No active advertisement
ਏਮਜ਼ ਹਸਪਤਾਲ ਬਿਲਾਸਪੁਰ ਵਿਖੇ ਗੰਭੀਰ ਮਰੀਜ਼ਾਂ ਲਈ ਖ਼ੂਨਦਾਨ ਕਰਨ ਉਪਰੰਤ ਪੱਤਰਕਾਰ ਬਿਮਲ ਸੈਣੀ ਤੇ ਹੋਰ | ਤਸਵੀਰ : ਵਿੰਦਰਪਾਲ ਝਾਂਡੀਆਂ <br/> 06-06-2026
ਨੂਰਪੁਰ ਬੇਦੀ, 5 ਜੂਨ (ਵਿੰਦਰਪਾਲ ਝਾਂਡੀਆਂ)-ਮਾਨਵਤਾ ਦੀ ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਅੱਗੇ ਵਧਾਉਂਦਿਆਂ ਨੂਰਪੁਰ ਬੇਦੀ ਇਲਾਕੇ ਦੇ ਨੌਜਵਾਨਾਂ, ਪੱਤਰਕਾਰਾਂ, ਮੁਲਾਜ਼ਮਾਂ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਇੱਕ ਵਾਰ ਫਿਰ ਮਿਸਾਲ ਪੇਸ਼ ਕੀਤੀ ਹੈ | ਬੀਤੇ ਸੱਤ ਦਿਨਾਂ ਦੌਰਾਨ ਇਲਾਕੇ ਨਾਲ ਸਬੰਧਤ ਸੱਤ ਵਿਅਕਤੀਆਂ ਨੇ ਏਮਜ ਹਸਪਤਾਲ ਬਿਲਾਸਪੁਰ ਪਹੁੰਚ ਕੇ ਗੰਭੀਰ ਮਰੀਜ਼ਾਂ ਲਈ ਐਮਰਜੈਂਸੀ ਹਾਲਾਤ ਵਿਚ ਖ਼ੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਦਾ ਫਰਜ਼ ਨਿਭਾਇਆ | ਅੱਜ ਦੂਜੀ ਵਾਰ ਖ਼ੂਨਦਾਨ ਮੁਹਿੰਮ ਤਹਿਤ ਪੱਤਰਕਾਰ ਬਿਮਲ ਸੈਣੀ, ਓਮ ਪ੍ਰਕਾਸ਼ ਸੈਣੀਮਾਜਰਾ ਅਤੇ ਬਿਜਲੀ ਮਹਿਕਮੇ ਵਿਚ ਤਾਇਨਾਤ ਲਾਈਨਮੈਨ ਰਣਦੀਪ ਕੁਮਾਰ ਅਬਿਆਣਾ ਨੇ ਏਮਜ਼ ਬਿਲਾਸਪੁਰ ਪਹੁੰਚ ਕੇ ਲੋੜਵੰਦ ਮਰੀਜ਼ਾਂ ਲਈ ਖ਼ੂਨਦਾਨ ਕੀਤਾ | ਇਸ ਤੋਂ ਪਹਿਲਾਂ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਹਰਪ੍ਰੀਤ ਸਿੰਘ ਕਾਲਾ ਮੂਸਾਪੁਰ, ਪਵਨ ਕੁਮਾਰ ਆਜਮਪੁਰ ਤੇ ਹਰਪ੍ਰੀਤ ਸਿੰਘ ਭੱਟੋ ਵਲੋਂ ਵੀ ਖ਼ੂਨਦਾਨ ਕਰਕੇ ਮਨੁੱਖਤਾ ਦੀ ਸੇਵਾ 'ਚ ਯੋਗਦਾਨ ਪਾਇਆ ਗਿਆ ਸੀ | ਇਸ ਮੌਕੇ ਗੌਰਵ ਰਾਣਾ ਨੇ ਕਿਹਾ ਕਿ ਏਮਸ ਬਿਲਾਸਪੁਰ ਤੋਂ ਸਮੇਂ-ਸਮੇਂ 'ਤੇ ਲੋੜਵੰਦ ਪਰਿਵਾਰਾਂ ਤੇ ਮਰੀਜ਼ਾਂ ਲਈ ਖ਼ੂਨ ਦੀ ਮੰਗ ਆਉਂਦੀ ਰਹਿੰਦੀ ਹੈ, ਉਪਰੰਤ ਇਲਾਕੇ ਦੇ ਨੌਜਵਾਨ ਅਤੇ ਸਮਾਜ ਸੇਵੀ ਤੁਰੰਤ ਮਦਦ ਲਈ ਅੱਗੇ ਆਉਂਦੇ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਣਾਲੀ ਅਨੁਸਾਰ ਖ਼ੂਨਦਾਤਾ ਨੂੰ ਮੌਕੇ 'ਤੇ ਪਹੁੰਚ ਕੇ ਖ਼ੂਨਦਾਨ ਕਰਨਾ ਪੈਂਦਾ ਹੈ ਪਰ ਭਵਿੱਖ ਵਿਚ ਏਮਜ਼ ਬਿਲਾਸਪੁਰ ਵਿਖੇ ਵੀ ਅਜਿਹੀ ਵਿਵਸਥਾ ਬਣਾਈ ਜਾਣੀ ਚਾਹੀਦੀ ਹੈ ਜਿਸ ਤਹਿਤ ਬਲੱਡ ਬੈਂਕਾਂ ਵਿਚ ਐਮਰਜੈਂਸੀ ਹਾਲਾਤ ਲਈ ਪਹਿਲਾਂ ਹੀ ਰਾਖਵਾਂ ਖ਼ੂਨ ਉਪਲਬਧ ਹੋਵੇ ਤਾਂ ਜੋ ਸੰਕਟ ਦੀ ਘੜੀ 'ਚ ਮਰੀਜ਼ਾਂ ਨੂੰ ਤੁਰੰਤ ਸਹਾਇਤਾ ਮਿਲ ਸਕੇ | ਰਾਣਾ ਨੇ ਕਿਹਾ ਕਿ ਨੂਰਪੁਰ ਬੇਦੀ ਖੇਤਰ ਨੂੰ ਇਸ ਗੱਲ ਦਾ ਮਾਣ ਹੈ ਕਿ ਇੱਥੋਂ ਦੇ ਪੱਤਰਕਾਰ, ਵੱਖ-ਵੱਖ ਸਰਕਾਰੀ ਤੇ ਗੈਰ-ਸਰਕਾਰੀ ਮਹਿਕਮਿਆਂ ਵਿਚ ਸੇਵਾਵਾਂ ਨਿਭਾ ਰਹੇ ਮੁਲਾਜ਼ਮ, ਕਿਸਾਨ ਆਗੂ, ਕਾਰੋਬਾਰੀ ਵਰਗ ਤੇ ਆਮ ਨੌਜਵਾਨ ਹਮੇਸ਼ਾ ਹੀ ਹੱਕ, ਸੱਚ ਤੇ ਮਾਨਵਤਾ ਦੀ ਸੇਵਾ ਲਈ ਸਭ ਤੋਂ ਅੱਗੇ ਰਹਿੰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਚੱਢਾ ਨੇ ਰੂਪਨਗਰ ਵਿਚ ਸਫ਼ਾਈ ਪੈਟਰੋਲਿੰਗ ਵਿਵਸਥਾ ਦੀ ਕਰਵਾਈ ਸ਼ੁਰੂਆਤ ਅਗਲੀ ਖ਼ਬਰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਸਮੂਹਿਕ ਯਤਨਾਂ ਦੀ ਲੋੜ-ਵਿਧਾਇਕ ਚੱਢਾ
Ad Position 24
No active advertisement