03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਐਨ.ਜੀ.ਉਂ.ਨੇ ਮੋਰਿੰਡਾ ਵਿਖੇ 18 ਲਾਵਾਰਸ ਕੁੱਤਿਆਂ ਨੂੰ ਕੀਤਾ ਕਾਬੂ

Ad Position 21
No active advertisement
ਅਜੀਤ ਡੈਸਕ 13-06-2026

ਮੋਰਿੰਡਾ, 12 ਜੂਨ (ਪ੍ਰਿਤਪਾਲ ਸਿੰਘ)-ਲਾਵਾਰਸ ਕੁੱਤਿਆਂ ਵਲੋਂ 8 ਸਾਲਾਂ ਬੱਚੀ ਦੀ ਜਾਨ ਲੈਣ ਉਪਰੰਤ ਵੀ ਪ੍ਰਸ਼ਾਸਨ ਸੁੱਤਾ ਪਿਆ ਜਾਪਦਾ ਹੈ। ਜਦੋਂ ਕਿ ਮੋਹਾਲੀ ਦੀ ਇੱਕ ਨਿੱਜੀ ਸੰਸਥਾ ਰੱਬ ਦੇ ਜੀਅ (ਐਨ.ਜੀ.�) ਪ੍ਰਧਾਨ ਮਨੈਕਸੀ ਮਲਿਕ ਅਤੇ ਗੈਰੀ ਗੋਰਾਂਚ ਦੀ ਅਗਵਾਈ ਵਿਚ ਅੱਜ ਮੋਰਿੰਡਾ ਵਿਖੇ 20 ਕੁੱਤਿਆਂ ਨੂੰ ਕਾਬੂ ਕਰਕੇ ਆਪਣੇ ਨਾਲ ਲੈ ਗਏ। ਇਸ ਸਬੰਧੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੀ ਨਿੰਦਾ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਮੀਤ ਪ੍ਰਧਾਨ ਹਰਮਿੰਦਰ ਸਿੰਘ ਲੱਕੀ, ਕੌਂਸਲਰ ਮਨਦੀਪ ਸਿੰਘ ਬਾਜਵਾ, ਕੌਂਸਲਰ ਹਰਜੀਤ ਸਿੰਘ ਸੋਢੀ, ਸਮਾਜ ਸੇਵੀ ਚੁਚੂ ਸੂਦ, ਸਮਾਜ ਸੇਵੀ ਸੰਗਤ ਸਿੰਘ ਭਾਮੀਆਂ ਅਤੇ ਗੁਰਿੰਦਰ ਸਿੰਘ ਗਿੰਦਰੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਲਾਵਾਰਸ ਕੁੱਤਿਆਂ ਵਲੋਂ ਆਮ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਕਰੀਬ ਰੋਜ਼ਾਨਾ ਹੀ ਵਾਪਰਦੀਆਂ ਰਹਿੰਦੀਆਂ ਹਨ। ਇੱਥੋਂ ਤੱਕ ਕਿ ਮੋਰਿੰਡਾ ਵਿਖੇ ਇੱਕ ਲਾਵਾਰਸ ਕੁੱਤੇ ਵਲੋਂ ਨੌਜਵਾਨ ਨੂੰ ਕੱਟਣ ਦੀ ਕੋਸ਼ਿਸ਼ ਕਰਨ ਦੇ ਕਾਰਨ ਹੋਏ ਝਗੜੇ ਵਿਚ ਨੌਜਵਾਨ ਦਾ ਕਤਲ ਹੋ ਗਿਆ ਸੀ। ਕੁੱਤਿਆਂ ਦੇ ਕੱਟਣ ਸਬੰਧੀ ਖ਼ਬਰਾਂ ਅਕਸਰ ਲਗਦੀਆਂ ਰਹਿੰਦੀਆਂ ਹਨ ਪਰ ਪ੍ਰਸ਼ਾਸਨ ਵਲੋਂ ਲਗਾਤਾਰ ਅਣਡਿੱਠਾ ਕੀਤਾ ਜਾਂਦਾ ਰਿਹਾ ਹੈ। ਹੁਣ ਤਾਂ ਹੱਦ ਹੀ ਹੋ ਗਈ ਜਦੋਂ ਅੱਧਾ ਦਰਜਨ ਲਾਵਾਰਸ ਕੁੱਤਿਆਂ ਵਲੋਂ ਦਿਨ ਦਿਹਾੜੇ 8 ਸਾਲਾਂ ਲੜਕੀ ਕੀਰਤੀ ਨੂੰ ਲਹੂ ਲੁਹਾਨ ਕਰ ਦਿੱਤਾ ਗਿਆ ਜਿਸ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। ਇਲਾਕੇ ਦੀਆਂ ਵੱਖ-ਵੱਖ ਸਿਆਸੀ, ਸਮਾਜਿਕ ਜਥੇਬੰਦੀਆਂ ਤੇ ਅਨੇਕਾਂ ਸ਼ਹਿਰ ਨਿਵਾਸੀਆਂ ਨੇ ਵੱਖਰੇ ਵੱਖਰੇ ਤੌਰ ‘ਤੇ ਐਸ.ਡੀ.ਐਮ. ਮੋਰਿੰਡਾ ਸ੍ਰੀ ਚੇਤਨ ਬੰਗੜ ਨੂੰ ਮੰਗ ਪੱਤਰ ਵੀ ਦਿੱਤੇ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਤਾਂ ਇਸ ਸਬੰਧੀ ਕੋਈ ਕਰਵਾਈ ਨਹੀਂ ਕੀਤੀ ਪਰ ਇਕ ਪ੍ਰਾਈਵੇਟ ਸੰਸਥਾ ਰੱਬ ਦੇ ਜੀਅ, ਐਨ ਜੀ. �. ਨੇ ਆਪਣਾ ਫ਼ਰਜ਼ ਸਮਝਦੇ ਹੋਏ 20 ਲਾਵਾਰਸ ਕੁੱਤਿਆਂ ਨੂੰ ਕਾਬੂ ਕਰਕੇ ਆਪਣੇ ਨਾਲ ਲੈ ਗਏ, ਜਿਸ ਦਾ ਸ਼ਹਿਰ ਨਿਵਾਸੀਆਂ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਫੋਰਮੈਨ ਗੁਰਨਾਮ ਸਿੰਘ ਮਟੌਰ ਸ਼੍ਰੋਮਣੀ ਅਕਾਲੀ ਦਲ ਬੀ.ਸੀ. ਸੈੱਲ ਦੇ ਹਲਕਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਵਿਦਿਆਰਥੀਆਂ ਨੂੰ ਰੋਜ਼ਗਾਰ ਮੁਖੀ ਸਕੀਮਾਂ ਨਾਲ ਜੋੜਨ ਲਈ ਜ਼ਿਲ੍ਹਾ ਪੱਧਰੀ ਆਨਲਾਈਨ ਮੀਟਿੰਗ
Ad Position 24
No active advertisement