20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਰੂਪਨਗਰ ਦੀ ਇਕੱਤਰਤਾ <br/>

Ad Position 21
No active advertisement
ਅਜੀਤ ਡੈਸਕ 11-06-2026
ਰੂਪਨਗਰ, 10 ਜੂਨ (ਯਸ਼ਵੰਤ ਬੱਸੀ)- ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਰੂਪਨਗਰ ਦੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਪਾਲ ਸਿੰਘ ਕੱਟਲੀ ਦੀ ਪ੍ਰਧਾਨਗੀ ਹੇਠ ਮਹਾਰਾਜਾ ਰਣਜੀਤ ਸਿੰਘ ਬਾਗ, ਰੂਪਨਗਰ ਵਿਖੇ ਹੋਈ | ਮੀਟਿੰਗ 'ਚ ਯੂਨੀਅਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਪਿੰਡ ਦੀ ਰਜਿਸਟਰੀ/ਵਸੀਕੇ ਹੋਣਗੇ ਉਸੇ ਪਿੰਡ ਦਾ ਨੰਬਰਦਾਰ ਤਸਦੀਕ ਕਰੇਗਾ, ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇ ਤੇ ਨੰਬਰਦਾਰੀ ਭੱਤਾ 5000/-ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਆਧਾਰ ਕਾਰਡ 'ਚ ਜੋ ਵੀ ਤਬਦੀਲੀ ਕੀਤੀ ਜਾਂਦੀ ਹੈ, ਉਸ ਵਿਚ ਨੰਬਰਦਾਰਾਂ ਦੇ ਹਸਤਾਖਰ ਕਰਨ ਦਾ ਕਾਲਮ ਬਣਾਇਆ ਜਾਵੇ | ਇਸ ਮੌਕੇ ਜਸਵੰਤ ਸਿੰਘ ਦਬੁਰਜੀ, ਸੰਦੀਪ ਸੈਣੀ ਜਨਰਲ ਸਕੱਤਰ, ਮਨਮੋਹਨ ਸਿੰਘ ਖਜਾਨਚੀ, ਹਰੀ ਕਿ੍ਸ਼ਨ ਨੂਰਪੁਰ ਬੇਦੀ, ਪ੍ਰੇਮ ਸਿੰਘ, ਨਰਿੰਦਰਪਾਲ ਸਿੰਘ, ਰਵਿੰਦਰ ਸਿੰਘ, ਇਕਬਾਲ ਸਿੰਘ, ਗੁਰਮੀਤ ਸਿੰਘ, ਤੀਰਥ ਸਿੰਘ, ਹਰਬੰਤ ਸਿੰਘ, ਰਣਜੀਤ ਸਿੰਘ, ਹਰੀ ਸਿੰਘ, ਹਰਿੰਦਰ ਸਿੰਘ, ਸਿਕੰਦਰ ਸਿੰਘ, ਸੁਰਜੀਤ ਸਿੰਘ, ਮਨਜਿੰਦਰ ਸਿੰਘ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ, ਅਨਿਲ ਧਵਨ, ਮਿੱਕੀ ਸੋਨੀ ਆਦਿ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੜਾ ਪਿੰਡ 'ਚ ਦੋ ਦਿਨਾ ਸਮਾਗਮ ਅੱਜ ਤੋਂ <br/> ਅਗਲੀ ਖ਼ਬਰ ਨਗਰ ਕੌਂਸਲ ਨੇ ਸ਼ਹਿਰ ਅੰਦਰ ਸੀਵਰੇਜ ਸਿਸਟਮ ਨੂੰ ਸੁਚਾਰੂ ਬਣਾਉਣ ਲਈ ਆਰੰਭੀ ਵਿਸ਼ੇਸ਼ ਸਫ਼ਾਈ ਮੁਹਿੰਮ-ਯੁੱਧਵੀਰ ਸਿੰਘ...
Ad Position 24