ਨਵੀਂ ਦਿੱਲੀ, 20 ਜੂਨ (ਪੀ. ਟੀ. ਆਈ.)-ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਦੱਸਿਆ ਕਿ ਤਿੰਨ ਭਾਰਤੀ ਝੰਡੇ ਵਾਲੇ ਕੱਚੇ ਤੇਲ ਦੇ ਟੈਂਕਰ ਜੋ 86 ਲੱਖ ਟਨ ਤੋਂ ਵੱਧ ਤੇਲ ਲੈ ਕੇ ਦੇਸ਼ ਦੇ 94 ਚਾਲਕ ਦਲ ਦੇ ਮੈਂਬਰਾਂ ਨਾਲ ਸਨਿਚਰਵਾਰ ਨੂੰ ‘ਸਟ੍ਰੇਟ ਆਫ਼ ਹੋਰਮੁਜ਼’ ਰਾਹੀਂ ਲੰਘੇ ਅਤੇ ਭਾਰਤ ਲਈ ਰਵਾਨਾ ਹੋ ਗਏ।ਉਨ੍ਹਾਂ ਦੱਸਿਆ ਕਿ ਤਿੰਨ ਕੱਚੇ ਤੇਲ ਦੇ ਟੈਂਕਰ ‘ਦੇਸ਼ ਵੈਭਵ’, ‘ਦੇਸ਼ ਵਿਭੋਰ’ ਅਤੇ ‘ਸਨਮਾਰ ਹੇਰਾਲਡ’ ਦੇ 24 ਜੂਨ ਅਤੇ 1 ਜੁਲਾਈ ਦੇ ਵਿਚਕਾਰ ਭਾਰਤ ਪਹੁੰਚਣ ਦੀ ਉਮੀਦ ਹੈ।ਉਨ੍ਹਾਂ ਦੱਸਿਆ ਕਿ ‘ਦੇਸ਼ ਵੈਭਵ’ ਦੇ 24 ਜੂਨ ਨੂੰ ਵਦੀਨਾਰ ਬੰਦਰਗਾਹ ‘ਤੇ ਪਹੁੰਚਣ ਦੀ ਉਮੀਦ ਹੈ, ਜਦੋਂਕਿ ‘ਦੇਸ਼ ਵਿਭੋਰ’ ਦੇ ਵੀ ਉਸੇ ਦਿਨ ਸਿੱਕਾ ਬੰਦਰਗਾਹ ‘ਤੇ ਪਹੁੰਚਣ ਦੀ ਸੰਭਾਵਨਾ ਹੈ। ਸੋਨੋਵਾਲ ਨੇ ਦੱਸਿਆ ਕਿ ਸਨਿਚਰਵਾਰ ਨੂੰ ਹੋਰਮੁਜ਼ ਜਲਮਾਰਗ ਨੂੰ ਪਾਰ ਕਰਨ ਵਾਲਾ ਤੀਜਾ ਭਾਰਤੀ ਝੰਡੇ ਵਾਲਾ ਤੇਲ ਟੈਂਕਰ ‘ਸਨਮਾਰ ਹੇਰਾਲਡ’ 1 ਜੁਲਾਈ ਨੂੰ ਪਾਰਾਦੀਪ ਪਹੁੰਚਣ ਵਾਲਾ ਹੈ।
3 ਭਾਰਤੀ ਝੰਡੇ ਵਾਲੇ ਤੇਲ ਟੈਂਕਰ ਹੋਰਮੁਜ਼ ਜਲਮਾਰਗ ਰਾਹੀਂ ਲੰਘੇ
ਅਜੀਤ ਡੈਸਕ
21-06-2026