03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਥਰਮਲ ਦੇ ਕੱਚੇ ਕਾਮਿਆਂ ਵਲੋਂ ਅਣਮਿਥੇ ਸਮੇਂ ਲਈ ਧਰਨਾ

Ad Position 21
No active advertisement
ਅਜੀਤ ਡੈਸਕ 20-06-2026
ਘਨੌਲੀ, 19 ਜੂਨ (ਜਸਵੀਰ ਸਿੰਘ ਸੈਣੀ)- ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਮੇਨ ਗੇਟ ’ਤੇ ਲਗਾਤਾਰ ਧਰਨਾ ਲਗਾਇਆ ਗਿਆ ਹੈ। ਥਰਮਲ ਕਾਮੇ ਮੰਗ ਕਰ ਰਹੇ ਸਨ ਕਿ ਜਿਸ ਨੋਟੀਫਿਕੇਸ਼ਨ ਅਧੀਨ ਫੀਲਡ ਵਿਚ ਕੰਮ ਕਰ ਰਹੇ ਸੀ. ਐਚ. ਬੀ. ਕਾਮਿਆਂ ਨੂੰ ਸਿੱਧਾ ਕੰਟਰੈਕਟ ਤੇ ਵਿੱਚੋ ਠੇਕੇਦਾਰ ਹਟਾ ਕੇ ਪਾਵਰਕਾਮ ਅਧੀਨ ਕੀਤਾ ਗਿਆ ਹੈ ਉਸੇ ਤਰਜ਼ ’ਤੇ ਥਰਮਲ ਦੇ ਕੰਟਰੈਕਟ ਵਰਕਰਾਂ ਨੂੰ ਸਿੱਧਾ ਕੰਟਰੈਕਟ ਤੇ ਵਿੱਚੋਂ ਠੇਕੇਦਾਰ ਹਟਾ ਕੇ ਪਾਵਰਕਾਮ ਅਧੀਨ ਕੀਤਾ ਜਾਵੇ। ਸਾਂਝੀ ਥਰਮਲ ਸੰਘਰਸ਼ ਕਮੇਟੀ, ਪੀ.ਐਸ.ਪੀ.ਸੀ.ਐਲ. ਪੰਜਾਬ ਦੇ ਕਨਵੀਨਰ ਸਾਥੀ ਰਾਜ ਕੁਮਾਰ ਤਿਵਾੜੀ ਜੋ ਕੇ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਥਰਮਲ ਯੂਨਿਟ ਰੋਪੜ ਦੇ ਸਰਪ੍ਰਸਤ ਵੀ ਹਨ। ਉਹਨਾਂ ਵਲੋਂ ਦੱਸਿਆ ਗਿਆ ਕਿ ਮਿਤੀ 22/05/2026 ਨੂੰ ਬਿਜਲੀ ਮੰਤਰੀ ਪੰਜਾਬ ਜੀ ਵਲੋਂ ਖੰਨਾ ਵਿਖੇ ਸੰਘਰਸ਼ ਕਮੇਟੀ ਨੂੰ ਮੀਟਿੰਗ ਪ੍ਰਦਾਨ ਕੀਤੀ ਸੀ ਪਰ ਇਹ ਮੀਟਿੰਗ ਬੇਸਿੱਟਾ ਰਹੀ। ਉਪਰੰਤ ਮਿਤੀ:24/05/2026 ਨੂੰ ਤਰੁਣਪ੍ਰੀਤ ਸਿੰਘ ਸੌਂਦ ਬਿਜਲੀ ਮੰਤਰੀ ਪੰਜਾਬ ਅਤੇ ਸੀ. ਐਮ. ਡੀ. ਬਸੰਤ ਗਰਗ ਦੀ ਪ੍ਰਧਾਨਗੀ ਵਿਚ ਮੀਟਿੰਗ ਸੰਘਰਸ਼ ਕਮੇਟੀ ਨੂੰ ਦਿੱਤੀ ਗਈ, ਜਿਸ ਵਿਚ ਫੈਸਲਾ ਕੀਤਾ ਗਿਆ ਕਿ ਥਰਮਲ ਪਲਾਂਟਾਂ ਦੇ ਕਾਮੇ ਠੇਕੇਦਾਰ ਹਟਾ ਕੇ ਵਰਕਰਾਂ ਦੀ ਤਨਖ਼ਾਹ ਵਧਾਈ ਜਾਵੇਗੀ। ਇਹ ਪ੍ਰਕਿਰਿਆ ਮਿਤੀ 15.06.2026 ਤੱਕ ਮੈਨੇਜਮੈਂਟ ਵਲੋ ਕੀਤੀ ਜਾਣੀ ਸੀ ਪਰ ਸਰਕਾਰ ਦੇ ਵਾਅਦਾ ਖ਼ਿਲਾਫ਼ੀ ਦੇ ਵਿਰੁੱਧ ਕੰਟਰੈਕਟ ਵਰਕਰਾਂ ਨੇ ਅਣਮਿਥੇ ਸਮੇ ਲਈ ਧਰਨਾ ਮਿਤੀ 16.06.2026 ਤੋ ਲਗਾ ਦਿੱਤਾ ਹੈ। ਇਸ ਤੋਂ ਇਲਾਵਾ ਜੀ.ਐਚ.ਟੀ.ਪੀ. ਕੰਟਰੈਕਟਰ ਵਰਕਰ ਯੂਨੀਅਨ ਏਟਕ ਲਹਿਰਾ ਮੁਹੱਬਤ ਵਲੋਂ ਪਾਵਰਕਾਮ ਪਟਿਆਲਾ ਦੇ ਮੁੱਖ ਦਫ਼ਤਰ ਸਾਹਮਣੇ ਵੀ ਧਰਨਾ ਲਗਾਇਆ ਗਿਆ ਹੈ। ਲੀਡਰਸ਼ਿਪ ਵਲੋਂ ਦੱਸਿਆ ਗਿਆ ਕਿ ਜਦੋਂ ਤੱਕ ਕੰਟਰੈਕਟ ਵਰਕਰਾਂ ਨੂੰ ਸਿੱਧਾ ਪਾਵਰਕਾਮ ਦੇ ਰੋਲ ਤੇ ਨਹੀਂ ਲਿਆ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਤੋਂ ਇਲਾਵਾ ਕੋ ਕਨਵੀਨਰ ਮਹਿੰਦਰ ਸਿੰਘ, ਸਕੱਤਰ ਅਮਰਜੀਤ ਸਿੰਘ, ਕੈਸ਼ੀਅਰ ਬਲਦੇਵ ਸਿੰਘ, ਬਲਵਿੰਦਰ ਸਿੰਘ, ਗੁਰਚਰਨ ਸਿੰਘ, ਗਗਨਦੀਪ ਸਿੰਘ, ਪ੍ਰਿਤਪਾਲ ਸਿੰਘ, ਹੀਰਾ ਰਾਣਾ, ਵੇਦ ਰਾਮ, ਦਵਿੰਦਰ ਪਾਂਡੇ, ਬਲਵਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਗਨਰੇਗਾ ਮੁਲਾਜ਼ਮਾਂ ਨੇ ਏ.ਡੀ.ਸੀ. ਦੇ ਦਫ਼ਤਰ ਮੂਹਰੇ ਧਰਨਾ ਦੇ ਕੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਗ੍ਰਾਮ ਪੰਚਾਇਤ ਰਾਮਪੁਰ ਮਾਜਰੀ ਆਮ ਆਦਮੀ ਪਾਰਟੀ ’ਚ ਸ਼ਾਮ...
Ad Position 24
No active advertisement