20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸੀਨੀਅਰ ਪੱਤਰਕਾਰ ਸਵਰਨ ਸਿੰਘ ਭੰਗੂ ਨਮਿਤ ਸ਼ਰਧਾਂਜਲੀ ਸਮਾਗਮ <br/>

Ad Position 21
No active advertisement
ਅਜੀਤ ਡੈਸਕ 11-06-2026
ਸ੍ਰੀ ਚਮਕੌਰ ਸਾਹਿਬ, 10 ਜੂਨ (ਜਗਮੋਹਣ ਸਿੰਘ ਨਾਰੰਗ)- ਸੀਨੀਅਰ ਪੱਤਰਕਾਰ, ਸਮਾਜ ਸੇਵੀ ਅਤੇ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਵਰਨ ਸਿੰਘ ਭੰਗੂ ਦਾ ਅੱਜ ਬਸੀ ਗੁੱਜਰਾਂ ਦੇ ਕੰਗ ਯਾਦਗਾਰੀ ਵਿੱਦਿਅਕ ਸੰਸਥਾ ਅਤੇ ਡਰੀਮ ਲੈਂਡ ਪਬਲਿਕ ਸਕੂਲ 'ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਪੁੱਜੀਆਂ ਸਿਆਸੀ, ਫ਼ਿਲਮੀ, ਸਮਾਜਿਕ, ਸਿੱਖਿਆ ਜਗਤ ਤੇ ਮੁਲਾਜ਼ਮ ਜਥੇਬੰਦੀਆਂ ਨਾਲ ਜੁੜੀਆਂ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਸਵਰਨ ਸਿੰਘ ਭੰਗੂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਮੈਡਮ ਗੁਰਪ੍ਰੀਤ ਕੌਰ ਭੰਗੂ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਫ਼ਿਲਮੀ ਅਦਾਕਾਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਰਮਜੀਤ ਅਨਮੋਲ ਨੇ ਸ. ਭੰਗੂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ | ਇਨ੍ਹਾਂ ਤੋਂ ਇਲਾਵਾ ਪ੍ਰੋ: ਜਗਮੋਹਣ ਸਿੰਘ (ਭਾਣਜਾ ਸ਼ਹੀਦ ਭਗਤ ਸਿੰਘ), ਰਿਟਾ: ਆਈ. ਏ. ਐਸ. ਕਾਹਨ ਸਿੰਘ ਭੰਗੂ, ਰਿਟਾ: ਫੀ. ਸੀ. ਐਸ. ਦਲਜੀਤ ਸਿੰਘ ਸ਼ਾਹੀ, ਸੁਖਦੇਵ ਸਿੰਘ ਭੂੰਦੜੀ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਕਮਲਜੀਤ ਨੀਲੋਂ, ਦੀਪਕ ਚਰਨਾਥਲ, ਡਾ. ਸਵੈਮਾਣ ਸਿੰਘ, ਡਾ: ਕੁਲਦੀਪ ਸਿੰਘ ਦੀਪ, ਪ੍ਰੋ:ਨਿਰਮਲ ਜੌੜਾ, ਮਨਮੋਹਨ ਸਿੰਘ ਦਾਊਾ, ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਮਾਲਵਿੰਦਰ ਸਿੰਘ ਮਾਲੀ, ਅਮੋਲਕ ਸਿੰਘ ਪਲਸ ਮੰਚ, ਜਸਵੰਤ ਸਿੰਘ ਜਾਫ਼ਰ ਡਾਇਰੈਕਟਰ ਭਾਸ਼ਾ ਵਿਭਾਗ, ਕਿਸਾਨ ਆਗੂ ਪਰਗਟ ਸਿੰਘ ਰੋਲੂਮਾਜਰਾ ਆਦਿ ਆਗੂਆਂ ਨੇ ਆਪਣੇ ਸੰਬੋਧਨ ਵਿਚ ਸਵ: ਸਵਰਨ ਸਿੰਘ ਭੰਗੂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਉਨ੍ਹਾਂ ਵਲੋਂ ਨਿਭਾਈਆਂ ਸਮਾਜਿਕ ਸੇਵਾਵਾਂ ਦਾ ਜ਼ਿਕਰ ਕੀਤਾ |
ਸਵ: ਭੰਗੂ ਦੀ ਪਤਨੀ ਗੁਰਪ੍ਰੀਤ ਕੌਰ ਭੰਗੂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਉਸ ਇਨਸਾਨ ਦੀ ਪਤਨੀ ਹਨ ਜਿਨ੍ਹਾਂ ਨੇ ਸਾਰੀ ਉਮਰ ਮਨੁੱਖਤਾ ਦੀ ਸੇਵਾ 'ਚ ਲਗਾਈ | ਅੰਤ ਵਿਚ ਸਵ: ਭੰਗੂ ਦੇ ਬੇਟੇ ਅਮਰਬੀਰ ਸਿੰਘ ਬਾਗ਼ੀ ਨੇ ਭਾਵੁਕ ਹੁੰਦਿਆਂ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪਦਮ ਸ੍ਰੀ ਮੈਡਮ ਨਿਰਮਲ ਰਿਸ਼ੀ, ਸੁੱਖੀ ਬਰਾੜ, ਕਰਮਜੀਤ ਅਨਮੋਲ, ਸਮਿੰਦਰ ਸਿੰਘ ਮਾਹਲ, ਰੁਪਿੰਦਰ ਰੂਪੀ, ਕੇਵਲ ਧਾਰੀਵਾਲ, ਡਾ:ਆਰਤੀ, ਤਰਸੇਮ ਪੋਲ, ਬਲਕਰਨ ਬਰਾੜ, ਲੋਕ ਗਾਇਕ ਦੁਰਗਾ ਰੰਗੀਲਾ, ਸਤਵਿੰਦਰ ਬੁੱਗਾ, ਸੰਗੀਤਕਾਰ ਭਰਾ ਲਾਲ ਕਮਲ, ਗੁਰਜਾਨ, ਵਿਧਾਇਕ ਦਿਨੇਸ਼ ਚੱਢਾ, ਡਾ: ਚਰਨਜੀਤ ਸਿੰਘ, ਸੇਵਾ-ਮੁਕਤ ਆਈ. ਜੀ. ਹਰਮੋਹਣ ਸਿੰਘ ਸੰਧੂ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ., ਸਾਬਕਾ ਕੈਬਨਿਟ ਮੰਤਰੀ ਜਗਮੋਹਣ ਸਿੰਘ ਕੰਗ, ਬਸਪਾ ਪੰਜਾਬ ਦੇ ਜ/ਸ ਰਾਜਿੰਦਰ ਸਿੰਘ ਰਾਜਾ ਨਨਹੇੜੀਆਂ, ਸ਼ੋ੍ਰਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਮੋਹਣਜੀਤ ਸਿੰਘ ਕਮਾਲਪੁਰ, ਦਵਿੰਦਰ ਸਿੰਘ ਬਾਜਵਾ, ਕੌਂਸਲਰ ਕਿਰਪਾਲ ਸਿੰਘ ਗਿੱਲ, ਕੌਂਸਲਰ ਵਿਸ਼ਾਲ ਕਸਯੱਪ, ਭੁਪਿੰਦਰ ਸਿੰਘ ਭੂਰਾ, ਰਾਣਾ ਓਮਵੀਰ ਸਿੰਘ, ਪਿ੍ਮਸੀਪਲ ਅਮਰਜੀਤ ਸਿੰਘ ਮਾਵੀ, ਪਵਿੱਤਰ ਸਿੰਘ ਆੜ੍ਹਤੀ, ਹਰਿੰਦਰ ਸਿੰਘ ਕਾਕਾ ਜਟਾਣਾ, ਭੋਲਾ ਸਿੰਘ ਗਿਲਪੱਤੀ, ਨਿਰਮਲ ਰਿਸ਼ੀ, ਡਾ:ਅਨੀਤਾ ਸਬਦੀਸ਼, ਹਰਬੀ ਸੰਘਾ, ਮਲਕੀਤ ਰੌਣੀ, ਡੀ.ਐਸ.ਪੀ. ਮਨਜੀਤ ਸਿੰਘ ਔਲਖ, ਆੜ੍ਹਤੀ ਮਨਜੀਤ ਸਿੰਘ ਕੰਗ, ਜਥੇਦਾਰ ਹਰਬੰਸ ਸਿੰਘ ਕੰਧੋਲਾ, ਜਥੇਦਾਰ ਗੁਰਮੀਤ ਸਿੰਘ ਮਕੜੋਨਾ, ਬਲਦੇਵ ਸਿੰਘ ਹਾਫਿਜਾਬਾਦ, ਸ਼ਮਸ਼ੇਰ ਸਿੰਘ ਭੰਗੂ, ਜਸਵੀਰ ਸਿੰਘ ਸੈਦਪੁਰ, ਸੰਤ ਸਿੰਘ ਦਿਓਲ, ਅਮਰਜੀਤ ਸਿੰਘ ਢਿੱਲੋਂ, ਪ੍ਰੋ: ਆਰ. ਸੀ. ਢੰਡ, ਸੁਰਜੀਤ ਫੂਲ, ਡਾ: ਹਮੀਰ ਸਿੰਘ, ਖੁਸ਼ਵੰਤ ਸਿੰਘ ਬਰਗਾੜੀ, ਦਵਿੰਦਰ ਸਿੰਘ ਪੂਨੀਆਂ, ਹਰਵਿੰਦਰ ਔਜਲਾ, ਕੰਵਲਜੀਤ ਖੰਨਾ ਇਨਕਲਾਬ ਕੇਂਦਰ ਮੰਚ, ਨਰਭਿੰਦਰ, ਪਿ੍ਤਪਾਲ ਸਿੰਘ ਮਲਾਗਰ ਸਿੰਘ ਖਮਾਣੋ, ਚੌਧਰੀ ਤੀਰਥ ਰਾਮ, ਪ੍ਰਧਾਨ ਧਰਮਪਾਲ ਸੌਖਲ, ਪ੍ਰੀਤਪਾਲ ਅਟਵਾਲ, ਪਿ੍ੰਸੀਪਲ ਸੈਲੇਸ਼ ਸ਼ਰਮਾ, ਪ੍ਰੋ: ਨਿਰਮਲ ਸਿੰਘ ਮਨੈਲੀ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਨਵੇਂ ਬਣੇ ਜੁੜਵਾ ਪੁਲਾਂ ਤੋਂ ਰੂਪਨਗਰ ਸ਼ਹਿਰ ਨੂੰ ਰਸਤਾ ਖੋਲ੍ਹਣ ਲਈ ਮੰਗ ਪੱਤਰ ਡੀ.ਸੀ. ਨੂੰ ਸੌਂਪਿਆ <br/> ਅਗਲੀ ਖ਼ਬਰ ਮਾਨਸੂਨ ਤੇ ਹੜ੍ਹ ਸੀਜ਼ਨ ਨਾਲ ਨਜਿੱਠਣ ਲਈ ਸਾਰੇ ਵਿਭਾਗ ਅਗਾਊਾ ਤਿਆਰੀਆਂ ਮੁਕੰਮਲ ਕਰਨ-ਡਿਪਟੀ ਕਮਿਸ਼ਨਰ <br/>
Ad Position 24