03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਦਕਸ਼ ਦੇਵਤਾ ਮੰਦਰ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>

Ad Position 21
No active advertisement
ਸਮਾਗਮ ਦੌਰਾਨ ਕਨਵੀਨਰ ਗੌਰਵ ਰਾਣਾ, ਰਾਣਾ ਕੁਲਦੀਪ ਸਿੰਘ ਰੈਸੜਾ, ਸੂਬੇਦਾਰ ਰੌਸ਼ਨ ਲਾਲ ਅਤੇ ਹੋਰਨਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ | (ਸੱਜੇ) ਧਾਰਮਿਕ ਸਮਾਗਮ ਦੌਰਾਨ ਮੰਚ ਤੋਂ ਕੀਰਤਨ ਅਤੇ ਕਥਾ ਦਾ ਪ੍ਰਸਾਰ ਕਰਦੇ ਹੋਏ ਸਵਾਮੀ ਦਰਸ਼ਨ ਦਾਸ ਤੇ ਨਾਲ ਬਿਰਾਜਮਾਨ ਸੰਤ ਮਹਾਂਪੁਰਸ਼ | ਤਸਵੀਰਾਂ : ਗੁਰਬੀਰ ਵਾਲੀਆ <br/> 08-06-2026
ਕਾਹਨਪੁਰ ਖੂਹੀ, 7 ਜੂਨ (ਗੁਰਬੀਰ ਸਿੰਘ ਵਾਲੀਆ)- ਪਿੰਡ ਰੈਸੜਾ ਸਥਿਤ ਪ੍ਰਸਿੱਧ ਦਕਸ਼ ਦੇਵਤਾ ਮੰਦਰ ਵਿਖੇ ਕਰਵਾਏ ਗਏ ਵਿਸ਼ਾਲ ਧਾਰਮਿਕ ਸਮਾਗਮ ਦੌਰਾਨ ਪੰਜਾਬ ਮੋਰਚਾ ਦੇ ਕਨਵੀਨਰ ਤੇ ਸਮਾਜ ਸੇਵੀ ਗੌਰਵ ਰਾਣਾ ਨੇ ਆਪਣੇ ਸਾਥੀਆਂ ਸਮੇਤ ਹਾਜ਼ਰੀ ਭਰਦਿਆਂ ਮੰਦਰ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ | ਧਾਰਮਿਕ ਸਮਾਗਮ ਦੌਰਾਨ ਸਵੇਰ ਤੋਂ ਹੀ ਭਗਤੀਮਈ ਮਾਹੌਲ ਬਣਿਆ ਰਿਹਾ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਧਰਮ ਲਾਭ ਪ੍ਰਾਪਤ ਕੀਤਾ | ਸਮਾਗਮ ਦੇ ਪ੍ਰਬੰਧਕ ਲਾਲਾ ਹਰੀ ਕਿਸ਼ਨ ਰੈਸੜਾ ਅਤੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਵਿਸ਼ਾਲ ਹਵਨ ਯੱਗ ਅਤੇ ਭੰਡਾਰਾ ਕਰਵਾਇਆ | ਇਸ ਮੌਕੇ ਸ਼੍ਰੀਮਦ ਭਾਗਵਤ ਮਹਾਂ ਪੁਰਾਣ ਦੀ ਪਾਵਨ ਕਥਾ ਦਾ ਅੰਮਿ੍ਤਮਈ ਪ੍ਰਵਚਨ ਕੀਤਾ ਗਿਆ | ਕਥਾ ਉਪਰੰਤ ਗੌਰਵ ਰਾਣਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਰਾਮਪੁਰ ਧਾਮ ਵਾਲੇ ਪੂਜਨੀਕ ਸਵਾਮੀ ਦਰਸ਼ਨ ਦਾਸ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਗੌਰਵ ਰਾਣਾ ਨੇ ਕਿਹਾ ਕਿ ਸੰਤ ਮਹਾਂਪੁਰਸ਼ਾਂ ਦੀ ਕਿਰਪਾ ਅਤੇ ਅਸ਼ੀਰਵਾਦ ਸਦਕਾ ਹੀ ਇਲਾਕੇ ਦੀ ਕੁਦਰਤੀ ਸੁੰਦਰਤਾ, ਵਾਤਾਵਰਨ ਤੇ ਸਮਾਜਿਕ ਸਾਂਝ ਸੁਰੱਖਿਅਤ ਹੈ | ਉਨ੍ਹਾਂ ਕਿਹਾ ਕਿ ਸੀਨੀਅਰ ਆਗੂ ਰਾਣਾ ਕੁਲਦੀਪ ਸਿੰਘ ਰੈਸੜਾ ਦੀ ਅਗਵਾਈ ਹੇਠ ਉਹ ਲੰਬੇ ਸਮੇਂ ਤੋਂ ਇਲਾਕੇ ਲਈ ਨਹਿਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ | ਗੌਰਵ ਰਾਣਾ ਨੇ ਆਪਣਾ ਸੰਕਲਪ ਦੁਹਰਾਉਂਦਿਆਂ ਕਿਹਾ ਕਿ ਮੋਜੋਵਾਲ-ਨੰਗਲ ਡੈਮ ਤੋਂ ਟਿੱਬਾ ਟੱਪਰੀਆਂ ਤੱਕ ਨਹਿਰ ਦਾ ਨਿਰਮਾਣ ਕਰਵਾਉਣਾ ਜਿਸ ਨਾਲ ਉੱਪਰਲੀ ਘਾਟ ਸਮੇਤ ਇਲਾਕੇ ਦੇ 138 ਪਿੰਡਾਂ ਨੂੰ ਸਿੰਚਾਈ ਤੇ ਪੀਣ ਵਾਲੇ ਪਾਣੀ ਦੀ ਵੱਡੀ ਸਹੂਲਤ ਮਿਲ ਸਕੇ, ਉਨ੍ਹਾਂ ਦੀ ਜ਼ਿੰਦਗੀ ਦਾ ਮਹੱਤਵਪੂਰਨ ਮਿਸ਼ਨ ਹੈ | ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦੀ ਪ੍ਰਾਪਤੀ ਲਈ ਸੰਘਰਸ਼ ਲਗਾਤਾਰ ਜਾਰੀ ਰਹੇਗਾ | ਧਾਰਮਿਕ ਸਮਾਗਮ ਦੌਰਾਨ ਗੌਰਵ ਰਾਣਾ ਅਤੇ ਉਨ੍ਹਾਂ ਦੇ ਨਾਲ ਆਏ ਸਾਥੀਆਂ ਨੂੰ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਵਾਮੀ ਦਰਸ਼ਨ ਦਾਸ, ਸਵਾਮੀ ਅਜਰਾਨੰਦ ਅਤੇ ਸਵਾਮੀ ਰਾਮ ਕੁਮਾਰ ਨੇ ਸੰਗਤਾਂ ਨੂੰ ਆਸ਼ੀਰਵਾਦ ਦਿੰਦਿਆਂ ਧਰਮ, ਸੇਵਾ ਤੇ ਸਦਾਚਾਰ ਦੇ ਮਾਰਗ 'ਤੇ ਚੱਲਣ ਦਾ ਸੰਦੇਸ਼ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਦਕਸ਼ ਦੇਵਤਾ ਮੰਦਰ ਵਿਖੇ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਨੂਰਪੁਰ ਬੇਦੀ ਵਿਖੇ ਪਹੁੰਚ ਕੇ ਵਿਜੇ ਪੁਰੀ ਦਾ ਜਾਣਿਆ ਹਾਲ <br/>
Ad Position 24
No active advertisement