03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਨੂਰਪੁਰ ਬੇਦੀ ਵਿਖੇ ਸਾਬਕਾ ਸੈਨਿਕਾਂ ਦੀ ਬਲਾਕ ਪੱਧਰੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 08-06-2026
ਨੂਰਪੁਰ ਬੇਦੀ, 7 ਜੂਨ (ਰਾਜੇਸ਼ ਚੌਧਰੀ ਤਖਤਗੜ੍ਹ)- ਨੂਰਪੁਰ ਬੇਦੀ ਵਿਖੇ ਬਲਾਕ ਪ੍ਰਧਾਨ ਕੈਪਟਨ ਬਲਬੀਰ ਸਿੰਘ ਦੀ ਅਗਵਾਈ ਹੇਠ ਸਾਬਕਾ ਸੈਨਿਕਾਂ ਦੀ ਇੱਕ ਮੀਟਿੰਗ ਹੋਈ | ਮੀਟਿੰਗ ਦੀ ਪ੍ਰਧਾਨਗੀ ਮੇਜਰ ਐੱਮ.ਐੱਸ. ਸੰਧੂ ਨੇ ਕੀਤੀ, ਜਿਸ ਵਿਚ ਵੱਡੀ ਗਿਣਤੀ ਵਿਚ ਸਾਬਕਾ ਫ਼ੌਜੀ ਅਫ਼ਸਰਾਂ, ਜੇ.ਸੀ.ਓਜ ਤੇ ਜਵਾਨਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਕੈਪਟਨ ਸੁਜੀਤ ਸਿੰਘ, ਕੈਪਟਨ ਜਸਬੀਰ ਸਿੰਘ, ਹਵਲਦਾਰ ਕੇਵਲ ਸਿੰਘ, ਖ਼ਜ਼ਾਨਾ ਅਫ਼ਸਰ ਜਸਬੀਰ ਸਿੰਘ ਅਤੇ ਹੋਰ ਬੁਲਾਰਿਆਂ ਨੇ ਸਾਬਕਾ ਸੈਨਿਕਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਆਪਣੇ ਵਿਚਾਰ ਪੇਸ਼ ਕੀਤੇ | ਹਵਲਦਾਰ ਕੇਵਲ ਸਿੰਘ ਨੇ ਯੂਨਾਈਟਿਡ ਫ਼ਰੰਟ ਐਕਸ-ਸਰਵਿਸਮੈਨ ਐਸੋਸੀਏਸ਼ਨ ਬਾਰੇ ਜਾਣਕਾਰੀ ਦਿੰਦਿਆਂ ਇਸ ਦੇ ਉਦੇਸ਼ਾਂ ਅਤੇ ਕਾਰਜਾਂ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ | ਕਰਨਲ ਅਵਤਾਰ ਸਿੰਘ ਹੀਰਾ ਨੇ ਕਿਹਾ ਕਿ ਸਾਬਕਾ ਸੈਨਿਕਾਂ ਨੂੰ ਆਪਣੇ ਹੱਕਾਂ ਦੀ ਰੱਖਿਆ ਲਈ ਇੱਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ | ਪਿ੍ੰ. ਜਗਤਾਰ ਸਿੰਘ, ਕੈਪਟਨ ਅਸ਼ਵਨੀ ਕੁਮਾਰ ਨੇ ਸਾਬਕਾ ਸੈਨਿਕਾਂ ਨੂੰ ਅਜਿਹੀਆਂ ਮੀਟਿੰਗਾਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਅਤੇ ਸੰਸਥਾ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈਣ ਦੀ ਅਪੀਲ ਕੀਤੀ | ਮੀਟਿੰਗ ਵਿਚ ਸੂਬੇਦਾਰ ਲੇਖ ਰਾਮ, ਸਰਪੰਚ ਸੂਬੇਦਾਰ ਬਲਵੰਤ ਸਿੰਘ, ਸੂਬੇਦਾਰ ਸੁਰਿੰਦਰ ਸਿੰਘ, ਹਵਲਦਾਰ ਭਜਨ ਸਿੰਘ, ਸੂਬੇਦਾਰ ਰਾਮ ਸ਼ਾਹ, ਸੂਬੇਦਾਰ ਮਲਕੀਤ ਸਿੰਘ ਅਤੇ ਸੂਬੇਦਾਰ ਮੇਜਰ ਜੁਝਾਰ ਸਿੰਘ ਸਮੇਤ ਕਈ ਹੋਰ ਸਾਬਕਾ ਸੈਨਿਕ ਹਾਜ਼ਰ ਸਨ | ਅੰਤ ਵਿਚ ਕੈਪਟਨ ਬਲਬੀਰ ਸਿੰਘ ਨੇ ਮੀਟਿੰਗ ਵਿਚ ਸ਼ਾਮਲ ਸਾਰਿਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਸਾਬਕਾ ਸੈਨਿਕਾਂ ਦੇ ਹਿਤਾਂ ਲਈ ਇੱਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਨੂਰਪੁਰ ਬੇਦੀ ਵਿਖੇ ਪਹੁੰਚ ਕੇ ਵਿਜੇ ਪੁਰੀ ਦਾ ਜਾਣਿਆ ਹਾਲ <br/> ਅਗਲੀ ਖ਼ਬਰ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਸੈਣੀ ਦਾ ਕੌਂਸਲਰ ਬਣਨ 'ਤੇ ਕੀਤਾ ਸਨਮਾਨ <br/>
Ad Position 24
No active advertisement