17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਨੇ ਇਤਿਹਾਸਿਕ ਟੂਰ ਲਗਾਇਆ

Ad Position 21
No active advertisement
ਅਜੀਤ ਡੈਸਕ 21-06-2026
ਨੂਰਪੁਰ ਬੇਦੀ, 20 ਜੂਨ (ਵਿੰਦਰਪਾਲ ਝਾਂਡੀਆਂ)- ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਵਲੋਂ ਐਸੋਸੀਏਸ਼ਨ ਦੇ ਸਰਪ੍ਰਸਤ ਸੰਤੋਖ ਸਿੰਘ ਸਰਾਂ ਦੀ ਅਗਵਾਈ ਵਿਚ ਇੱਕ ਦਿਨ ਦਾ ਇਤਿਹਾਸਿਕ ਟੂਰ ਲਗਾਇਆ ਗਿਆ। ਇਸ ਸੰਬੰਧੀ ਇਕਾਈ ਦੇ ਪ੍ਰਧਾਨ ਡਾ: ਅਵਿਨਾਸ਼ ਸ਼ਰਮਾ ਨੇ ਦੱਸਿਆ ਕਿ ਇਸ ਟੂਰ ਵਿਚ ਏਸ਼ੀਆ ਦੇ ਸਭ ਤੋਂ ਵੱਡੇ ਭਾਖੜਾ ਡੈਮ ਤੇ ਹਿਮਾਚਲ ਪ੍ਰਦੇਸ਼ ਦੇ ਇਤਿਹਾਸਿਕ ਨਗਰ ਰਾਏਪੁਰ ਮਦਾਨ ਟੂਰਿੰਗ ਸਪੋਟ ਦੀ ਯਾਤਰਾ ਕੀਤੀ ਗਈ। ਹਿਮਾਚਲ ਪ੍ਰਦੇਸ਼ ਦੇ ਰਾਏਪੁਰ ਮਦਾਨ ਇਕ ਅਜਿਹੀ ਟੂਰਿੰਗ ਥਾਂ ਹੈ ਜਿੱਥੇ ਵੱਡੀ ਗਿਣਤੀ ’ਚ ਲੋਕ ਦੂਰ ਦੁਰਾਡੇ ਸ਼ਹਿਰਾਂ ਤੋਂ ਇੱਥੇ ਆਉਂਦੇ ਹਨ ਅਤੇ ਵੱਡੀ ਭਾਖੜਾ ਝੀਲ ਵਿਚ ਬੋਟਿੰਗ ਕਰਦੇ ਹਨ। ਉਨ੍ਹਾਂ ਦੱਸਿਆ ਤੇਜ ਧੁੱਪ ਵਿਚ ਇਸ ਥਾਂ ’ਤੇ ਆ ਕੇ ਠੰਢਕ ਮਹਿਸੂਸ ਹੁੰਦੀ ਹੈ। ਇਸ ਲਈ ਦੂਰ ਦੂਰ ਸ਼ਹਿਰਾਂ ਤੋਂ ਲੋਕ ਇਸ ਥਾਂ ’ਤੇ ਆ ਕੇ ਇਥੋਂ ਦੇ ਵਾਤਾਵਰਨ ਦਾ ਆਨੰਦ ਮਾਣਦੇ ਹਨ। ਇਸ ਥਾਂ ’ਤੇ ਇੱਕ ਵੱਡੇ ਆਕਾਰ ਵਾਲਾ ਇਤਿਹਾਸਿਕ ਪ੍ਰਾਚੀਨ ਸ਼ਿਵ ਮੰਦਿਰ ਵੀ ਸਥਿਤ ਹੈ ਜਿਸ ਵਿਚ ਲੋਕ ਪੂਜਾ ਅਰਚਨਾ ਕਰਦੇ ਹਨ ਅਤੇ ਭਗਵਾਨ ਸ਼ਿਵ ਦੀ ਬਹੁਤ ਵੱਡੇ ਆਕਾਰ ਵਾਲੀ ਮੂਰਤੀ ਦੇ ਦਰਸ਼ਨ ਵੀ ਕਰਦੇ ਹਨ। ਇਸ ਮੰਦਿਰ ਵਿਚ ਆਉਣ ਵਾਲੇ ਯਾਤਰੀਆਂ ਨੂੰ ਮੁਫਤ ਭੋਜਨ ਦੀ ਵਿਵਸਥਾ 24 ਘੰਟੇ ਜਾਰੀ ਰਹਿੰਦੀ ਹੈ। ਇਸ ਟੂਰ ਦਾ ਸੀਨੀਅਰ ਸਿਟੀਜ਼ਨ ਸਾਥੀਆਂ ਨੇ ਆਨੰਦ ਲਿਆ ਤੇ ਟੂਰ ਦੀ ਸਾਰਥਿਕਤਾ ਸਬੰਧੀ ਅਨੁਭਵ ਕੀਤਾ। ਇਸ ਮੌਕੇ ਪ੍ਧਾਨ ਡਾ: ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਸੀਨੀਅਰ ਸਿਟੀਜ਼ਨ ਇਕਾਈ ਬਲਾਕ ਨੂਰਪੁਰ ਬੇਦੀ ਵਲੋਂ ਭਵਿੱਖ ਵਿਚ ਵੀ ਅਜਿਹੇ ਇਤਿਹਾਸਿਕ ਟੂਰ ਲਗਾਏ ਜਾਣਗੇ। ਇਕਾਈ ਦੇ ਸਰਪ੍ਰਸਤ ਸੰਤੋਖ ਸਿੰਘ ਸਰਾਂ ਨੇ ਵੀ ਇਸ ਇਤਿਹਾਸਿਕ ਟੂਰ ਦੀ ਸਰਾਹਨਾ ਕੀਤੀ ਤੇ ਸਾਥੀਆਂ ਦਾ ਮਨੋਬਲ ਵਧਾਇਆ। ਟੂਰ ਵਿਚ ਗੋਪਾਲ ਚੰਦ ਸੈਣੀ, ਨਾਨਕ ਸਿੰਘ ਮੂਸਾਪੁਰ, ਕੁਲਦੀਪ ਸਿੰਘ, ਬਲਦੇਵ ਸਿੰਘ ਸਮੀਰੋਵਾਲ, ਮਾਸਟਰ ਗੁਰਦਿਆਲ ਸਿੰਘ, ਸੋਸ਼ਲ ਰੂਰਲ ਡਿਵੈਲਪਮੈਂਟ ਸੈਂਟਰ ਦੇ ਡਾਇਰੈਕਟਰ ਜਗਤਾਰ ਸਿੰਘ, ਸੰਤੋਖ ਸਿੰਘ, ਇਕਬਾਲ ਸਿੰਘ ਜੇਤੇਵਾਲ ਆਦਿ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ 3 ਭਾਰਤੀ ਝੰਡੇ ਵਾਲੇ ਤੇਲ ਟੈਂਕਰ ਹੋਰਮੁਜ਼ ਜਲਮਾਰਗ ਰਾਹੀਂ ਲੰਘੇ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਕੀਤੀ ਇਕੱਤਰਤਾ
Ad Position 24